【【ਸਕੂਲ ਦੇ ਅਧਿਆਪਕਾਂ ਨੇ ਕੀਤਾ ਸਨਮਾਨਿਤ 

ਫਾਜ਼ਿਲਕਾ / ਬਲਰਾਜ ਸਿੱਧੂ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਹਿ ਅਕਦਾਮਿਕ ਵਿਦਿਅਕ ਮੁਕਾਬਲੇ ਕਰਵਾਉਣ ਸਬੰਧੀ ਜਾਰੀ ਕੀਤੇ ਗਏ ਕੰਲੈਡਰ ਮੁਤਾਬਕ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਭਰ ਵਿਚ ਮਿਡਲ ਪੱਧਰ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਗਏ।
ਸਕੂਲ ਦੀ ਵਿਦਅਿਾਰਥਣ ਅਮਨਦੀਪ ਕੌਰ ਦਾ ਸਨਮਾਨ ਕਰਦੇ ਅਧਿਆਪਕ ਅਤੇ ਸਕੂਲ ਮੁਖੀ ਸੋਨਿਕਾ ਗੁਪਤਾ। 
 ਇੰਨਾਂ ਮੁਕਾਬਲਿਆਂ ਵਿਚ ਸੁੰਦਰ ਲਿਖਾਈ, ਚਿੱਤਰਕਲਾ, ਸ਼ਬਦ ਗਾਇਨ ਆਦਿ ਦੇ ਮੁਕਾਬਲੇ ਕਰਵਾਏ ਗਏ।
ਇਹ ਵੀ ਪੜ੍ਹੋ : ਡੱਬਵਾਲਾ ਕਲਾਂ ਵਿਖੇ ਕਰਵਾਏ ਖੇਡ ਮੁਕਾਬਲੇ
ਇੰਨਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਚੁਵਾੜਿਆਂਵਾਲੀ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਨੇ ਜ਼ਿਲੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੀ ਤਿਆਰੀ ਲਈ ਸਕੂਲ ਮੁਖੀ ਸੋਨਿਕਾ ਗੁਪਤਾ ਦੀ ਰਹਿਨੁਮਾਈ ਹੇਠ ਪੰਜਾਬੀ ਅਧਿਆਪਕਾ ਸ੍ਰੀਮਤੀ ਸੁਮਨ ਬਾਲਾ ਅਤੇ ਆਰਟ ਐਂਡ ਕਰਾਫ਼ਟ ਅਧਿਆਪਕ ਗਗਨਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ।