Breaking News
Loading...

ਕੈਪਟਨ ਮੌਕਾਪ੍ਰਸਤ ਲੀਡਰ : ਮਜ਼ੀਠੀਆ




HARVEER BURJAN
ਮੰਡੀ ਅਰਨੀਵਾਲਾ/ ਮੰਡੀ ਰੋੜਾਂਵਾਲੀ 17 ਅਕਤੂਬਰ
ਕੈਪਟਨ ਅਮਰਿੰਦਰ ਸਿੰਘ ਇਕ ਮੌਕਾਪ੍ਰਸਤ ਲੀਡਰ ਹੈ, ਜਿਸ ਨੂੰ ਲੋਕਾਂ ਦੀਆਂ ਦੁੱਖ ਤਕਲੀਫ਼ਾ ਨਾਲ ਕੋਈ ਵਾਹ ਵਾਸਤਾ ਨਹੀਂ। ਇੰਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਹਲਕਾ ਜਲਾਲਾਬਾਦ ਦੇ ਪਿੰਡ ਘੁੜਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਕੋਈ ਵੀ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਕਾਂਗਰਸ ਦੇ ਪਿੱਛਲੇ ਢਾਈ ਸਾਲ ਸਿਰਫ਼ ਲੋਕ ਦਿਖਾਵਾ ਹੀ ਬਣਕੇ ਰਹਿ ਗਏ। ਉਨ•ਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਨੇੜੇ ਹੀ ਨਹੀਂ ਲੱਗਣ ਦਿੰਦਾ। ਉਹ ਆਮ ਲੋਕਾਂ ਨੂੰ ਕਿੱਥੇ ਨੇੜੇ ਲੱਗਣ ਦੇਵੇਗਾ। ਉਨ•ਾਂ ਕਿਹਾ ਕਿ ਜੇਕਰ ਕਾਂਗਰਸ ਦੀ ਵਜ਼ਾਰਤ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਵਿਚ ਥੋੜ•ੀ ਜਿੰਨੀ ਵੀ ਗੈਰਤ ਹੋਵੇ ਤਾਂ ਉਸ ਨੂੰ ਇਸ ਵਜ਼ਾਰਤ ਵਿਚੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਨ•ਾਂ ਵੱਖ ਵੱਖ ਪਿੰਡਾਂ ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਉਨ•ਾਂ ਲੋਕਾਂ ਨੂੰ ਸਵਾਲ ਕੀਤੇ ਕਿ ਕੀ ਉਨ•ਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋਇਆ ਹੈ। ਉਨ•ਾਂ ਕਿਹਾ ਕਿ ਇਸ ਸਰਕਾਰ ਵਿਚ ਆਮ ਲੋਕਾਂ ਦੇ ਮਸਲੇ ਤਾਂ ਕੀ ਹੱਲ ਹੋਣੇ ਸਨ ਸਗੋਂ ਇਹ ਕਾਂਗਰਸ ਸਰਕਾਰ ਤਾਂ ਮੁਲਾਜ਼ਮਾ ਦੇ ਡੀਏ ਦਾ ਪੈਸਾ ਵੀ ਖਾ ਗਈ। ਇਸ ਮੌਕੇ ਉਨ•ਾਂ ਕਾਂਗਰਸ ਦੀ ਸਰਕਾਰ ਤੇ ਕਾਫ਼ੀ ਤਨਜ ਕੱਸੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨਾਂ ਦੇ ਨਾਲ ਸਤਿੰਦਰਜੀਤ ਸਿੰਘ ਮੰਟਾ, ਗੁਰਤੇਜ ਸਿੰਘ ਘੁੜਿਆਣਾ, ਪੂਰਨ ਸਿੰਘ ਬਲਾਕ ਸਮੰਤੀ ਚੇਅਰਮੈਨ ਮਲੋਟ , ਜਗਮੇਲ ਸਿੰਘ ਸਾਬਕਾ ਸਰਪੰਚ, ਸਿਵਰਾਜ ਸਿੰਘ ਬੁਰਜਾਂ, ਇਕਬਾਲ ਸਿੰਘ ਬੁਰਜਾਂ ਅਤੇ ਕਾਕਾ ਚਹਿਲ ਆਦਿ ਹਾਜ਼ਰ ਸਨ
VIDEO NEWS

Post a Comment

0 Comments