Breaking News
Loading...

ਪਹਿਲਾਂ ਤੁਸੀ ਇਹ ਘਰ ਦੇਖੋ

ਪਹਿਲਾਂ ਤੁਸੀ ਇਹ ਘਰ ਦੇਖੋ

ਤੇ ਹੁਣ ਸੋਚੋ ਕਿ ਇਸ ਘਰ ਵਿਚ ਬਿਜਲੀ ਨਾਲ ਚੱਲਣ ਵਾਲਾ ਕਿੰਨਾ ਸਮਾਨ ਹੋਵੇਗਾ


ਤੁਸੀ ਘਰ ਦੀ ਹਾਲਤ ਦੇਖ ਕੇ ਸਮਝ ਗਏ ਹੋਵੋਗੇ ਕਿ ਇਸ ਵਿਚ ਸਿਰਫ਼ ਇਕ ਅੱਧਾ ਬਲਬ ਤੇ ਪੱਖਾ ਚੱਲਦਾ ਹੋਵੇਗਾ ।

ਬਿਲਕੁੱਲ ਸਹੀ ਸੋਚਿਆ ਤੁਸੀ।
ਪਰ ਹੁਣ ਇਸ ਘਰ ਨੂੰ ਆਏ ਬਿਜਲੀ ਦੇ ਬਿੱਲ ਦੀ ਰਾਸ਼ੀ ਵੀ ਸੁਣ ਲਵੋ

ਇਸ ਘਰ ਨੂੰ ਬਿਜਲੀ ਦਾ ਬਕਾਇਆ ਬਿੱਲ ਸਮੇਤ 59 ਹਜ਼ਾਰ ਤੋਂ ਉਪਰ ਬਿੱਲ ਆ ਚੁੱਕਿਆ ਹੈ।
ਜੀ ਹਾਂ ਇਹ ਬਿੱਲ ਦੋ ਸਾਲਾਂ ਦੇ ਬਕਾਏ ਸਮੇਤ ਹੈ।

ਹੁਣ ਇਹ ਪਰਿਵਾਰ ਹਨੇਰੇ ਵਿਚ ਰਾਤਾਂ ਗੁਜ਼ਾਰ ਰਿਹਾ ਹੈ।

ਕਿਉਂ ਕਿ ਬਿੱਲ ਨਾ ਭਰੇ ਜਾਣ ਕਾਰਨ ਇਸ ਪਰਿਵਾਰ ਦਾ ਮੀਟਰ ਪੁੱਟਿਆ ਜਾ ਚੁੱਕਿਆ ਐ

ਪਰ ਹੁਣ ਏਨੇ ਬਿੱਲ ਦਾ ਅਸੀ ਤਹਾਨੂੰ ਕਾਰਨ ਵੀ ਦੱਸਦੇ ਹਾਂ ਕਿ ਇਹ ਬਿੱਲ ਏਨਾ ਕਿਉਂ ਆਉਂਦਾ ਰਿਹਾ। ਇਸ ਦਾ ਕਾਰਨ ਸੀ ਕਿ ਇਸ ਪਰਿਵਾਰ ਦੇ ਮੀਟਰ ਨੂੰ ਲੋਡ ਤਿੰਨ ਕਿਲੋਵਾਟ ਦਾ ਪਾਇਆ ਗਿਆ।

ਇਸ ਹਲਕੇ ਵਿਚ ਆਰਥਿਕ ਪੱਖ ਤੋਂ ਮਜ਼ਬੂਤ ਲੋਕਾਂ ਨੂੰ ਵੀ ਏਨਾ ਲੋਡ ਨਹੀਂ ਪੈਂਦਾ ਜਿੰਨ•ਾ ਕਿ ਇਸ ਪਰਿਵਾਰ ਨੂੰ ਪੈਂਦਾ ਰਿਹਾ
ਹੁਣ ਇਹ ਵੀ ਸੁਣ ਲਵੋ ਕਿ ਇਹ ਪਰਿਵਾਰ ਰਹਿੰਦਾ ਕਿੱਥੇ ਹੈ ?
ਇਹ ਪਰਿਵਾਰ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਦਾ ਹੈ
ਇਹ ਹਲਕਾ ਅੱਜ ਕੱਲ• ਜ਼ਿਮਨੀ ਚੋਣ ਨੂੰ ਲੈ ਕੇ ਚਰਚਾ ਵਿਚ ਹੈ।
ਜਿੱਥੇ ਵਿਕਾਸ ਦੀਆਂ ਗੱਲਾਂ ਹੋ ਰਹੀਆਂ ਨੇ।
ਪਰ ਅਸੀ ਤਹਾਨੂੰ ਇਕ ਸੱਚ ਦਿਖਾਇਆ ਹੈ
ਉਹ ਸੱਚ ਜਿਹੜਾ ਕੰਧਾਂ ਉਪਰ ਲਿਖਿਆ ਗਿਆ ਹੈ।
ਹੁਣ ਇਕ ਵਾਰ ਪਰਿਵਾਰ ਦੇ ਮੈਂਬਰਾਂ ਦੀ ਗੱਲ ਸੁਣੋ

jalalabad election //ਇਹ ਪਰਿਵਾਰ ਹਨੇਰੇ ਵਿਚ ਰਾਤਾਂ ਗੁਜ਼ਾਰ ਰਿਹਾ ਹੈ।

ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਿੱਲ ਮਾਫ਼ੀ ਯੋਗ ਵੀ ਨਹੀਂ ਹੈ। ਹੁਣ ਸੋਚੋ ਇਹ ਗਰੀਬ ਪਰਿਵਾਰ ਬਿਜਲੀ ਦਾ ਬਿੱਲ ਭਰੇਗਾ ਜਾਂ ਆਪਣਾ ਢਿੱਡ ਪਾਲੇਗਾ

ਅਸਲ ਵਿਚ ਅਸੀ ਤਹਾਨੂੰ ਉਸ ਵਿਕਾਸ ਦੀ ਤਸਵੀਰ ਦਿਖਾਈ ਹੈ। ਜਿਹੜਾ ਪਿੱਛਲੇ ਲੰਮੇ ਸਮੇਂ ਤੋਂ ਇਸ ਹਲਕੇ ਵਿਚ ਕੀਤਾ ਜਾ ਰਿਹਾ ਹੈ।
ਪਹਿਲਾਂ ਅਕਾਲੀ ਦਲ ਨੇ ਕੀਤਾ ਅਤੇ ਹੁਣ ਕਾਂਗਰਸ ਕਹਿ ਰਹੀ ਹੈ।
ਪਰ ਹੁਣ ਸਵਾਲ ਇਹ ਹੈ ਕਿ ਇੰਨ•ਾਂ ਦੇ ਹਿੱਸੇ ਦਾ ਵਿਕਾਸ ਕੌਣ ਖਾ ਗਿਆ ?
ਇਹ ਸਵਾਲ ਹੈ ਜੋ ਜਵਾਬ ਮੰਗਦਾ ਹੈ।

Post a Comment

0 Comments