Breaking News
Loading...

ਇਸ ਸ਼ਹਿਰ ਦੇ ਵਿਦਿਆਰਥੀ ਕਿਉਂ ਉਤਰੇ ਸੜਕਾਂ 'ਤੇ ....



ਐਮ ਏ ਤੱਕ ਲੜਕੀਆਂ ਨੂੰ ਮੁਫ਼ਤ ਵਿੱਦਿਆ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ 'ਤੇ ਬੋਝ ਪਾਇਆ:- ਧਰਮੂਵਾਲਾ,ਢਾਬਾਂ

ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਵਧਾਈਆਂ ਪ੍ਰੀਖਿਆਵਾਂ ਫ਼ੀਸਾਂ ਵਾਪਸ ਲੈਣ ਦੀ ਕੀਤੀ ਮੰਗ

ਫਾਜ਼ਿਲਕਾ ,26 ਨਵੰਬਰ :ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐਸ ਐਫ) ਜ਼ਿਲ੍ਹਾ ਕੌਂਸਲ ਫ਼ਾਜ਼ਿਲਕਾ ਵੱਲੋਂ ਅੱਜ ਸਕੂਲੀ ਵਿਦਿਆਰਥੀਆਂ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆ ਦੀਆਂ ਫੀਸਾਂ ਵਿੱਚ ਕੀਤੇ ਗਏ ਅਥਾਹ ਵਾਧੇ ਨੂੰ ਵਾਪਸ ਕਰਵਾਉਣ ਅਤੇ ਲੜਕੀਆਂ ਨੂੰ ਐਮ ਏ ਤੱਕ ਮੁਫ਼ਤ ਸਿੱਖਿਆ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਫ਼ੀਸਾਂ ਵਾਪਸ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਏ ਡੀ ਸੀ ਡਾ. ਆਰ ਪੀ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਰੋਸ ਮਾਰਚ ਦੀ ਅਗਵਾਈ ਏ ਆਈ ਐਸ ਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ,ਸਕੱਤਰ ਸਟਾਲਿਨ ਲਮੋਚੜ' ਖਜ਼ਾਨਚੀ ਜਗਜੀਤ ਟਰਿਆਂ ਮੀਤ ਪ੍ਰਧਾਨ ਕੁਲਵਿੰਦਰ ਲੱਖੇ ਕੜਾਈਆਂ, ਜ਼ਿਲ੍ਹਾ ਕੌਂਸਲ ਮੈਂਬਰ ਗੁਰਪ੍ਰੀਤ ਬਾਹਮਣੀ ਵਾਲਾ,ਅਰਮਾਨ ਟਰਿਆਂ ਸ਼ਿਮਲਾ ਰਾਣੀ ਘੁਬਾਇਆ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਏ ਆਈ ਐੱਸ ਐਫ ਦੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ ਅਤੇ ਸਰਬ ਭਾਰਤ ਨੋਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਅੰਦਰ ਮੁਫ਼ਤ ਵਿੱਦਿਆ ਦੇਣ ਦਾ ਪ੍ਰਚਾਰ ਕਰ ਰਹੀ ਹੈ, ਜਦੋਂ ਕਿ ਹਾਲ ਹੀ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫ਼ੀਸ ਵਿੱਚ ਅਥਾਹ ਵਾਧਾ ਕਰਕੇ ਉਨ੍ਹਾਂ ਤੋਂ ਸਕੂਲੀ ਵਿੱਦਿਅਾ ਵਿਖਾਉਣ ਦੀ ਨਵੀਂ ਸਾਜ਼ਿਸ਼ ਰਚੀ ਹੈ, ਜਿਸ ਨਾਲ ਸੂਬੇ ਦੇ ਲੱਖਾਂ ਵਿਦਿਆਰਥੀ ਸਕੂਲੀ ਵਿੱਦਿਆ ਤੋਂ ਵਾਂਝੇ ਰਹਿ ਜਾਣਗੇ ।ਵਿਦਿਆਰਥੀ ਆਗੂ ਧਰਮੂਵਾਲਾ ਅਤੇ ਸਾਥੀ ਢਾਬਾਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਾਂਗਰਸ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੇ ਵਿਦਿਆਰਥੀਆਂ ਨੂੰ ਸਸਤੀ ਅਤੇ ਸੁਚਾਰੂ ਵਿੱਦਿਆ ਦੇਣ ਦਾ ਵਾਅਦਾ ਕੀਤਾ ਸੀ। ਇੱਥੇ ਹੀ ਬੱਸ ਨਹੀਂ ਸੂਬੇ ਦੀਆਂ ਲੜਕੀਆਂ ਨੂੰ ਐਮ ਏ ਤੱਕ ਮੁਫਤ ਤੇ ਲਾਜ਼ਮੀ ਵਿੱਦਿਆ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ,ਪ੍ਰੰਤੂ ਐਮ ਏ ਤੱਕ ਲੜਕੀਆਂ ਨੂੰ ਮੁਫ਼ਤ ਵਿੱਦਿਆ ਤਾਂ ਕੀ ਦੇਣੀ ਉਲਟਾ ਹੋਰ ਨਾਂ ਤੇ ਵੱਧ ਫੀਸਾਂ ਲਾ ਕੇ ਉਨ੍ਹਾਂ ਤੋਂ ਸਕੂਲੀ ਸਿੱਖਿਆ ਵਿਖਾਉਣ ਲਈ ਚਾਰਾ-ਜ਼ੋਰੀ ਕੀਤੀ ਜਾ ਰਹੀ ਹੈ ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਰਮਨ ਧਰਮੂਵਾਲਾ ਨੇ ਕਿਹਾ ਕਿ ਅਸੀਂ ਬਾਰਵੀਂ ਜਮਾਤ ਦੀਆਂ ਵਧੀਆਂ ਫੀਸਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਜਾਰੀ ਰੱਖਾਂਗੇ ਅਤੇ ਪੂਰੇ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਉਪਰਾਲਾ ਕਰਾਂਗੇ ।ਏ ਆਈ ਐਸ ਐਫ ਵੱਲੋਂ ਅੱਜ ਮੰਗ ਕੀਤੀ ਗਈ ਕਿ ਚੋਣਾਂ ਦੌਰਾਨ ਐਮ ਏ ਤੱਕ ਲੜਕੀਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਵਾਅਦਾ ਤੁਰੰਤ ਪੂਰਾ ਕਰਦਿਆਂ ਲੜਕੀਆਂ ਨੂੰ ਐਮ ਏ ਤੱਕ ਮੁਫ਼ਤ ਸਿੱਖਿਆ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਹਰ ਇੱਕ ਨੂੰ ਬਾਰ੍ਹਵੀਂ ਤੱਕ ਮੁਫ਼ਤ ਲਾਜ਼ਮੀ ਸਿੱਖਿਆ ਦਿੱਤੀ ਜਾਵੇ ।ਉੱਚ ਸਿੱਖਿਆ ਲਈ ਵਿਆਜ ਮੁਕਤ ਕਰਜ਼ੇ ਦੀ ਸਹੂਲਤ ਹੋਵੇ।ਕਿਤਾਬਾਂ ਕਾਪੀਆਂ ਆਦਿ ਖਰਚੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕਤਾ ਮੁਤਾਬਿਕ ਤੈਅ ਹੋਣ ਵਿਦਿਆਰਥੀਆਂ ਨੂੰ ਸਿਲੇਬਸ ਇਕਸਾਰ ਅਤੇ ਵਿਗਿਆਨਕ ਹੋਵੇ। ਵਿਦਿਆਰਥੀ ਅਧਿਆਪਕ ਅਨੁਪਾਤ 20:1 ਲਾਗੂ ਕੀਤਾ ਜਾਵੇ ਅਤੇ ਅਧਿਆਪਕਾਂ ਦੀ ਘਾਟ ਰੈਗੂਲਰ ਭਰਤੀ ਰਾਹੀਂ ਤੁਰੰਤ ਪੂਰੀ ਕੀਤੀ ਜਾਵੇ। ਵਿਦਿਆਰਥੀਆਂ ਦੇ ਆਉਣ ਜਾਣ ਲਈ ਰਿਆਇਤੀ ਬੱਸ ਪਾਸ ਸਹੂਲਤ ਗੈਰ ਸਰਕਾਰੀ ਬੱਸ ਤੇ ਵੀ ਲਾਗੂ ਹੋਵੇ।ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਏਆਈਐਸਐਫ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਤੀਸ਼ ਛੱਪੜੀਵਾਲਾ, ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ੁਬੇਗ ਝੰਗੜ੍ਭੈਣੀ ਵਿਦਿਆਰਥੀ ਆਗੂ ਸ਼ਿਮਲਾ ਘੁਬਾਇਆ,ਸਕੀਨਾ ਜਵਾਲੇ ਵਾਲਾ,ਲਵਪ੍ਰੀਤ ਬੱਘੇਕੇ,ਜਸਪਾਲ ਸਿੰਘ,ਰੋਹਿਤ ਬੱਘੇਕੇ, ਬਲਵਿੰਦਰ ਕੌਰ ਹੀਰੇਵਾਲਾ,ਗੀਤਾ ਰਾਣੀ,ਵਿਕਾਸ ਬਾਹਮਨੀਵਾਲਾ ਅਤੇ ਸੁਖਪ੍ਰੀਤ ਕੌਰ,ਕੁਲਵਿੰਦਰ ਮੁਹੰਮਦੇਵਾਲਾ,ਕਰਮਜੀਤ ਫੱਤੂਵਾਲਾ,ਅਰਸ਼ਦੀਪ ਲਾਧੂਕਾ ਅਤੇ ਰਿੰਕੂ ਸਿੰਘ ਨੇ ਵੀ ਸਬੋਧਨ ਕੀਤਾ ।

Post a Comment

0 Comments