ਭਾਂਵੇ ਪੰਜਾਬ ਸਰਕਾਰ ਨੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਸੀ। ਜਦੋਂ ਮੁਆਵਜ਼ਾ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਆ ਗਈ ਤਾਂ ਇਕ ਵਾਰ ਫ਼ਿਰ ਤੋਂ ਝੋਨੇ ਦੀ ਪਰਾਲੀ ਦਾ ਧੂੰਆਂ ਅਸਮਾਨ ਨੂੰ ਛੂਹਣ ਲੱਗਿਆ ਹੈ। ਇਹ ਹੀ ਨਹੀਂ ਇਸ ਪਰਾਲੀ ਦੇ ਮਾਮਲੇ ਵਿਚ ਕਈ ਤਰ•ਾਂ ਦੇ ਘਪਲੇ ਵੀ ਸਾਹਮਣੇ ਆਏ। ਹੁਣ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਤਾਂ ਸਾਰਿਆਂ ਨੇ ਹੀ ਲਾਈ ਹੈ। ਇਹ ਉਹ ਨਹੀਂ ਕਹਿ ਰਹੇ ਬਲਕਿ ਇਹ ਗਵਾਹੀ ਖੇਤਾਂ ਦੇ ਵੱਟਾਂ ਬੰਨ•ੇ ਦੇਣਗੇ। ਇਸ ਮਾਮਲੇ ਵਿਚ ਉਨ•ਾਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਜੇਕਰ ਇਸ ਦੀ ਜਾਂਚ ਕੀਤੀ ਜਾਵੇ ਤਾਂ ਹੈਰਾਨੀਜਨਕ ਘਪਲਾ ਸਾਹਮਣਾ ਆ ਸਕਦਾ ਹੈ ।
ਇਹ ਹੀ ਨਹੀਂ ਕਿਸਾਨਾਂ ਨੇ ਇੱਥੋਂ ਤੱਕ ਕਿਹਾ ਕਿ ਅੱਜ ਦੀਆਂ ਖੇਤੀ ਨੀਤੀਆਂ ਵਿਚ ਛੋਟੇ ਅਤੇ ਦਰਮਿਆਨੇ ਕਿਸਾਨ ਪਿਸ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਸਬਸਿਡੀ ਉਪਰ ਦਿੱਤੇ ਜਾਂਦੇ ਸੰਦ ਵੀ ਵੱਡੇ ਕਿਸਾਨ ਲੈ ਜਾਂਦੇ ਹਨ। ਜਿਸ ਕਾਰਨ ਪਰਾਲੀ ਨੂੰ ਸੰਭਾਲਣ ਵਿਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੀ ਨਹੀਂ ਇਹ ਸੰਦ ਬਹੁਤ ਜਿਆਦਾ ਮਹਿੰਗੇ ਹਨ। ਜਿਹੜੇ ਕਿਸਾਨਾਂ ਦੇ ਵਿੱਤੋਂ ਬਾਹਰ ਹਨ।
ਇਸ ਤਰ•ਾਂ ਦੀਆਂ ਨੀਤੀਆਂ ਤੋਂ ਤੰਗ ਆਏ ਕਿਸਾਨ ਹੁਣ ਇਕਸਾਰ ਜ਼ਮੀਨ ਦੀ ਮੰਗ ਵੱਲ ਵੀ ਵੱਧਣ ਲੱਗੇ ਹਨ। ਉਨ•ਾਂ ਦਾ ਕਹਿਣਾ ਹੈ ਹਰੇਕ ਕਿਸਾਨ ਕੋਲ 10 ਏਕੜ ਜ਼ਮੀਨ ਹੋਣੀ ਚਾਹੀਦੀ ਹੈ
ਹੁਣ ਇਹ ਸੋਚਣ ਦਾ ਸਵਾਲ ਹੈ ਕਿ ਸਰਕਾਰਾਂ ਦੀਆਂ ਖੇਤੀ ਨੀਤੀਆਂ ਕਿੱਥੇ ਕੁ ਖੜ•ੀਆਂ ਹਨ
0 Comments