ਕਹਿਕਸ਼ਾਂ ਅਤੇ ਸਕਾਈ ਮਾਲ ਮਲੋਟ ਵੱਲੋਂ ਕਰਵਾਏ ਸਮਾਗਮ ਦੌਰਾਨ ਹੋਈ ਪੁਸਤਕ ਰਿਲੀਜ਼
ਮਰਹੂਮ ਸ਼ਾਇਰ ਮੰਗਲ ਮਦਾਨ ਦੀ ਯਾਦ ਵਿਚ ਹੋਇਆ ਸਮਾਗਮ
ਫਾਜ਼ਿਲਕਾ :
ਕਹਿਕਸ਼ਾਂ ਅਤੇ ਸਕਾਈ ਮਾਲ ਮਲੋਟ ਵੱਲੋਂ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਯਾਦ ਵਿਚ ਦੂਜਾ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਬੱਬਰੂ ਵਿਹੀਨ ਬਾਂਸਲ ਅਤੇ ਬਤੌਰ ਵਿਸ਼ੇਸ਼ ਮਹਿਮਾਨ ਵੱਜੋਂ ਰਾਜ ਰੱਸੇਵੱਟ, ਪ੍ਰੌ: ਆਸਾ ਸਿੰਘ ਮੱਕੜ, ਰਾਸ਼ੀ ਮੱਕੜ, ਅਮਰਜੀਤ ਸਿੰਘ ਢਿੱਲੋਂ, ਵਿਜੈ ਚਲਾਣਾ, ਪਰਮਿੰਦਰ ਸਿੰਘ ਪੰਮਾ ਬਰਾੜ, ਪ੍ਰੌਫ਼ੈਸਰ ਯਸ਼ਪਾਲ ਮੱਕੜ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਕਵਿਤਰੀ ਚੰਦਰਕਾਂਤਾ ਰਾਏ ਦੀ ਪੁਸਤਕ 'ਛੋਹ ਤੋਂ ਪਰ•ੇ' ਦੀ ਘੁੰਡ ਚੁਕਾਈ ਵਿਸ਼ੇਸ਼ ਤੌਰ 'ਤੇ ਕੀਤੀ ਗਈ।
ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆਂ ਕਵਿਤਰੀ ਚੰਦਰਕਾਂਤਾ ਰਾਏ ਨੇ ਦੱਸਿਆ ਕਿ ਇਹ ਸੰਗ੍ਰਹਿ ਅਜਿਹੀਆਂ ਕਵਿਤਾਵਾਂ ਦਾ ਸੁਮੇਲ ਹੈ ਜਿਸ ਵਿਚ ਮੁਹੱਬਤੀ ਪੈਗਾਮ ਨੂੰ ਅਧਿਆਤਮਕਾ ਦੀ ਪੌੜ•ੀ ਤੇ ਲਿਜਾ ਕੇ ਪਿਆਰ ਅਤੇ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਥੇ ਹੀ ਰਿਸ਼ਤਿਆਂ ਦੇ ਪਕੇਰੇ ਭਾਵਾਂ ਨੂੰ ਬਾਖੂਬੀ ਪੇਸ਼ ਕਰਦੀ ਹੈ। ਇਸ ਮੌਕੇ ਕਵੀ ਸਵਾਮੀ ਅੰਤਰ ਨੀਰਵ ਨੇ ਕਿਹਾ ਕਿ ਚੰਦਰਕਾਂਤਾ ਰਾਏ ਕਵਿਤਾ ਦੀ ਸੱਥ ਵਿਚ ਇਕ ਨਵੇਂ ਲਹਿਜੇ ਦਾ ਨਾਂਅ ਹੈ। ਉਹ ਮੈਂ, ਤੂੰ, ਸਾਹਿਬ, ਬੂੰਦ, ਚੰਨ, ਸਮੁੰਦਰ, ਕਾਦਰ, ਕੁਦਰਤ ਆਦਿ ਵਰਗੇ ਛੋਟੇ ਅਤੇ ਬੇਹੱਦ ਅਸਰਕਾਰਕ ਸ਼ਬਦਾਂ ਰਾਹੀਂ ਹੀ ਆਪਣੇ ਕਵਿਤਾ ਵਿਚ ਘੁੱਲ ਜਾਂਦੇ ਹਨ। ਉਨ•ਾਂ ਕਿਹਾ ਕਿ ਉਨ•ਾਂ ਦੀ ਕਵਿਤਾ ਦੀ ਖਾਸੀਅਤ ਇਹ ਹੈ ਕਿ ਉਹਨਾਂ ਦੇ ਰੂਹਾਨੀ ਭਾਵ ਤਰਲ ਹੋ ਕਾਗਜ਼ 'ਤੇ ਉਤਰਦੇ ਹਨ। ਇਸ ਮੌਕੇ ਮਸ਼ਹੂਰ ਕਵੀ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਰਾਏ ਦੀ ਸੂਫ਼ੀਆਨਾ ਰੰਗਤ ਵਾਲੀ ਛੋਹ ਤੋਂ ਪਰ•ੇ ਦੀ ਸ਼ਾਇਰੀ ਕੁਦਰਤ ਨਾਲ ਸੰਵਾਦ ਰਚਾਉਂਦੀ, ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ ਵਿਚ ਵੀ ਯੋਗਦਾਨ ਪਾਉਂਦੀ ਹੈ।
ਇਸ ਸਮਾਗਮ ਦੌਰਾਨ ਹਰਮੀਤ ਵਿਦਿਆਰਥੀ, ਸਵਾਮੀ ਅੰਤਰ ਨੀਰਵ, ਅਜੀਤਪਾਲ ਜਟਾਣਾ, ਮੁਕੇਸ਼ ਆਲਮ, ਰੇਣੂ ਨਈਅਰ,ਅਨਿਲ ਆਦਮ, ਵਰੁਣ ਗਗਨੇਜਾ, ਕਰਨਜੀਤ, ਜਸਪਾਲ ਅਨਹਦ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਉਥੇ ਹੀ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਸ਼ਖ਼ਸੀਅਤ ਦੇ ਪੱਖਾਂ ਬਾਰੇ ਵੀ ਚਾਨਣਾ ਪਾਇਆ। ਇਸ ਸਮਾਗਮ ਰਿਸ਼ੀ ਹਿਰਦੇਪਾਲ, ਸੁਖਦੇਵ ਮਠਾੜੂ, ਪਰਮਜੀਤ ਸਿੰਘ ਢਿੱਲੋਂ, ਮਨਜੀਤ ਐਸ ਸੂਖ਼ਮ, ਤਰਸੇਮ ਰਾਹੀ, ਸੁਦਰਸ਼ਨ ਜੱਗਾ ਨੇਪਰੇ ਚਾੜ•ਨ ਵਿਸ਼ੇਸ਼ ਯੋਗਦਾਨ ਰਿਹਾ

1 Comments
Good Massi ji
ReplyDelete