Breaking News
Loading...

ਇੱਥੇ ਬੰਗਲੇ ਦਾ ਨਾਂਅ ਤਾਂ ਅੱਜ ਵੀ ਹੈ ਪਰ ਉਹ ਸ਼ਾਨ ਨਹੀਂ ਰਹੀ


ਉਥੇ ਵੀ ਵੰਸ਼ ਇਗਨੂੰ ਨੇ ਸ਼ਹਿਰ ਦੇ ਵਿਕਾਸ ਨੂੰ ਹੋਰ ਅੱਗੇ ਵਧਾਇਆ, ਉਧਰ ਹੌਲੀ ਹੌਲੀ ਪੰਜਾਬ ਦੇ ਜ਼ਿਲਿਆਂ ਵਾਲੇ, ਗੁਜਰਾਤ ਰਾਮ ਨਗਰ ਅਤੇ ਲਾਹੌਰ ਵਿਚ ਅੰਗਰੇਜਾਂ ਦੇ ਖ਼ਿਲਾਫ਼ ਦੂਜੇ ਯੁੱਧ ਦੀ ਤਿਆਰੀ ਹੋਣ ਲੱਗੀ। ਪਹਿਲੇ ਐਂਗਲੋ ਸਿੱਖ ਯੁੱਧ ਸੰਨ 1845-1846 ਦੇ ਬਅਦ ਅੰਗਰੇਜਾਂ ਨੇ ਜਲੰਧਰ, ਦੁਆਬ ਵਿਚ ਕਬਜਾ ਜਮਾ ਲਿਆ। ਯੁੱਧ ਦੇ ਬਾਅਦ ਸਿੱਖ ਕਮਜੋਰ ਪੈ ਚੁੱਕੇ ਸਨ। ਸ਼ਾਸਨ ਪ੍ਰਣਾਲੀ ਦਾ ਕੰਟਰੋਲ ਅੰਗਰੇਜੀ ਸਰਕਾਰ ਵਲੋਂ ਆਪਣੇ ਹੱਥ ਵਿਚ ਲੈ ਲਿਆ ਗਿਆ ਸੀ। ਅੰਗਰੇਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਲਾਹੌਰ ਨੂੰ ਘੇਰਨ ਦੀ ਰਣਨੀਤੀ ਬਣਾ ਚੁੱਕੇ ਸਨ। ਜਦੋਂ ਅੰਗਰੇਜ ਲਾਹੌਰ ਪਹੁੰਚੇ ਤਾਂ ਉਨਾਂ ਮਹਾਰਾਜਾ ਰਣਜੀਤ ਸਿੰਘ ਦੀ ਇਕ ਪਤਨੀ ਮਹਾਰਾਣੀ ਜਿੰਦ ਕੌਰ ਨੂੰ ਡੇਢ ਲੱਖ ਰੁਪਏ ਦੀ ਸਲਾਨਾ ਪੈਨਸ਼ਨ ਤੈਅ ਕਰ ਦਿੱਤੀ। ਉਨਾਂ ਨੂੰ ਪਹਿਲਾਂ ਸੇਖੂਪੁਰਾ ਅਤੇ ਬਾਅਦ ਵਿਚ ਬਨਾਰਸ ਭੇਜ ਦਿੱਤਾ ਗਿਆ। ਯੁੱਧ ਦਾ ਇਕ ਕਾਰਨ ਇਹ ਵੀ ਸੀ ਕਿ ਪਹਿਲੇ ਐਂਗਲੋ ਸਿੱਖ ਯੁੱਧ ਦੇ ਹਾਰ ਦਾ ਬਦਲਾ ਲੈਣ ਦੀ ਭਾਵਨਾ ਅੰਗਰੇਜਾਂ ਦੇ ਦਿਮਾਗ ਵਿਚ ਘਰ ਕਰ ਚੁੱਕੀ ਸੀ। ਇਸ ਵਿਚ ਸ਼ੁਰੂ ਹੋ ਗਿਆ ਮੁਲਤਾਨ ਦੇ ਸੂਬੇਦਾਰ ਦੀਵਾਨ ਮੂਲਰਾਜ ਦਾ ਵਿਦਰੋਹ।

ਇਹ ਵੀ ਪੜ੍ਹੋ ਬੰਗਾਲ ਸਰਵਿਸ ਵਿਚ ਜੁਆਇਨ ਕਰਨ ਵਾਲਾ ਨੌਜਵਾਨ ਵੰਸ਼ ਇਗਨੂੰ 1844 ਵਿਚ ਫ਼ਾਜ਼ਿਲਕਾ ਵਿਚ ਬੰਗਲੇ ਦਾ ਨਿਰਮਾਣਕਰਤਾ ਬਣ ਗਿਆ
ਇਸ ਵਿਦਰੋਹ ਵਿਚ ਹੀ ਬੰਗਲਾ ਦਾ ਨਿਰਮਾਣ ਕਰਵਾਉਣ ਵਾਲੇ ਵੰਸ਼ ਇੰਗਨੂੰ ਨੂੰ ਮਾਰ ਦਿੱਤਾ ਗਿਆ। ਜਿਹੜਾ ਇਕ ਇਤਿਹਾਸ ਬਣਾ ਗਿਆ। ਇਹ ਦਾਸਤਾਨ ਵੀ ਬੜੀ ਅਜੀਬ ਹੈ। ਇਸ ਅਨੋਖੀ ਦਾਸਤਾਨ ਦੇ ਪੰਨੇ ਦੱਸਦੇ ਹਨ ਕਿ 20 ਫਰਵਰੀ 1846 ਨੂੰ ਜਦੋਂ ਅੰਗਰੇਜਾਂ ਨੇ ਲਾਹੌਰ ਦਾ ਸ਼ਾਸਨ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਤਾਂ ਉਨਾਂ ਨੇ ਮੂਲ ਰਾਜ ਦਾ ਟੈਕਸ 20 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤਾ। ਟੈਕਸ ਜਿਆਦਾ ਹੋਣ ਕਾਰਨ ਦੀਵਾਨ ਮੂਲ ਰਾਜ ਨੇ ਇਸ ਨੂੰ ਦੇਣ ਵਿਚ ਅਸਮਰਥੱਤਾ ਪ੍ਰਗਟ ਕੀਤੀ। ਪਰ ਅੰਗਰੇਜਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਅੰਗਰੇਜ ਤਾਂ ਪਹਿਲਾਂ ਹੀ ਇਸ ਝਾਕ ਵਿਚ ਸਨ ਅਤੇ ਮਾਰਚ 1848 ਵਿਚ ਨਵੇਂ ਰੈਜੀਡੈਂਟ ਫੈਡਰਿਕ ਕਰੀ ਨੇ ਮੂਲਰਾਜ ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ। ਪਰ ਉਹ ਇਹ ਨਹੀਂ ਜਾਣਦੇ ਸਨ ਕਿ ਸਿੱਖਾਂ ਦਾ ਵਿਦਰੋਹ ਉਨਾਂ ਤੇ ਭਾਰੀ ਪੈ ਸਕਦਾ ਹੈ। ਦੂਜੇ ਪਾਸੇ ਉਨਾਂ ਦੀ ਸੋਚ ਦਾ ਇੱਕ ਹਿੱਸਾ ਇਹ ਵੀ ਸੀ ਕਿ ਅੰਗਰੇਜ ਇਸ ਵਿਦਰੋਹ ਨੂੰ ਜਾਣ ਬੁੱਝ ਕੇ ਹਵਾ ਦੇਣਾ ਚਾਹੁੰਦੇ ਸਨ ਤਾਂ ਕਿ ਉਨਾਂ ਨੂੰ ਪੰਜਾਬ ਤੇ ਕਬਜੇ ਲਈ ਇਕ ਬਹਾਨਾ ਮਿਲ ਸਕੇ। ਜਿਆਦਾ ਮਜ਼ਬੂਤੀ ਲਈ ਬ੍ਰਿਟਿਸ ਸਾਮਰਾਜ ਨੇ ਕਾਹਨ ਸਿੰਘ ਨੂੰ ਮੁਲਤਾਨ ਦਾ ਸੂਬੇਦਾਰ ਐਲਾਨ ਦਿੱਤਾ ਗਿਆ। ਉਨਾਂ ਦੀ ਸਹਾਇਤਾ ਲਈ ਹੀ ਬੰਗਾਲ ਦੇ ਨਿਰਮਾਣਕਰਤਾ ਵੰਸ਼ ਇੰਗਨੂੰ ਅਤੇ ਵਿਲੀਅਮ ਅੰਡਰਸੈਨ ਨੂੰ ਭੇਜਿਆ ਗਿਆ।


ਇਹ ਵੀ ਪੜ੍ਹੋ -ਵੰਸ਼ ਇੰਗਨੂੰ ਦਾ ਕਲਕੱਤਾ ਤੋਂ ਮੁਲਤਾਨ ਤੱਕ ਦਾ ਸਫ਼ਰ
  19 ਅਪ੍ਰੈਲ 1848 ਨੂ ੰ ਦੀਵਾਨ ਮੂਲ ਰਾਜ ਨੇ ਪ੍ਰੰਸਨ ਹੁੰਦਿਆਂ ਨਵੇਂ ਸੂਬੇਦਾਰ ਨੂੰ ਚਾਰਜ ਦੇ ਦਿੱਤਾ। ਅੰਗਰੇਜਾਂ ਵਲੋਂ ਨਵਾਂ ਸੂਬੇਦਾਰ ਬਣਾਉਣ ਲਈ ਮੁਲਤਾਨੀ ਸੂਬੇਦਾਰ ਖੁਸ਼ ਨਹੀਂ ਸਨ। ਉਨਾਂ ਨੇ ਅੰਗਰੇਜਾਂ ਦਾ ਵਿਦਰੋਹ ਸ਼ੁਰੂ ਕਰ ਦਿੱਤਾ। ਜਦੋਂ ਵੰਸ਼ ਇਗਨੂੰ ਅਤੇ ਵਿਲੀਅਮ ਅੰਡਰਸੈਨ ਦੀ ਅਗਵਾਈ ਵਿਚ ਅੰਗਰੇਜੀ ਸੈਨਾ ਵਿਦਰੋਹ ਦਬਾਉਣ ਲਈ ਮੁਲਤਾਨ ਵੱਲ ਵਧੀ ਤਾਂ ਮੁਲਤਾਨੀ ਸੈਨਿਕ ਹੋਰ ਜਿਆਦਾ ਭੜਕ ਉੱਠੇ। ਸਿੱਖਾਂ ਨੂੰ ਪਤਾ ਚਲਿਆ ਕਿ ਬਿਟ੍ਰਿਸ਼ ਸੈਨਿਕ ਵੰਸ ਇੰਗਨੂੰ ਅਤੇ ਵਿਲੀਅਮ ਅੰਡਰਸੈਨ ਦੀ ਅਗਵਾਈ ਵਿਚ ਅੱਗੇ ਵੱਧ ਰਹੇ ਹਨ ਤਾਂ ਉਨਾਂ ਨੇ ਬ੍ਰਿਜ ਪਾਰ ਕਰਦਿਆਂ ਦੋਨੋਂ ਅੰਗਰੇਜ ਅਫ਼ਸਰਾਂ ਨੂੰ ਘੋੜਿਆਂ ਤੋਂ ਹੇਠਾਂ ਉਤਾਰ ਦਿੱਤਾ। ਉਨਾਂ ਨੂੰ ਬੁਰੀ ਤਰਾਂ ਮਾਰਕੁੱਟ ਕਰਕੇ ਜ਼ਖ਼ਮੀ ਕਰ ਦਿੱਤਾ।
ਯੁੱਧ ਸ਼ੁਰੂ ਹੋ ਗਿਆ। ਸਿੱਖ ਅਤੇ ਬ੍ਰਿਟਿਸ਼ ਸੈਨਿਕਾਂ ਦੇ ਤੇਜਧਾਰ ਹਥਿਆਰ ਇਕ ਦੂਜੇ ਉਪਰ ਚੱਲਣ ਲੱਗੇ। ਮੈਦਾਨ ਲਹੂ ਨਾਲ ਲਾਲ ਹੋ ਗਿਆ। ਉਥੋਂ ਜ਼ਖ਼ਮੀ ਹੋਏ ਵੰਸ਼ ਇਗਨੂੰ ਅਤੇ ਵਿਲੀਅਮ ਐਡਰਸਨ ਨੂੰ ਬ੍ਰਿਟਿਸ਼ ਸੈਨਿਕ ਈਦਗਾਹ ਵਿਚ ਲੈ ਗਏ। ਇੱਥੋਂ ਹੀ ਬੰਗਲਾ ਬਣਾਉਣ ਵਾਲੇ ਵੰਸ ਇੰਗਨੂੰ ਦੀ ਜ਼ਿੰਦਗੀ ਦਾ ਅੰਤ ਸ਼ੁਰੂ ਹੋਇਆ। ਇੱਧਰ ਵੰਸ ਇੰਗਨੂੰ ਵਲੋਂ ਬਣਾਏ ਗਏ ਬੰਗਲੇ ਦੀ ਨਿਗਰਾਨੀ ਲਈ ਸਿਰਸਾ ਦੇ ਡਿਪਟੀ ਕਮਿਸ਼ਨਰ ਜੇ.ਐਚ.ਔਲਿਵਰ ਨੂੰ ਕਮਾਨ ਦਿੱਤੀ ਗਈ। ਉਨਾਂ ਨੇ ਇੱਥੇ ਵਰਿਆਂ ਤੱਕ ਆਪਣੀ ਧਾਂਕ ਜਮਾਈ ਰੱਖੀ ਅਤੇ ਫ਼ਾਜ਼ਿਲਕਾ ਵਿਕਾਸ ਦੀ ਰਾਹ ਵਿਚ ਅੱਗੇ ਵੱਧਦਾ ਰਿਹਾ। ਇੱਥੇ ਬੰਗਲੇ ਦਾ ਨਾਂਅ ਤਾਂ ਅੱਜ ਵੀ ਹੈ ਪਰ ਉਸ ਵਲੋਂ ਬਣਾਏ ਗਏ ਬੰਗਲੇ ਦੀ ਸ਼ਾਨ ਨਹੀਂ ਰਹੀ। ਇੱਥੇ ਬਣੀ ਬਾਧਾ ਝੀਲ ਵੀ ਖ਼ਤਮ ਹੋ ਚੁੱਕੀ ਹੈ। ਹੁਣ ਤਾਂ ਬੱਸ ਯਾਦਾਂ ਨੇ.. ਜਿਹੜੀਆਂ ਫ਼ਾਜ਼ਿਲਕਾ ਵਾਲਿਆਂ ਦੇ ਦਿਲ ਵਿਚ ਵਸਦੀਆਂ ਹਨ, ਉਹ ਵੀ ਪੁਰਾਣੇ ਬਜੁਰਗਾਂ ਦੇ। ਨਵੀਂ ਪੀੜੀ ਅਜੇ ਤੱਕ ਸ਼ਾਇਦ ਆਪਣੀ ਪੁਰਾਣੀ ਵਿਰਾਸਤ ਤੋਂ ਅਣਜਾਣ ਹੈ ਤਾਂ ਹੀ ਤਾਂ..---

---ਚੱਲਦਾ ਬਾਕੀ ਕੱਲ
ਫ਼ਾਜ਼ਿਲਕਾ ਦੇ ਇਤਿਹਾਸਕਾਰ : ਲਛਮਣ ਦੋਸਤ ਦੀ ਕਿਤਾਬ ਫ਼ਾਜ਼ਿਲਕਾ ਇਕ ਮਹਾਂਗਾਥਾ ਦਾ ਪੰਜਾਬੀ ਰੁਪਾਂਤਰਣ
    

Post a Comment

0 Comments