ਚੀਕਣੀ ਮਿੱਟੀ, ਰੋੜਾਂ ਅਤੇ ਨਾਨਕਸ਼ਾਹੀ ਇੱਟਾਂ ਨਾਲ ਬਣੇ ਬੁਰਜ ਕਈ ਪਿੰਡਾਂ ਵਿਚ ਹਨ। ਜੇਕਰ ਗੱਲ ਕਰੀਏ ਤਾਂ ਇਹ ਬੁਰਜ ਮੁਗਲ ਕਾਲ ਵਿਚ ਹੋਂਦ ਵਿਚ ਆਏ ਦੱਸੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਇਹ ਬੁਰਜ ਮੁਗਲ ਕਾਲ ਵਿਚ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਬਣਾਏ ਗਏ ਸਨ। ਜਾਂ ਕਹਿ ਲਵੋ ਦੂਰ ਤੋਂ ਦਿੱਸਦੇ ਬੁਰਜ, ਬਰਾਨੀ ਜ਼ਮੀਨਾਂ ਵਿਚ ਰਾਹਾਂ ਲਈ ਵਰਤੇ ਜਾਂਦੇ ਸਨ। ਜਿੰਨਾਂ ਦੀ ਨਿਸ਼ਾਨੀ ਨਾਲ ਲੋਕ ਅੱਗੇ ਵੱਧਦੇ ਰਹਿੰਦੇ ਸਨ। ਪੰਜਾਬ ਦੇ ਕੁਝ ਪਿੰਡਾਂ ਵਿਚ ਇਹ ਬੁਰਜ ਅਜੇ ਵੀ ਆਪਣੀ ਹੋਂਦ ਬਚਾ ਕੇ ਖੜੇ ਹਨ। ਸਦੀਆਂ ਤੋਂ ਮੀਂਹ ਅਤੇ ਹਨੇਰੀਆਂ ਦੀ ਮਾਰ ਝੱਲਦੇ ਆ ਰਹੇ ਹਨ। ਮੰਡੀ ਅਰਨੀਵਾਲਾ ਨੇੜੇ ਝੋਟਿਆਂਵਾਲੀ ਅਤੇ ਬੰਨਾਂ ਵਾਲੀ ਵਿਚ ਇਕ ਬੁਰਜ ਖੜਾ ਹੈ। ਇਸ ਤਰਾਂ ਹੀ ਇਕ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਭਾਗਸਰ ਵਿਚ ਵੀ ਸਥਿਤ ਹੈ। ਇਕ ਪਿੰਡ ਖਾਰਾ ਵਿਚ । ਇਸ ਤਰਾਂ ਹੀ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਇਕ ਬੁਰਜ ਹੈ। ਕੁਝ ਲੋਕ ਦੱਸਦੇ ਹਨ ਕਿ ਸੁਨਾਮ ਖੇਤਰ ਵਿਚ ਵੀ ਬਹੁਤ ਸਾਰੇ ਬੁਰਜ ਹਨ। ਦੱਸਿਆ ਇਹ ਵੀ ਜਾਂਦਾ ਹੈ ਕਿ ਇਹ ਬੁਰਜ ਇਕੋ ਜਿੰਨੀ ਦੂਰੀ ਤੇ ਸਥਿਤ ਹਨ। ਜਿਹੜੇ ਸ਼ਾਇਦ ਰਾਹੀਆਂ ਲਈ ਰਾਹ ਦਸੇਰਿਆਂ ਦਾ ਕੰਮ ਕਰਦੇ ਸਨ। ਕੁਝ ਲੋਕ ਦੱਸਦੇ ਹਨ ਕਿ ਇਹ ਬੁਰਜ ਛੋਟੀਆਂ ਇੱਟਾਂ ਦੇ ਬਣੇ ਹੋਣ ਕਰਕੇ ਇਹ ਤਾਂ ਸਹੀ ਹੈ ਕਿ ਇਹ ਬੁਰਜ ਅੰਗਰੇਜੀ ਰਾਜ ਤੋਂ ਪਹਿਲਾਂ ਦੇ ਹਨ। ਭਾਂਵੇ ਲੋਕਾਂ ਵਿਚ ਇਹ ਗੱਲ ਆਮ ਹੀ ਪ੍ਰਚਲੱਤ ਹੈ ਕਿ ਇਹ ਬੁਰਜ ਰਾਹਾਂ ਦੇ ਕੰਮ ਲਈ ਹੀ ਵਰਤੋਂ ਵਿਚ ਆਉਂਦੇ ਸਨ। ਉਥੇ ਹੀ ਕੁਝ ਬਜੁਰਗ ਦੱਸਦੇ ਹਨ ਕਿ ਇੰਨਾਂ ਬੁਰਜਾਂ ਉਪਰ ਚੜ ਕੇ ਗੁਜਰੇ ਜਮਾਨੇ ਵਿਚ ਮੁਨਿਆਦੀ ਵੀ ਕਰਵਾਈ ਜਾਂਦੀ ਸੀ। ਗੀਤਾਂ ਵਿਚ ਭਾਂਵੇ ਉਚਾ ਬੁਰਜ ਲਾਹੌਰ ਦਾ ਵੀ ਆਉਂਦਾ ਹੈ। ਪਰ ਪਿੰਡਾਂ ਵਿਚ ਖੜੇ ਇਹ ਬੁਰਜ ਵੀ ਸ਼ਾਇਦ ਲਾਹੌਰ ਦੇ ਬੁਰਜ ਵਾਂਗ ਹੀ ਹੋਣਗੇ.

0 Comments