ਬਿ੍ਰਜਿੰਦਰਾ ਕਾਲਜ ਦੇ ਐਸਟ੍ਰੇਟਰਫ਼ ਗਰਾਊਂਡ ਵਿਖੇ ਲਗਾਇਆ ਦੂਜਾ ਯੋਗਾ ਕੈਂਪ
ਬਿਮਾਰੀਆਂ ਤੋਂ ਬਚਣ ਲਈ ਯੋਗ, ਕਸਰਤ, ਸੈੱਰ, ਸਾਈਕਲਿੰਗ ਨੂੰ ਰੋਜ਼ਾਨਾ ਸ਼ਡਿਊਲ ’ਚ ਸ਼ਾਮਲ ਕੀਤਾ ਜਾਵੇ:ਵਿਮਲ ਸੇਤੀਆ
ਫ਼ਰੀਦਕੋਟ ਦੇ ਸ਼ਹਿਰੀਆਂ ਨੂੰ ਫ਼ਿੱਟ ਰੱਖਣ ਲਈ ਹਰ ਬੁੱਧਵਾਰ ਹੋਵੇਗਾ ਯੋਗ ਅਭਿਆਸ ਕੈਂਪ
ਫ਼ਰੀਦਕੋਟ, 31 ਦਸੰਬਰ ()-ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡ ਲਾਈਨਜ਼ ਕਾਰਣ ਕੋਰੋਨਾ ਮਹਾਂਮਾਰੀ ਸਮੇਂ ਖੇਡਾਂ ਦੀਆਂ ਸਰਗਰਮੀਆਂ ਰੁਕਣ ਕਰਕੇ ਹੁਣ ਦੁਬਾਰਾ ਖੇਡ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ। ਜਿਸ ਤਹਿਤ ਹੁਣ ਜ਼ਿਲਾ ਓਲੰਪਕ ਐਸੋਸੀਏਸ਼ਨ ਫ਼ਰੀਦਕੋਟ ਵੱਲੋੋਂ ਜ਼ਿਲੇ ’ਚ ਖੇਡਾਂ ਪ੍ਰਤੀ ਹਰ ਵਰਗ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਨਵੀਂ ਪਹਿਲਕਦਮੀ ਕਰਦਿਆਂ ਸਥਾਨਕ ਬਿ੍ਰਜਿੰਦਰਾ ਕਾਲਜ ਦੇ ਐਸਟ੍ਰੇਟਰਫ਼ ਗਰਾਊਂਡ ਵਿਖੇ ਅਧਿਕਾਰੀਆਂ, ਕਰਮਚਾਰੀਆਂ, ਐੱਨ.ਐੱਸ.ਐੱਸ ਯੂਨਿਟਾਂ/ ਕਲੱਬਾਂ ਆਦਿ ਨਾਲ ਖੁਦ ਦੂਜੀ ਵਾਰ ਲਗਾਏ ਯੋਗਾ ਕੈਂਪ ’ਚ ਹਿੱਸਾ ਲਿਆ ਅਤੇ ਯੋਗ ਅਭਿਆਸ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ ਸੰਧੂ ਡੀ.ਐੱਸ.ਪੀ.ਕੋਟਕਪੂਰਾ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਵੱਲੋਂ ਹਾਕੀ ਕੋਚ ਬਲਜਿੰਦਰ ਸਿੰਘ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਜ਼ਿਲੇ ਦੀਆਂ ਖੇਡ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਸਾਨੂੰ ਆਪਣੇ ਆਪ ਨੂੰ ਬੀਮਾਰੀਆਂ ਤੋਂ ਬਚਾਉਣ ਵਾਸਤੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਣ ਦੀ ਸਮਰੱਥਾ ਵਧਾਉਣ ਲਈ ਹਰ ਰੋਜ਼ ਕਸਰਤ, ਯੋਗਾ, ਸਾਈਕਲਿੰਗ, ਸੈੱਰ ਕਰਨੀ ਚਾਹੀਦੀ ਹੈ ਅਤੇ ਖਾਣ ਦੀਆਂ ਆਦਤਾਂ ’ਚ ਸੁਧਾਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਰ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਵਾਸਤੇ ਹਰ ਬੁੱਧਵਾਰ ਸ਼ਾਮ 4:30 ਵਜੇ ਸਰਕਾਰੀ ਬ੍ਰਜਿੰਦਰਾ ਕਾਲਜ ਦੀ ਐਸਟ੍ਰੋਟਰਫ਼ ਤੇ ਯੋਗ ਕੈਂਪ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਉੱਦੇਸ਼ ਫ਼ਰੀਦਕੋਟ ਵਾਸੀਆਂ ਨੂੰ ਫ਼ਿੱਟ ਰੱਖ ਕੇ ਫ਼ਰੀਦਕੋਟ ਨੂੰ ਸਿਹਤ ਪੱਖੋਂ ਫ਼ਿੱਟ ਕਰਨਾ ਹੈ। ਉਨਾਂ ਕਿਹਾ ਫ਼ਰੀਦਕੋਟ ਅੰਦਰ ਖੇਡ ਵਿਧੀਆਂ ਨੂੰ ਤੇਜ਼ ਕੀਤਾ ਜਾਵੇਗਾ ਅਤੇ ਖਿਡਾਰੀਆਂ ਵਾਸਤੇ ਵਧੀਆ ਤੋਂ ਵਧੀਆ ਖੇਡ ਮੈੱਦਾਨ ਤਿਆਰ ਕਰਕੇ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨਾਂ ਕਿਹਾ ਫ਼ਰੀਦਕੋਟ ’ਚ ਇੱਕ ਹੋਰ ਐਸਟ੍ਰੋਟਰਫ਼ ਤਿਆਰ ਵਾਸਤੇ ਵੀ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕੈਂਪ ’ਚ ਉਚਿਤ ਦੂਰੀ ਬਣਾ ਕੇ ਰੱਖਣ ਅਤੇ ਹੱਥ ਸੈਨੇਟਾਈਜ਼ ਵੀ ਕੀਤੇ ਗਏ। ਇਸ ਮੌਕੇ ਪੰਤਾਜ਼ਲੀ ਯੋਗ ਸੰਮਤੀ ਦੇ ਸ਼੍ਰੀ ਦੀਪਾਕਾਰ, ਰਜਨੀਸ਼ ਕੁਮਾਰ ਅਤੇ ਹੋਰ ਯੋਗ ਮਾਹਿਰਾਂ ਵੱਲੋਂ ਯੋਗਾ ਕਰਵਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਬਿ੍ਰਜਿੰਦਰ ਕਾਲਜ ਵੱਲੋਂ ਜੌਗਰਫ਼ੀ ਵਿਭਾਗ ਦੇ ਮੁਖੀ ਪ੍ਰੋ.ਡਾ ਪ੍ਰੋ.ਪਰਮਿੰਦਰ ਸਿੰਘ ਮੁਖੀ ਜੌਗਰਫ਼ੀ ਵਿਭਾਗ, ਬਲਜਿੰਦਰ ਸਿੰਘ ਹਾਕੀ ਕੋੋਚ, ਖੁਸ਼ਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ ਤਿੰਨੇ ਕੁਸ਼ਤੀ ਕੋਚ, ਮਨਜੀਤ ਕੌਰ ਕੁਸ਼ਤੀ ਕੋਚ, ਅਵਤਾਰ ਸਿੰਘ ਹਾਕੀ ਕੋਚ ਹਾਜ਼ਰ ਸਨ। ਇਸ ਮੌਕੇ ਰੈੱਡ ਕਰਾਸ ਸ਼ਾਖਾ ਵੱਲੋਂ ਜੂਸ ਦੀ ਰਿਫ਼ਰੈਸ਼ਮੈਂਟ ਦਿੱਤੀ ਗਈ। ਮੰਚ ਸੰਚਾਲਨ ਜ਼ਿਲਾ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਸ੍ਰੀ ਜਸਬੀਰ ਸਿੰਘ ਜੱਸੀ ਨੇ ਕੀਤਾ। ਇਸ ਖੇਡ ਸਮਾਗਮ ਦੀ ਸਫ਼ਲਤਾ ਵਾਸਤੇ ਦਫ਼ਤਰ ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਅਤੇ ਰੈੱਡ ਕਰਾਸ ਸ਼ਾਖਾ ਫ਼ਰੀਦਕੋਟ ਦੇ ਸਟਾਫ਼ ਨੇ ਅਹਿਮ ਭੂਮਿਕਾ ਅਦਾ ਕੀਤੀ।
0 Comments