ਫ਼ਾਜ਼ਿਲਕਾ ਅਤੇ ਆਸ-ਪਾਸ ਛਾਈ ਸੰਘਣੀ ਧੁੰਦ
ਫ਼ਾਜ਼ਿਲਕਾ, 29 ਦਸੰਬਰ
ਅੱਜ ਫ਼ਾਜ਼ਿਲਕਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਵੀ ਸੰਘਣੀ ਧੁੰਦ ਛਾਈ ਰਹੀ। ਲੋਕ ਧੂਣੀਆਂ ਬਾਲ ਕੇ ਠੰਡ ਤੋਂ ਬਚਾਅ ਕਰਦੇ ਰਹੇ। ਉਧਰ ਉਤਰ ਭਾਰਤ ਵਿਚ ਅਜੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਉਤਰ ਭਾਰਤ ਦੇ ਹਿੱਸਿਆਂ ਵਿਚ 29 ਤੋਂ 31 ਦਸੰਬਰ ਤੋਂ ਰਾਤ ਦੇ ਤਾਪਮਾਨ ਵਿਚ 3 ਤੋਂ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੇੈ। ਅੱਜ ਸਵੇਰ ਤੋਂ ਚੱਲ ਰਹੀ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਬਾਂ ਛੇੜ ਦਿੱਤਾ ਹੇੈ। ਜਿਸ ਕਾਰਨ ਲੋਕ ਧੂਣੀਆਂ ਬਾਲ ਕੇ ਠੰਡ ਤੋਂ ਬਚਾਅ ਕਰ ਰਹੇ ਹਨ। ਆਈਐਮਡੀ ਨੇ ਕਿਹਾ ਕਿ 31 ਦਸੰਬਰ ਤੋਂ 2 ਜਨਵਰੀ ਤੱਕ ਪੰਜਾਬ, ਹਰਿਆਣਾ ਚੰਡੀਗੜ, ਦਿਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੱਛਮ ਉਤਰ ਪ੍ਰਦੇਸ਼ ਦੇ ਕੁਝ ਇਲਾਕਿਆ ਵਿਚ ਸਵੇਰ ਦੌਰਾਨ ਕੋਹਰਾ ਪੈਣ ਦੀ ਸੰਭਾਵਨਾ ਹੇੈ।
0 Comments