ਪ੍ਰਸਿੱਧ ਫ਼ਲ ਅਨਾਨਾਸ ਦੇ ਫਾਇਦੇ
ਅਨਾਨਾਸ ਬਹੁਤ ਸਵਾਦੀ ਫਰੂਟ ਹੈ। ਅਕਸਰ ਲੋਕ ਬੜੇ ਸੌਂਕ ਅਤੇ ਮਜੇ ਨਾਲ ਖਾਂਦੇ ਹਨ, ਪਰ ਇਸ ਦੇ ਇਹ ਗੁਣ ਦੱਸ ਰਹੇ ਹਾਂ। ਜੋ ਬਹੁਤ ਫਾਇਦੇਮੰਦ ਹਨ, ਅਨਾਨਾਸ ਦਾ ਸ਼ਰਬਤ , ਮੁਰੱਬਾ ਵੀ ਜਿਆਦਾ ਬਣਾਇਆ ਜਾਂਦਾ ਹੈ। ਇਸ ਦੇ ਤਰੀਕੇ ਹੇਠਾਂ ਦੱਸ ਰਹੇ ਹਾਂ।
ਅਨਾਨਾਸ ਅਜੀਰਣ ਵਾਸਤੇ
ਅਨਾਨਾਸ ਨੂੰ ਛਿੱਲ ਕੇ ਧੋ ਲਵੋ ਤੇ ਫਾੜੀਆਂ ਕਰ ਲਵੋ, ਇੰਨ੍ਹਾਂ ਫਾੜੀਆਂ ਤੇ ਕਾਲੀਆਂ ਮਿਰਚਾਂ ਅਤੇ ਪਹਾੜੀ ਨਮਕ ( ਪਾਕਿਸਤਾਨੀ ਲੂਣ ) ਪੀਸ ਕੇ ਛਿੜਕ ਲਵੋ, ਅੱਗ ਦੇ ਮੱਠੇ ਮੱਠੇ ਸੇਕ ਉਤੇ ਗਰਮ ਕਰਕੇ ਇਹ ਫਾੜੀਆਂ ਸੇਵਨ ਕਰੋ ਅਜੀਰਣ ਦੀ ਤਕਲੀਫ਼ ਦੂਰ ਹੋ ਜਾਵੇਗੀ।
ਅਨਾਨਾਸ ਦਾ ਸ਼ਰਬਤ
ਅਨਾਨਾਸ ਨੂੰ ਛਿੱਲ ਕੇ ਸਾਫ਼ ਕਰ ਲਵੋ ਤੇ ਉਹਦੇ ਸਾਰੇ ਬੀਜ ਕੱਢ ਦਿਉ, ਫਿਰ ਫਾੜੀਆਂ ਕਰਕੇ ਸਾਫ਼ ਸੁਥਰੀ ਧੌਰੀ ਵਿਚ ਚੰਗੀ ਤਰ੍ਹਾਂ ਬਾਰੀਕ ਕੁੱਟ ਲਵੋ ਤੇ ਮਲ ਕੇ ਰਸ ਕੱਢੋ ਅਤੇ ਪੁਣ ਲਵੋ, ਇਹ ਅਨਾਨਾਸ ਦਾ ਰਸ ਇਕ ਕਿਲੋ ਗੁਲਾਬ ਦਾ ਅਤੇ ਬੇਦਮੁਸ਼ਕ ਅਰਕ ਇੱਕੋ ਜਿੰਨ੍ਹਾਂ ਮਿਲਾ ਕੇ 150 ਗ੍ਰਾਮ , ਕਾਗਜੀ ਨਿੰਬੂਆਂ ਦਾ ਰਸ 70 ਗ੍ਰਾਮ ਇਹ ਸਭ ਰਸ ਮਿਲਾ ਕੇ ਇੰਨ੍ਹਾਂ ਵਿਚ 3 ਕਿਲੋ ਦਾਣਾ ਖੰਡ ਪਾ ਕੇ ਕਲੀ ਕੀਤੀ ਪਿੱਤਲ ਦੀ ਕੜਾਹੀ ਵਿਚ ਪਾ ਕੇ ਮੱਠੀ ਮੱਠੀ ਅੱਗ ਉਤੇ ਰੱਖ ਦਿਉ, ਕੜਾਹੀ ਉਤੇ ਕੋਈ ਵੱਡੀ ਸਟੀਲ ਦੀ ਪਲੇਟ ਜਾਂ ਥਾਲੀ ਰੱਖ ਕੇ ਢੱਕ ਦਿਉ, ਅੰਗੂਠੇ ਨੂੰ ਸ਼ਰਬਤ ਲਗਾ ਕੇ ਫੂਕ ਮਾਰ ਕੇ ਭਾਵ ਠੰਡਾ ਕਰਕੇ ਉਂਗਲ ਦੂਜੀ ਨਾਲ ਚੁੱਕ ਕੇ ਵੇਖੋ, ਇਕ ਤਾਰ ਦੀ ਚਾਸਨੀ ਤੇ ਅੱਗ ਤੋਂ ਉਤਾਰ ਦਿਉਂ ਸ਼ਰਬਤ ਤਿਆਰ ਹੈ।
ਪ੍ਰਯੋਗ ਅਤੇ ਲਾਭ
60-70 ਗ੍ਰਾਮ ਸ਼ਰਬਤ ਅਨਾਨਾਸ ਵਿਚ ਕਾਓਜਬਾਨ ਦਾ ਅਰਕ ਜਾਂ ਤਾਜਾ ਪਾਣੀ ਮਿਲਾ ਕੇ ਪੀਓ ਤਾਂ ਦਿਮਾਗ ਅਤੇ ਦਿਲ ਨੂੰ ਸ਼ਾਂਤ ਕਰਦਾ ਹੈ। ਪਿਆਸ ਵੱਧ ਲੱਗਦੀ ਹੈ ਤਾਂ ਨਾਰਮਲ ਕਰਦਾ ਹੈ।ਪੇਸ਼ਾਬ ਖੁੱਲ੍ਹ ਕੇ ਆਉਂਦਾ ਹੈ। ਪੇਟ ਠੀਕ ਤੇ ਦਿਲ ਖੁਸ਼ ਰਹਿੰਦਾ ਹੈ।
ਅਨਾਨਾਸ ਦਾ ਮੁਰੱਬਾ
ਅਨਾਨਾਸ ਨੂੰ ਛਿੱਲ ਕੇ ਬੀਜ ਕੱਢ ਕੇ ਗੋਲ ਗੋਲ ਫਾੜੀਆਂ ਕਰ ਲਵੋ। ਥੋੜ੍ਹਾ ਜਿੰਨਾਂ ਪਾਣੀ ਪਾ ਕੇ ਪਕਾ ਲਵੋ ਤਾਂ ਕਿ ਜਰ੍ਹਾ ਫਾੜੀਆਂ ਨਰਮ ਹੋ ਜਾਵਣ, ਫਿਰ ਖਿਲਾਰ ਕੇ ਰੱਖ ਦਿਉ, ਖੰਡ ਦਾਣਾ ਦੀ ਚਾਸਨੀ ਪਤਲੀ ਪਰ ਚੰਗੀ ਤਰ੍ਹਾਂ ਪਾ ਕੇ ਕੇ ਉਹ ਫਾੜੀਆਂ ਵਿਚ ਸੁੱਟ ਦਿਉ, ਦੋ ਦਿਨ ਬਾਅਦ ਜੇ ਚਾਸਨੀ ਪਤਲੀ ਹੋ ਜਾਵੇ ਤਾਂ ਦੁਬਾਰਾ ਪਕਾ ਕੇ ਠੀਕ ਕਰ ਲਵੋ। ਯਾਦ ਰੱਖੋ ਕੇ ਕੱਚੀ ਚਾਸਨੀ ਵਾਲਾ ਮੁਰੱਬਾ ਖਰਾਬ ਹੋ ਜਾਂਦਾ ਹੈ
ਲਾਭ
ਅਨਾਨਾਸ ਦਾ ਮੁਰੱਬਾ ਖਾਣ ਨਾਲ ਦਿਲ ਨੂੰ ਤਾਕਤ ਅਤੇ ਚੈਨ ਮਿਲਦੀ ਹੈ। ਧੜਕਨ ਨਾਰਮਲ ਹੋ ਜਾਂਦੀ ਹੈ। ਪੇਸ਼ਾਬ ਖੁੱਲ ਕੇ ਆਉਂਦਾ ਹੈ।
ਦੇਸੀ ਨੁਸਖੇ,
0 Comments