Breaking News
Loading...

ਮਜ਼ਬੂਰੀਆਂ ਤੇ ਦੁਸ਼ਵਾਰੀਆਂ ਦੀ ਮਾਰੀ ਮਾਂ

 ਨੇਤਰਹੀਣ ਪੁੱਤਾਂ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਪਤੀ ਦਾ ਸਹਾਰਾ ਬਣ ਕੇ ਤੌਰ ਰਹੀ ਐ ਜ਼ਿੰਦਗੀ ਦਾ ਤੋਰਾ
 ਘਰ ਦੇ ਹਾਲਾਤਾਂ ਨੇ ਗਰੀਬ ਪਰਿਵਾਰ ਨੂੰ ਕੀਤਾ ਕੱਖੋਂ ਹੌਲੇ 

ਫੋਟੋ ਕੈਪਸ਼ਨ : ਪਿੰਡ ਕੰਧਵਾਲਾ ਹਾਜ਼ਰ ਖਾਂ ਦਾ ਗਰੀਬ ਪਰਿਵਾਰ ਆਪਣੀ ਵਿੱਥਿਆ ਸੁਣਾਉਂਦਾ ਹੋਇਆ । 



 ਫ਼ਾਜ਼ਿਲਕਾ, 21 ਜਨਵਰੀ (ਬਲਰਾਜ ਸਿੱਧੂ)
 ਦੁੱਖ ਅਤੇ ਮੁਸੀਬਤਾਂ ਕਿਸ ਇਨਸਾਨ ਦਾ ਦਰਵਾਜਾ ਮੱਲ ਲੈਣ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਂਜਦੋਂ ਦੁੱਖਾਂ ਅਤੇ ਮੁਸੀਬਤਾਂ ਦਾ ਪਹਾੜ ਸਿਰ ਤੇ ਟੁੱਟਦਾ ਹੈ ਤਾਂ ਫਿਰ ਕੀ ਰਾਜੇ ਅਤੇ ਰੰਕ ਹਰ ਕਿਸੇ ਨੂੰ ਸਮੇਂ ਅਤੇ ਹਲਾਤਾਂ ਅੱਗੇ ਗੋਡੇ ਟੇਕਣੇ ਪੈਂਦੇ ਨੇ। ਇਸ ਤਰ੍ਹਾਂ ਦਾ ਹੀ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਦਾ ਇਕ ਗਰੀਬ ਪਰਿਵਾਰ ਸਮੇਂ ਅਤੇ ਹਲਾਤਾਂ ਦੀ ਮਾਰ ਦਾ ਸਾਹਮਣਾ ਕਰਦਾ ਹੋਇਆ ਜ਼ਿੰਦਗੀ ਦੁੱਖਾਂ ਦੇ ਪਹਾੜ ਹੇਠ ਕੱਟਣ ਲਈ ਮਜ਼ਬੂਰ ਹੈ। ਦੱਸ ਦੇਈਏ ਕਿ ਜਿੱਥੇ ਇਸ ਪਰਿਵਾਰ ਦਾ ਮੁਖੀ ਮਾਨਸਿਕ ਤੌਰ ਪ੍ਰੇਸ਼ਾਨ ਅਤੇ ਸਰੀਰਕ ਤੌਰ ਤੇ ਕਮਜ਼ੋਰ ਹੈ। ਉਥੇ ਹੀ ਘਰ ਵਿਚ ਪੈਦਾ ਹੋਏ ਦੋਵੇਂ ਪੁੱਤ ਨੇਤਰਹੀਣ ਹੋਣ ਕਾਰਨ ਦੁੱਖਾਂ ਵਿਚ ਜ਼ਿੰਦਗੀ ਕੱਟ ਰਹੇ ਹਨ। ਗਰੀਬੀ ਨੇ ਜਿੱਥੇ ਘਰ ਦਾ ਬੂਹਾ ਮੱਲਿਆ ਹੋਇਆ ਹੈ। ਉਥੇ ਹੀ ਪੂਰੇ ਪਰਿਵਾਰ ਦੀ ਜ਼ਿੰਦਗੀ ਦਾ ਤੋਰਾ ਤੋਰਨ ਦਾ ਬੋਝ ਵੀ ਇਕ ਮਾਂ ਸਿਰ ਆ ਪਿਆ ਹੈ। ਪਿੰਡ ਦੇ ਕਾਬਲ ਸਿੰਘ ਦੀ ਪਤਨੀ ਊਸ਼ਾ ਰਾਣੀ ਦੱਸਦੀ ਹੈ ਕਿ ਉਸਦੇ ਪੁੱਤਾਂ ਅੰਗਰੇਂਜ (15) ਅਤੇ ਹਰਪ੍ਰੀਤ( 11) ਦੀਆਂ ਅੱਖਾਂ ਦੀ ਂਜੋਤ ਨਹੀਂ ਹੈ। ਜਿਸ ਕਾਰਨ ਉਸ ਦੇ ਪੁੱਤਾਂ ਨੂੰ ਉਸਦਾ ਹੀ ਸਹਾਰਾ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪੇਟ ਪਾਲਣ ਲਈ ਉਸ ਨੂੰ ਕਾਫ਼ੀ ਮੁਸ਼ਕਿਲਾਂ ਵਿਚੋਂ ਗੁਜਰਨਾ ਪੈਂਦਾ ਹੈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਪਰਿਵਾਰ ਦੀ ਰੋਟੀ ਦਾ ਗੁਜਾਰਾ ਵੀ ਮੁਸ਼ਕਿਲ ਹੋ ਗਿਆ ਹੈ। ਪਰਿਵਾਰ ਦੇ ਪੰਜ ਜੀਆਂ ਦਾ ਬੋਝ ਹੁਣ ਉਸਦੇ ਮੋਢਿਆਂ ਤੇ ਆ ਪਿਆ ਹੈ ਉਸ ਨੇ ਦੱਸਿਆ ਕਿ ਉਸਦੇ ਸਿਰ ਦੀ ਛੱਤ ਵੀ ਹੁਣ ਡਿੰਗੂ ਡਿੰਗੂ ਕਰਦੀ ਹੈ। ਇਕ ਕਮਰਾ ਹੈ ਅਤੇ ਉਹ ਵੀ ਥਾਂ ਥਾਂ ਤੋਂ ਪਾਟਿਆ ਹੋਇਆ ਹੈ। ਜਿਹੜਾ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਉਸ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਉਸਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਪਰਿਵਾਰ ਦੇ ਜੀਆਂ ਦੀ ਜ਼ਿੰਦਗੀ ਸੌਖੀ ਕੱਟ ਜਾਵੇ।
 )

Post a Comment

0 Comments