ਕੈਂਸਰ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਮੰਗ ’ਤੇ ਹਸਪਤਾਲ ਬਿਲਡਿੰਗ ’ਚ ਏ.ਟੀ.ਐਮ. ਸਥਾਪਤ
ਸੰਗਰੁਰ, 19 ਜਨਵਰੀ:ਸਿਵਲ ਹਸਪਤਾਲ ਸੰਗਰੂਰ ’ਚ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਕੈਂਸਰ ਪੀਡਤ ਮਰੀਜ਼ਾਂ ਦਾ ਇਲਾਜ ਕਰਵਾਉਣ ਆਏ ਲੋਕਾਂ ਅਤੇ ਮਰੀਜ਼ਾਂ ਦੀ ਸੁਵਿਧਾ ਲਈ ਸਟੇਟ ਬੈਂਕ ਆਫ਼ ਇੰਡੀਆ ਵੱਲੋ ਵਿਸ਼ੇਸ ਏ.ਟੀ.ਐਮ. ਸਥਾਪਤ ਕੀਤਾ ਗਿਆ ਹੈ। ਏ.ਟੀ.ਐਮ. ਮਸ਼ੀਨ ਦੀ ਸ਼ੁਰੂਆਤ ਮੌਕੇ ਡਾ. ਰਾਕੇਸ਼ ਕਪੂਰ ਡਾਇਰੈਕਟ ਐਚ.ਬੀ.ਸੀ.ਐਚ ਐਡ ਆਰ.ਸੀ. ਸੰਗਰੂਰ, ਸੁਖਬੀਰ ਸਿੰਘ ਵਿਰਦੀ ਡਿਪਟੀ ਜੀ.ਐਮ., ਜੀਵਨ ਕਪੂਰ ਰੀਜ਼ਨਲ ਮੈਨੇਜ਼ਰ ਸਨ।
ਇਸ ਮੌਕੇ ਡਾ. ਰਾਕੇਸ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਸਰ ਹਸਪਤਾਲ ਵਿਖੇ ਏ.ਟੀ.ਐਮ. ਮਸ਼ੀਨ ਲੱਗਣ ਨਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੰੂ ਅਚਨਚੇਤ ਪੈਸਿਆਂ ਦੀ ਲੋੜ ਹੋਣ ’ਤੇ ਏ.ਟੀ.ਐਮ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਬਿਲਡਿੰਗ ਦੇ ਅੰਦਰਲੇ ਹਿੱਸੇ ’ਚ ਬੈਂਕ ਏ.ਟੀ.ਐਮ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਰੀਜ਼ਾਂ ਅਤੇ ਸਟਾਫ਼ ਦੀ ਸੁਵਿਧਾ ਨੰੂ ਮੱਦੇਨਜ਼ਰ ਰੱਖਦੇ ਹੋਏ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਬੈਂਕ ਅਥਾਰਟੀ ਨਾਲ ਤਾਲਮੇਲ ਕੀਤਾ ਗਿਆ ਅਤੇ ਉਥੇ ਆਉਣ ਵਾਲੇ ਸੈਂਕੜੇ ਲੋਕਾਂ ਨੰੂ ਕੈਸ ਦੀ ਲੋੜ ਬਾਰੇ ਜਾਣੂ ਕਰਵਾਇਆ ।
ਉਨਾਂ ਦੱਸਿਆ ਕਿ ਐਸ.ਬੀ.ਆਈ. ਵੱਲੋਂ ਏ.ਟੀ.ਐਮ. ਲਗਾਉਣ ਦੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਲੋਕਾਂ ਦੀ ਸੁਵਿਧਾ ਲਈ ਏ.ਟੀ.ਐਮ ਮਸੀਨ ਲਗਾਉਣ ਦਾ ਫੈਸਲਾ ਲਿਆ ਗਿਆ। ਉਨਾਂ ਦੱਸਿਆ ਕਿ ਮਰੀਜ਼ਾਂ ਦੇ ਨਾਲ ਕੈਂਸਰ ਹਸਪਤਾਲ ਅਤੇ ਸਿਵਲ ਹਪਸਤਾਲ ’ਚ ਆਉਦੇ ਹਰੇਕ ਵਿਅਕਤੀ ਵਿਸੇਸ਼ ਨੰੂ ਏ.ਟੀ.ਐਮ. ਮਸੀਨ ਦਾ ਲਾਭ ਹੋਵੇਗ
0 Comments