Breaking News
Loading...

ਬਸਤੀ ਟੈਂਕਾਂ ਵਾਲੀ ਅਤੇ ਬ੍ਰਹਮ ਨਗਰੀ ਦੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਕਾਂਗਰਸ ਪਾਰਟੀ ਦੇ ਬੇੜੇ ਵਿੱਚ ਸਵਾਰ

ਫਿਰੋਜ਼ਪੁਰ ( balraj sidhu ) ਨਗਰ ਕੌਂਸਲ ਦੀ ਚੋਣ ਅਤੇ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਫਿਰੋਜਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀਦਾ ਪੱਲਾ ਫੜ ਲਿਆ ਹੈ। ਇਸ ਵਕਤ ਭਾਜਪਾ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਬਸਤੀ ਟੈਂਕਾਂ ਵਾਲੀ ਦੇ ਸੋਨੂੰ ਚੋਪੜਾ, ਹਰਜੀਤ ਚੋਪੜਾ, ਗੁਰਜੀਤ ਸਿੰਘ, ਅਜੀਤ ਸਿੰਘ, ਰਵਿੰਦਰ ਚੋਪੜਾ, ਸ਼ੀਤਲ ਅਰੋੜਾ, ਮਨੀਸ਼ ਕੁਮਾਰ, ਰਣਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਵਿਧਾਇਕ ਪਿੰਕੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਪਰ ਉਹਨਾਂ ਵਲੋਂ ਫਿਰੋਜ਼ਪੁਰ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕ ਸਭ ਜਾਣਦੇ ਹਨ ਕਿ ਕਿਸ ਨੇ ਫਿਰੋਜਪੁਰ ਦਾ ਵਿਕਾਸ ਕਿੰਨਾਂ ਵਿਕਾਸ ਕਰਵਾਇਆ ਅਤੇ ਕੌਣ ਫਿਰੋਜ਼ਪੁਰ ਦੇ ਵਿਕਾਸ ਕਾਰਜਾਂ ਲਈ ਦਿਨ ਰਾਤ ਇੱਕ ਕਰਕੇ ਅਪਣੀ ਜਿੰਮੇਵਾਰੀ ਨਿਭਾ ਰਿਹਾ ਹੈ ਅਤੇ ਲੋਕਾਂ ਨੂੰ ਝੂਠੇ ਲਾਰੇ ਕਿਸ ਨੇ ਲਗਾਏ ਹਨ। ਉਹਨਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਕਾਂਗਰਸ ਪਾਰਟੀ ਵੱਲੋਂ ਹੋ ਰਹੇ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਵਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਿਧਾਇਕ ਪਿੰਕੀ ਨੇ ਦੱਸਿਆ ਕਿ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਨਗਰ ਕੌਂਸਲ ਦੀ ਚੋਣ ਨੂੰ ਲੈ ਕੇ ਲੋਕਾਂ ਨੂੰ ਜੋ ਝੂਠ ਬੋਲ ਰਹੇ ਹਨ ਉਹ ਸਰਾਸਰ ਗ਼ਲਤ ਹੈ ਕਿਉਂਕਿ ਉਹਨਾਂ ਨੂੰ ਸ਼ਹਿਰ ਦੇ ਵਾਰਡਾਂ ਵਿੱਚ ਉਮੀਦਵਾਰ ਨਹੀਂ ਮਿਲ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਜੋ ਵੀ ਮਦਦ ਦੀ ਲੋੜ ਹੈ ਉਹਨਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਮੱਦਦ ਕੀਤੀ ਜਾਵੇਗੀ। ਵਿਧਾਇਕ ਪਿੰਕੀ ਨੇ ਅਕਾਲੀ ਦਲ ਦੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਲਲਕਾਰਦਿਆਂ ਕਿਹਾ ਕੀ ਉਹ ਆਉਣ ਵਾਲੀਆਂ ਅਸੈਂਬਲੀ ਦੀਆਂ ਚੋਣਾਂ ਲੜ ਕੇ ਆਪਣੀ ਇੱਛਾ ਵੀ ਪੂਰੀ ਕਰ ਸਕਦੇ ਹਨ। ਕਿ ਫਿਰੋਜ਼ਪੁਰ ਦੇ ਹਲਕਾ ਦੇ ਸੂਝਵਾਨ ਲੋਕ ਕਿਸ ਨਾਲ ਖੜੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਫਿਰੋਜ਼ਪੁਰ ਦੇ ਨਾਮ ਨਾਲ ਪਿਛੜਾ ਸਬਦ ਹਟਾਉਣਾ ਹੀ ਉਹਨਾਂ ਦਾ ਮੁੱਖ ਉਦੇਸ਼ ਹੈ ਅਤੇ ਫਿਰੋਜ਼ਪੁਰ ਨੂੰ ਪੰਜਾਬ ਦਾ ਨੰਬਰ ਵੰਨ ਜਿਲਾ ਬਣਾਉਣਾ ਹੈ। ਇਸ ਮੌਕੇ ਤੇ ਰਵਿੰਦਰ ਸਿੰਘ ਕਾਜੂ, ਡਾਂ ਕੇ ਸੀ ਅਰੋੜਾ, ਹਰੀਸ਼ ਭੰਬੜੀ , ਨਰਿੰਦਰ ਸਿੰਘ, ਸ਼ੁਸ਼ੀਲ , ਵੀ ਕੇ ਸ਼ਰਮਾਂ , ਅਸ਼ੀਸ਼, ਅਰਵਿੰਦਰ ਸ਼ਰਮਾਂ, ਰਜਿੰਦਰ ਛਾਬੜਾ, ਰਾਮ ਕਿਸ਼ਨ ਠੇਕੇਦਾਰ, ਸ਼ੁਨੀਲ ਪਾਸੀ, ਤੋਂ ਅਲਾਵਾ ਕਾਂਗਰਸ ਵਰਕਰ ਮੌਜੂਦ ਸਨ

Post a Comment

0 Comments