Breaking News
Loading...

ਕੋਈ ਵੀ ਉਪਭੋਗਤਾ ਈ-ਦਾਖ਼ਿਲ ਪੋਰਟਲ ਸ਼ਿਕਾਇਤ ਜਿਲਾ ਰਾਜ ਤੇ ਕੌਮੀ ਪੱਧਰ ਤੇ ਦਰਜ ਕਰਵਾ ਸਕਦਾ ਹੈ-ਡੀ.ਐਫ.ਐਸ.ਸੀ

ਫਰੀਦਕੋਟ, 22 ਜਨਵਰੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਜਨਤਕ ਖੇਤਰ ਵਿੱਚ ਤਕਨੀਕੀ ਤਰੱਕੀ ਈ-ਦਾਖ਼ਿਲ ਪੋਰਟਲ ਨੂੰ ਨਵੇਂ ਖਪਤਕਾਰ ਸੁਰੱਖਿਆ ਐਕਟ 2019 ਤਹਿਤ ਵਿਕਸਿਤ ਕੀਤਾ ਗਿਆ ਹੈ। ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਰਹਿਨੁਮਾਈ ਅਤੇ ਸਕੱਤਰ ਸ੍ਰੀ ਕੇ.ਏ.ਪੀ ਸਿਨਹਾ ਦੀ ਅਗਵਾਈ ਹੇਠ ਅੱਜ ਆੱਨਲਾਈਨ ਵਰਚੂਅਲ ਸਮਾਗਮ ਕਰਵਾਏ ਗਏ। ਜਿਸ ਤਹਿਤ ਕੋਈ ਵੀ ਉਪਭੋਗਤਾ ਜਿਲਾ ਪੱਧਰ, ਕੰਜਿਊਮਰ ਫੋਰਮ ਰਾਜ ਅਤੇ ਕੌਮੀ ਪੱਧਰ ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਸਬੰਧੀ ਵਰਚੁਅਲ ਸਮਾਗਮ ਦਫਤਰ ਐਨ.ਆਈ.ਸੀ. ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਿਲਾ ਖੁਰਾਕ ਤੇ ਸਪਲਾਈ ਖਪਤਕਾਰ ਮਾਮਲੇ ਕੰਟਰੋੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਕੰਜਿਊਮਰ ਫੋਰਮ ਅਤੇ ਹੋਰ ਪੰਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌੌਕੇ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਕਿਹਾ ਕਿ ਇਹ ਪੋਰਟਲ ਸੂਬਾਈ ਕਮਿਸ਼ਨ ਜਾਂ ਸੂਬੇ ਦੇ ਕਿਸੇ ਵੀ 20 ਜ਼ਿਲਾ ਕਮਿਸਨਾਂ ਨੂੰ ਖਪਤਕਾਰਾਂ ਦੇ ਝਗੜੇ ਦੀ ਆਨਲਾਈਨ ਈ-ਫਿਲਿੰਗ ਦੀ ਸਹੂਲਤ ਪ੍ਰਦਾਨ ਕਰੇਗਾ। ਉਨਾਂ ਕਿਹਾ ਕਿ ਵਿਵਾਦਾਂ ਦੀ ਪ੍ਰਕਿਰਤੀ ਅਨੁਸਾਰ ਅਤੇ ਸਵੈਚਲਿਤ ਢੰਗ ਨਾਲ ਕੈਲਕੁਲੇਟ ਕੀਤੀ, ਲੋੜੀਂਦੀ ਫੀਸ ਦਾ ਭੁਗਤਾਨ ਆਫ਼ਲਾਈਨ ਅਤੇ ਆਨਲਾਈਨ ਦੋਹਾਂ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਕੇਸ ਦੀ ਰੋਜ਼ਾਨਾ ਦੀ ਕਾਰਵਾਈ ਆਨਲਾਈਨ ਵੇਖੀ ਜਾ ਸਕਦੀ ਹੈ ਅਤੇ ਸਬੰਧਤ ਧਿਰਾਂ ਨੂੰ ਕੇਸ ਦੀ ਸਥਿਤੀ ਦੀ ਅਪਡੇਟ ਬਾਰੇ ਨਿਯਮਤ ਤੌਰ ’ਤੇ ਐਸ.ਐਮ.ਐਸ. ਭੇਜੇ ਜਾਣਗੇ। ਪਹਿਲੀ ਅਪੀਲ, ਰਵੀਜ਼ਨ ਪਟੀਸ਼ਨ, ਰੀਜੁਆਇੰਡਰ ਪੋਰਟਲ ਰਾਹੀਂ ਦਾਇਰ ਕੀਤੀ ਜਾ ਸਕਦੀ ਹੈ।’’ਜਦੋਂ ਕਿ ਸ਼ਿਕਾਇਤ ਦਰਜ ਕਰਨ, ਜੇ ਸ਼ਿਕਾਇਤ ਜਾਂ ਸ਼ਿਕਾਇਤ ਨਾਲ ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ ਵਿਚ ਕੋਈ ਗਲਤੀ ਪਾਈ ਜਾਂਦੀ ਹੈ, ਤਾਂ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖਪਤਕਾਰ ਸ਼ਿਕਾਇਤ ਦੇ ਅਪਡੇਟਡ ਵੇਰਵੇ ਦਰਜ ਕਰ ਸਕਦੇ ਹਨ। ਉਨਾਂ ਨੇ ਦੱਸਿਆ ਕਿ ਵਿਭਾਗ ਨੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਪਤਕਾਰ ਹੈਲਪਲਾਈਨ ਨੰਬਰ 1800-300-11007 ਅਤੇ ਪੰਜਾਬ ਰਾਜ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸਨ ਅਤੇ 20 ਜ਼ਿਲਾ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸਨਾਂ ਵਿਖੇ ਮੈਡੀਏਸ਼ਨ ਸੈੱਲ ਵੀ ਸਥਾਪਤ ਕੀਤੇ ਹਨ। ਉਨਾਂ ਕਿਹਾ ਕਿ ਸਾਰੇ ਈ-ਕਾਮਰਸ ਲੈਣ-ਦੇਣ, ਪੋ੍ਰਡੱਕਟ ਲਾਇਬਿਲਟੀ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਇਸ ਐਕਟ ਦੇ ਦਾਇਰੇ ਹੇਠ ਆਉਣਗੇ।

 <iframe style="width:120px;height:240px;" marginwidth="0" marginheight="0" scrolling="no" frameborder="0" src="//ws-in.amazon-adsystem.com/widgets/q?ServiceVersion=20070822&OneJS=1&Operation=GetAdHtml&MarketPlace=IN&source=ss&ref=as_ss_li_til&ad_type=product_link&tracking_id=balraj123-21&marketplace=amazon&region=IN&placement=B08CCKF5BB&asins=B08CCKF5BB&linkId=2e0a562ae0fc3f1dc80a1889c8a0ae1a&show_border=true&link_opens_in_new_window=true"></iframe>

Post a Comment

0 Comments