Breaking News
Loading...

12ਵੀਂ ਤੋਂ ਬਾਅਦ UG-PG ਕੋਰਸਾਂ ਵਿਚ ਵਿਚ ਜਾਂ ਗ੍ਰੇਜੁਏਸ਼ਨ ਬਾਅਦ ਪੀ ਜੀ ਕੋਰਸਾਂ ਵਿਚ ਦਾਖਲਾ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਪੋਰਟਲ ਵਰਦਾਨ

 ਦੋਸਤੋਂ ਪਿੱਛਲੇ ਦਿਨੀਂ ਪੰਜਾਬ ਸਰਕਾਰ ਨੇ ਇਕ ਨਵਾਂ ਪੋਰਟਲ ਜਾਰੀ ਕੀਤਾ ਹੈ। ਇਸ ਦਾ ਲਿੰਕ ਤੁਸੀਂ ਇੱਥੇ ਵੀ ਵੇਖ ਸਕਦੇ ਹੋ।ਇਸਦਾ ਲਿੰਕ ਹੈ। www.admission.punjab.gov.in/ 

ਦੋਸਤੋ ਇਹ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਤੇ ਉਪਯੋਗੀ ਪੋਰਟਲ ਬਣਾਇਆ ਹੈ ਵਿਦਿਆਰਥੀਆਂ ਲਈ। ਜਿਹੜੇ ਵਿਦਿਆਰਥੀ 12ਵੀਂ ਤੋਂ ਬਾਅਦ ਯੂ ਜੀ ਕੋਰਸਾਂ ਵਿਚ ਵਿਚ ਜਾਂ ਗ੍ਰੇਜੁਏਸ਼ਨ ਬਾਅਦ ਪੀ ਜੀ ਕੋਰਸਾਂ ਵਿਚ ਦਾਖਲਾ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਪੋਰਟਲ ਵਰਦਾਨ ਹੈ।




ਪਹਿਲਾਂ ਵਿਦਿਆਰਥੀਆਂ ਨੂੰ ਵੱਖ ਵੱਖ ਕਾਲਜਾਂ ਵਿਚ ਜਾ ਕੇ ਪਹਿਲਾਂ ਪ੍ਰੋਸਪੈਕਟਸ ਖਰੀਦਣਾਂ ਪੈਂਦਾ ਸੀ, ਫਿਰ ਫਾਰਮ ਭਰ ਕੇ ਜਮਾਂ ਕਰਵਾਉਣ ਜਾਂਦਾ ਪੈਂਦਾ ਸੀ। ਕਈ ਵਾਰ ਵਿਦਿਆਰਥੀ ਇਕ ਤੋਂ ਵੱਧ ਕਾਲਜਾਂ ਵਿਚ ਵੀ ਅਪਲਾਈ ਕਰਦੇ ਸਨ ਮਤਲਬ ਹਰ ਕਾਲਜ ਦਾ ਵੱਖਰਾ ਪ੍ਰੋਸਪੈਕਟਸ ਖਰੀਦੋ, ਪ੍ਰੋਸਪੈਕਟਸ ਖਰੀਦਣ ਲਈ ਕਾਲਜ ਜਾਓ ਜਾਂ ਡਾਕ ਨਾਲ ਮੰਗਵਾਓ, ਵਗੈਰਾ ਵਗੈਰਾ।

ਪਰ ਹੁਣ ਨਵੇਂ ਪੋਰਟਲ ਤੇ ਜਾ  ਕੇ ਵਿਦਿਆਰਥੀ ਪੰਜਾਬ ਦੇ ਕਿਸੇ ਵੀ ਸਰਕਾਰੀ ਕਾਲਜ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 31 ਅਗਸਤ ਹੈ।

ਅਪਲਾਈ ਕਰਨ ਦਾ ਤਰੀਕਾ ਬਹੁਤ ਅਸਾਨ ਹੈ।

ਪਹਿਲਾਂ www.admission.punjab.gov.in/  ਪੋਰਟਲ ਤੇ ਜਾਓ।ਫਿਰ ਸਭ ਤੋਂ ਪਹਿਲਾਂ ਆਪਣੀ ਰਜਿਸਟੇ੍ਰਸ਼ਨ ਕਰਵਾਓ ਅਤੇ ਆਪਣਾ ਯੂਜਰ ਨੇਮ ਅਤੇ ਪਾਸਵਰਡ ਕ੍ਰਿਏਟ ਕਰੋ।

ਇਸ ਤੋਂ ਬਾਅਦ ਤੁਸੀਂ ਯੁਜੀ ਜਾਂ ਪੀਜੀ ਕੋਰਸਾਂ ਵਿਚ ਦਾਖਲੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ।

ਇਸ ਪੋਰਟਲ ਤੇ ਤੁਸੀਂ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੀ ਜਿ਼ਲ੍ਹਾਵਾਸ ਜਾਣਕਾਰੀ, ਉਨ੍ਹਾਂ ਵਿਚ ਉਪਲਬੱਧ ਕੋਰਸ, ਸੀਟਾਂ ਦੀ ਗਿਣਤੀ ਆਦਿ ਜਾਣ ਸਕਦੇ ਹੋ।ਇੱਥੇ ਕਾਲਜਾਂ ਦੇ ਐਡਮੀਸ਼ਨ ਸੈਲ ਦੇ ਪ੍ਰਭਾਰੀ ਦੇ ਨੰਬਰ ਵੀ ਦਿੱਤੇ ਹਨ ਤਾਂ ਜ਼ੋ ਜਰੂਰਤ ਪੈਣ ਤੇ ਤੁਸੀਂ ਕਾਲ ਕਰਕੇ ਵੀ ਕਾਲਜ ਤੋਂ ਕੋਈ ਜਾਣਕਾਰੀ ਲੈ ਸਕੋ।ਇਸ ਸਾਲ ਪੰਜਾਬ ਵਿਚ ਕਈ ਨਵੇਂ ਸਰਕਾਰੀ ਕਾਲਜਾਂ ਵਿਚ ਪਹਿਲੀ ਵਾਰ ਦਾਖਲੇ ਹੋ ਰਹੇ ਹਨ, ਇਸ ਲਈ ਪੋਰਟਲ ਤੇ ਵਿਜਿਟ ਕਰਕੇ ਆਪਣੇ ਨੇੜੇ ਦੇ ਸਰਕਾਰੀ ਕਾਲਜ ਦੀ ਪੜਤਾਲ ਜਰੂਰ ਕਰੋ।

ਇਸ ਪੋਰਟਲ ਨਾਲ ਕਾਲਜ ਤੁਹਾਡੇ ਵੱਲੋਂ ਲਗਾਏ ਸਰਟੀਫਿਕੇਟਾਂ ਦੀ ਵੇਰੀਫਿਕੇਸ਼ਨ ਵੀ ਆਨਲਾਈਨ ਕਰ ਸਕਦੇ ਹਨ। ਦਾਖਲਾ ਫਾਰਮ ਭਰਨ ਤੋਂ ਬਾਅਦ ਮੈਰਿਟ ਸੂਚੀ ਵੀ ਇੱਥੇ ਹੀ ਮਿਲੇਗੀ। ਫੀਸ ਵੀ ਆਨਲਾਈਨ ਇੱਥੇ ਹੀ ਅਪਲਾਈ ਕਰ ਸਕਦੇ ਹੋ।

ਤੇ ਇਹ ਸਾਰਾ ਕੁਝ ਤੁਸੀਂ ਬਿਨ੍ਹਾਂ ਕਿਤੇ ਜਾਏ ਆਪਣੇ ਘਰ ਤੋਂ ਹੀ ਕਰ ਸਕਦੇ ਹੋ।

ਤਾਂ ਫਿਰ ਹੈ ਨਾ ਕਮਾਲ ਦਾ ਪੋਰਟਲ।

ਪਰ ਇਹ ਜਾਣਕਾਰੀ ਕੇਵਲ ਆਪਣੇ ਤੱਕ ਨਾ ਰੱਖੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜ਼ੋ ਸਰਕਾਰ ਦੇ ਇਸ ਦਾਖਲਾ ਪੋਰਟਲ ਦੀ ਜਾਣਕਾਰੀ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਹੋ ਸਕੇ ਅਤੇ ਉਹ ਆਪਣੀ ਪਸੰਦ ਦੇ ਕਾਲਜ ਵਿਚ ਮਨਇੱਛਤ ਕੋਰਸ ਵਿਚ ਦਾਖਲਾ ਲਈ ਕੇ ਆਪਣਾ ਭਵਿੱਖ ਸੰਵਾਰ ਸਕਨ।

ਇਸ ਲਈ ਆਖੀਰ ਵਿਚ ਆਗਿਆ ਲੈਣ ਤੋਂ ਪਹਿਲਾਂ ਬੇਨਤੀ ਕਿ ਪੋਸਟ ਨੂੰ ਲਾਇਕ ਤੇ ਸ਼ੇਅਰ ਜਰੂਰ ਕਰ ਦੇਣਾ।

Post a Comment

0 Comments