Breaking News
Loading...

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਹੋਲੀ ਦਾ ਤਿਉਹਾਰ ਮਨਾਇਆ

 


ਮੰਡੀ ਅਰਨੀਵਾਲਾ, 14 ਮਾਰਚ (ਸੁਖਦੇਵ ਸਿੰਘ ਸੰਧੂ )

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਵਿਹੜੇ ਵਿਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਮੰਡੀ ਅਰਨੀਵਾਲਾ ਦੀ ਮਨੈਜਮੈਂਟ ਵੱਲੋਂ ਆਪਣੀ ਅਗਾਂਹਵਧੂ  ਸੋਚ ਨਾਲ ਆਪਣੀਆਂ ਵਿਲੱਖਣ ਗਤੀਵਿਧੀਆਂ ਨਾਲ ਇਲਾਕਾ ਭਰ ਵਿੱਚ ਨਾਮਣਾਂ ਖੱਟਣ ਵਾਲੇ ਇਸ ਚਾਨਣ ਮੁਨਾਰੇ  ਵੱਲੋਂ ਹੋਲੀ ਦਾ ਵੀ ਤਿਉਹਾਰ  ਵੱਖਰੇ ਢੰਗ ਨਾਲ ਮਨਾਇਆ ਗਿਆ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਹੰਸ ਨੇ ਹੋਲੀ ਦੇ ਤਿਉਹਾਰ ਮੌਕੇ  ਬੱਚਿਆਂ ਨੂੰ ਦੱਸਿਆ ਕਿ ਹੋਲੀ ਸਿਰਫ ਰੰਗਾਂ ਦਾ ਤਿਉਹਾਰ ਹੀ ਨਹੀਂ ਸਗੋਂ  ਆਪਸੀ   ਭਾਈਚਾਰਕ ਸਾਂਝ ਅਤੇ ਖੁਸ਼ੀਆਂ  ਦਾ ਪ੍ਰਤੀਕ  ਹੈ ਇਸ  ਮੌਕੇ ਸਕੂਲ ਪ੍ਰਿੰਸੀਪਲ ਮੈਡਮ ਪ੍ਰੇਮ ਕੰਬੋਜ ਨੇ ਅਧਿਆਪਕਾਂ , ਵਿਦਿਆਰਥੀਆਂ, ਅਤੇ ਸਮੂਹ ਦੇਸ਼ ਵਾਸੀਆਂ  ਅਤੇ ਮਾਪਿਆਂ ਨੂੰ ਇਸ ਤਿਉਹਾਰ ਵਿਸ਼ੇਸ਼  ਤੌਰ ਦੀ ਵਧਾਈ ਦਿੱਤੀ।


Post a Comment

0 Comments