Breaking News
Loading...

ਜਵੈਲਰਜ ਦੀ ਦੁਕਾਨ ਤੇ ਹੋਈ ਚੋਰੀ ਨੂੰ Bathinda police ਪੁਲਿਸ ਨੇ ਕੀਤਾ ਟਰੇਸ






--ਮੱਧ ਪ੍ਰਦੇਸ਼ ਦੇ ਪਾਰਦੀ ਗੈਂਗ ਦੇ 4 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ 7 ਕਿੱਲੋ ਚੋਰੀ ਕੀਤੀ ਚਾਂਦੀ ਅਤੇ ਇੱਕ ਜੁਗਾੜੂ ਵਹੀਕਲ ਕੀਤਾ ਬਰਾਮਦ

--ਮੁੱਕਦਮਾ ਨੰਬਰ 14 ਮਿਤੀ 15.01.2026 ਅ/ਧ 331(4),305 ਭਂਸ਼ ਥਾਣਾ ਕੈਨਾਲ ਕਲੋਨੀ ਬਠਿੰਡਾ 

ਬਠਿੰਡਾ, 10 ਫਰਵਰੀ :  ਗੌਰਵ ਯਾਦਵ ਆਈ.ਪੀ.ਐੱਸ ਮਾਨਯੋਗ ਡੀ.ਜੀ.ਪੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ Bathinda ਰੇਂਜ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ Police ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਡਾ. ਜਯੋਤੀ ਯਾਦਵ, ਆਈ.ਪੀ.ਐੱਸ, ਸੀਨੀਅਰ ਕਪਤਾਨ  Police bathinda  ਦੀ ਰਹਿਨੁਮਾਈ ਹੇਠ ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਅਤੇ ਸ੍ਰ. ਅੰਮ੍ਰਿਤਪਾਲ ਸਿੰਘ ਭਾਟੀ, ਪੀ.ਪੀ.ਐੱਸ ਡੀ.ਐੱਸ.ਪੀ (ਸਿਟੀ-1) ਬਠਿੰਡਾ ਦੀ ਅਗਵਾਈ ਵਿੱਚ ਮਿਤੀ 15.01.2026 ਨੂੰ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਸਬੰਧੀ ਥਾਣਾ ਕੈਨਾਲ ਕਲੋਨੀ ਬਠਿੰਡਾ ਅਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਵਿੱਚ ਮੁੱਦਈ ਮੁੱਕਦਮਾ ਨੂੰ ਜਵੈਲਰਜ ਦੀ ਦੁਕਾਨ ਵਿੱਚ ਚੋਰੀ ਕਰਨ ਵਾਲੇ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 07 ਕਿੱਲੋ ਚੋਰੀ ਕੀਤੀ ਚਾਂਦੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਮੁਦੱਈ ਮੁਕੱਦਮਾ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 14.01.2026 ਅਤੇ 15.1.2026 ਦੀ ਦਰਮਿਆਨੀ ਰਾਤ ਨੂੰ ਮੇਨ ਰੋਡ ਗਲੀ ਨੰਬਰ 5 ਪ੍ਰਤਾਪ ਨਗਰ ਬਠਿੰਡਾ ਵਿਖੇ ਪਾਰਸ ਜਵੈਲਰਜ ਨਾਮ ਦੀ ਦੁਕਾਨ ਤੇ ਕਰੀਬ 16-17 ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 6/7 ਕਿੱਲੋ ਦੇ ਕਰੀਬ ਚਾਂਦੀ ਅਤੇ ਕੁਝ ਨਗਦੀ ਦੀ ਚੋਰੀ ਕੀਤੀ ਸੀ।
ਇਸ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹਨਾਂ ਵੱਲੋਂ ਟੈਕਨੀਕਲ ਸੋਰਸਾਂ, ਹਿਊਮਨ ਇੰਟੈਲੀਜੈਂਸ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜਿਲਿ੍ਹਆਂ ਜਿਵੇਂ ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਫਿਰੋਜਪੁਰ, ਜੀਂਦ ਕਰਨਾਲ, ਮੇਵਾਤ, ਰਿਵਾੜੀ ਤਫਤੀਸ਼ ਦੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨ ਤੇ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਵਾਰਦਾਤ ਵਿੱਚ ਸ਼ਾਮਿਲ 04 ਦੋਸ਼ੀਆਂ ਨੂੰ ਥਾਣਾ ਕੈਨਾਲ ਕਲੋਨੀ ਬਠਿੰਡਾ ਅਤੇ ਸੀ.ਆਈ.ਏ ਸਟਾਫ-2 ਦੀਆਂ ਪੁਲਿਸ ਪਾਰਟੀਆਂ ਨੇ ਅਨਿੱਲ ਉਰਫ ਅਮਪੁੜੀ ਪੁੱਤਰ ਅਸ਼ੋਕ ਕੁਮਾਰ ਸਹਾਰੀਆ ਵਾਸੀ ਨਿਆਪੁਰਾ ਜਿਲ੍ਹਾ ਕੋਟਾ, ਰਾਜਸਥਾਨ, ਗੋਵਿੰਦਾ ਪੁੱਤਰ ਬਾਦਲ ਵਾਸੀ ਨਵੀ ਸਬਜੀ ਮੰਡੀ ਬਾਜਾਖਾਨਾ ਰੋਡ ਬਰਨਾਲਾ, ਓਮੀ ਉਰਫ ਟਾਈਗਰ ਪੁੱਤਰ ਬਾਦਲ ਵਾਸੀ ਨਵੀ ਸਬਜੀ ਮੰਡੀ ਬਾਜਾਖਾਨਾ ਰੋਡ ਬਰਨਾਲਾ, ਬਿਕਰਮ ਵਰਮਾ ਪੁੱਤਰ ਰਾਜਵਿੰਦਰ ਵਰਮਾ ਵਾਸੀ ਅਹਿਮਦਗੜ੍ਹ ਨੇ ਇੱਕ ਗੈਂਗ ਬਣਾਇਆ ਹੋਇਆ ਹੈ, ਜੋ ਵੱਖ-ਵੱਖ ਰਾਜਾਂ ਵਿੱਚੋਂ ਚੋਰੀਆਂ ਕਰਦੇ ਹਨ।ਜਿਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਕੀਤੀ 07 ਕਿੱਲੋ ਚਾਂਦੀ ਅਤੇ ਇੱਕ ਜੁਗਾੜੂ ਫੀਟਰ ਰੇਹੜਾ ਬਰਾਮਦ ਕੀਤਾ ਗਿਆ।ਇਹ ਦੋਸ਼ੀ ਮੇਲਿਆਂ ਦੀ ਆੜ ਲੈ ਕੇ ਵੱਖ-ਵੱਖ ਜਿਲਿ੍ਹਆਂ ਵਿੱਚ ਜਾ ਕੇ ਆਪਣੀ ਠਹਿਰ ਬਣਾਉਦੇ ਸਨ,ਜਿਹਨਾਂ ਵਿੱਚੋਂ ਇਹਨਾਂ ਦੀਆਂ ਔਰਤਾਂ ਮੇਲੇ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੀਆਂ ਅਤੇ ਵਾਰਦਾਤ ਕਰਨ ਤੋਂ ਪਹਿਲਾਂ ਇਹ ਵਿਅਕਤੀ ਗਲੀਆਂ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੇ ਹੋਏੇ ਰੈਕੀ ਕਰਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਜਦੋਂ ਮੇਲਾ ਖਤਮ ਹੋ ਜਾਂਦਾ ਸੀ ਤਾਂ ਇਹ ਉਹ ਏਰੀਆ ਛੱਡ ਕੇ ਰੇਲਗੱਡੀ ਰਾਹੀ ਅਗਲੀ ਚੋਰੀ ਦੀ ਵਾਰਦਾਤ ਲਈ ਕਿਸੇ ਹੋਰ ਏਰੀਏ ਵਿੱਚ ਲੱਗੇ ਮੇਲੇ ਤੇ ਚਲੇ ਜਾਂਦੇ ਸੀ।ਇਸ ਗੈਂਗ ਦੇ ਮੈਂਬਰਾਂ ਨੇ ਪੰਜਾਬ ਦੇ ਪਿੰਡ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ, ਜਲੰਧਰ, ਕੁਰਾਲੀ ਅਤੇ ਬਲਾਚੌਰ ਵਿਖੇ ਚੋਰੀਆਂ ਨੂੰ ਅੰਜਾਮ ਦਿੱਤਾ ਸੀ।ਉਪਰੋਕਤ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਕੀ ਰਹਿੰਦੇ ਦੋਸ਼ੀਆਂ ਦੀ ਪਛਾਣ ਵੀ ਕੀਤੀ ਗਈ ਹੈ, ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਦੋਸ਼ੀਆਂ ਨੁੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।ਜਿਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਬ੍ਰਾਮਦਗੀ :- 
1. 7 ਕਿੱਲੋ ਚਾਂਦੀ
2. ਵਾਰਦਾਤ ਸਮੇਂ ਵਰਤਿਆ ਇੱਕ ਜੁਗਾੜੂ ਵਹੀਕਲ

Post a Comment

0 Comments