ਮਲੋਟ 10 ਸਤੰਬਰ : ਹਰਵੀਰ ਬੁਰਜਾਂ
ਰਾਸ਼ਟਰੀ ਪੋਸ਼ਣ ਅਭਿਆਨ ਮਹੀਨਾ ਅਤੇ ਅਭਿਆਨ ਤਹਿਤ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਮਲੋਟ ਮਿਸ ਗੁਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਉਪਰ ਸੁਪਰਵਾਈਜਰ ਕੁਲਦੀਪ ਕੌਰ ਦੀ ਅਗਵਾਈ ਵਿਚ ਪਿੰਡ ਦਬੜਾ ਵਿਖੇ ਅੰਨ ਪ੍ਰਰਾਸਨ ਦਿਵਸ ਮਨਾਇਆ ਗਿਆ। ਜਿਸ ਵਿਚ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਛੱਡ ਕੇ ਬੱਚਿਆਂ ਦੀ ਉਪਰੀ ਖੁਰਾਕ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਵਿਚ ਆਂਗਣਵਾੜੀ ਵਰਕਰ ਗੁਰਚਰਨ ਕੌਰ, ਲਖਵਿੰਦਰ ਕੌਰ ਅਤੇ ਪਿੰਡ ਵਾਸੀ ਸ਼ਾਮਲ ਸਨ।


0 Comments