ਮੰਡੀ ਅਰਨੀਵਾਲਾ 10 ਸਤੰਬਰ :/ਹਰਵੀਰ ਬੁਰਜਾਂ
ਮੇਲੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ ਅਤੇ ਜਾਨ ਹਨ। ਮੇਲਿਆਂ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਅਧੂਰਾ ਹੈ। ਇਹ ਗੱਲ ਅੱਜ ਨੇੜਲੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਬਾਬਾ ਬੁੱਲੇਸ਼ਾਹ ਦੀ ਦਰਗਾਹ ਤੇ ਮੇਲੇ ਵਿਚ ਸ਼ਿਰਕਤ ਕਰਨ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਹੀ। ਮਾਨ ਨੇ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਦੀ ਵੰਨਗੀ ਮੇਲੇ ਪੰਜਾਬ ਦੀ ਧਰਤੀ ਤੋਂ ਅਲੋਪ ਹੁੰਦੇ ਜਾ ਰਹੇ ਹਨ। ਇਸ ਲਈ ਸਾਨੂੰ ਆਪਣੇ ਸੱਭਿਆਚਾਰ ਬਾਰੇ ਜਿਆਦਾ ਤੋਂ ਜਿਆਦਾ ਸੋਚਣ ਦੀ ਲੋੜ ਹੈ। ਉਨਾਂ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਮੇਲਿਆਂ ਦੀ ਅਮੀਰੀ ਤੋਂ ਪ੍ਰਭਾਵਿਤ ਹਨ। ਇਸ ਮੌਕੇ ਉਨਾਂ ਇਕ ਗੱਲ ਜੋਰ ਦੇ ਕੇ ਕਹੀ ਕਿ ਜੇਕਰ ਅਸੀ ਪੰਜਾਬੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਗਏ ਤਾਂ ਅਸੀ ਕਾਫ਼ੀ ਹੱਦ ਤੱਕ ਪੰਜਾਬ ਦੀ ਅਲੋਪ ਹੋ ਰਹੀ ਤਸਵੀਰ ਨੂੰ ਵੀ ਬਚਾਅ ਜਾਵਾਂਗੇ।
![]() |
| ਮੇਲੇ ਦੌਰਾਨ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਸਨਮਾਨ ਕਰਦੇ ਕਮੇਟੀ ਮੈਂਬਰ ਅਤੇ ਹੋਰ । |


0 Comments