ਹਵਾਂਵਾ ਕਈ ਵਾਰ ਬਹੁਤ ਜਿਆਦਾ ਤੇਜ ਵੱਗਦੀਆਂ ਨੇ। ਇਨਾਂ ਹਵਾਵਾਂ ਵਿਚ ਬਹੁਤ ਕੁਝ ਉੱਡ ਜਾਂਦਾ ਐ। ਹਵਾਵਾਂ ਦੇ ਕਹਿਰ ਨੂੰ ਉਹ ਲੋਕ ਭਲੀ-ਭਾਂਤ ਜਾਣਦੇ ਹੋਣਗੇ। ਜਿੰਨਾਂ ਦਾ ਇੰਨਾਂ ਹਵਾਵਾਂ ਨੇ ਕੁਝ ਵੀ ਨਹੀਂ ਛੱਡਿਆ ਹੋਣਾ। ਪੰਜਾਬ ਵੀ ਇੰਨਾਂ ਤੇਜ ਝੱਖੜ ਅਤੇ ਝੌਲਿਆਂ ਦੀ ਲਪੇਟ ਵਿਚ ਆ ਗਿਆ। ਇੱਥੇ ਸਮੇਂ -ਸਮੇਂ 'ਤੇ ਕਾਲੀਆਂ ਹਨੇਰੀਆਂ ਦੇ ਝੱਖੜ ਵੱਗਦੇ ਰਹੇ ਅਤੇ ਪੰਜਾਬ ਦੇ ਬਹਾਦਰ ਲੋਕ ਇੰਨਾਂ ਦਾ ਬਹਾਦਰੀ ਨਾਲ ਮੁਕਾਬਲਾ ਵੀ ਕਰਦੇ ਰਹੇ। ਪਰ ਅੱਜ-ਕੱਲ ਵੱਗ ਰਹੀ ਨਸ਼ਿਆਂ ਦੀ ਹਨੇਰੀ ਵਿਚ ਘਰਾਂ ਦੇ ਘਰ ਤਬਾਹ ਹੋ ਗਏ। ਇਸ ਝੁੱਲਦੀ ਕਾਲੀ ਬੋਲੀ ਹਨੇਰੀ ਵਿਚ ਮਾਵਾਂ ਦੇ ਪੁੱਤ ਉੱਡ ਗਏ, ਭੈਣਾਂ ਦੇ ਮਾਂ ਜਾਏ ਅਤੇ ਬਾਪ ਦੇ ਬੁਢਾਪੇ ਦੀ ਡੰਗੋਰੀ ਵੀ ਖੋਹੀ ਗਈ। ਇੰਨਾਂ ਨਸ਼ਿਆਂ ਦੇ ਕਹਿਰ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਜਿਹੜੇ ਬਚੇ ਉਹ ਇੰਨਾਂ ਕਾਲੀਆਂ ਹਵਾਵਾਂ ਤੋਂ ਡਰਦੇ ਪ੍ਰਦੇਸ਼ਾਂ ਦੇ ਰਾਹ ਪੈ ਗਏ। ਮਾਵਾਂ ਨੇ ਆਪਣੇ ਲਾਡਲੇ ਆਪ ਪ੍ਰਦੇਸਾਂ ਦੇ ਰਾਹ ਪਾਏ। ਪਿੱਛੇ ਬਚੇ , ਉਹੀ ਕੱਲੇ ਕਹਿਰੇ ਮਾਪੇ। ਜਿੰਨਾਂ ਦੇ ਘਰਾਂ ਵਿਚ ਸੁੰਨ ਪੱਸਰੀ ਹੋਈ ਹੈ। ਮਾਵਾਂ ਦੇ ਲਾਡ ਲਡਾਏ ਵੀ ਕਿਸੇ ਕੰਮ ਨਾ ਆਏ। ਭੈਣਾਂ ਦੀਆਂ ਰੱਖੜੀਆਂ ਵੀ ਗੁੱਟਾਂ ਤੇ ਬੰਨੀਆਂ ਹੀ ਰਹਿ ਗਈਆਂ। ਕਾਲੀਆਂ ਹਨੇਰੀਆਂ ਦਾ ਕਹਿਰ ਤਾਂ ਫਿਰ ਵੀ ਥੋੜਾ ਬਹੁਤਾ ਬਚਾ ਕਰ ਗਿਆ ਸੀ। ਪਰ ਜਦੋਂ ਦਾ ਚਿੱਟੇ ਦੀ ਹਨੇਰੀ ਜਿਹੀ ਆਈ ਤਾਂ ਦਿਨਾਂ ਵਿਚ ਹੀ ਇਹ ਤਾਂ ਪੰਜਾਬ ਦੇ ਬੱਚੇ-ਬੱਚੇ ਦੀਆਂ ਨਾੜਾਂ ਵਿਚ ਘਰ ਕਰ ਗਈ। ਮਾਂਵਾ ਘਰਾਂ ਤੋਂ ਗਏ ਪੁੱਤਾਂ ਨੂੰ ਉਡੀਕਦੀਆਂ ਹੀ ਰਹਿ ਗਈਆਂ। ਪੁੱਤਾਂ ਦੀਆਂ ਲਾਸ਼ਾਂ ਕੰਧਾਂ ਕੌਲਿਆਂ ਦੇ ਉਹਲੇ ਦੇ ਨਾਲੋਂ ਹੱਥਾਂ ਵਿਚ ਟੀਕੇ ਅਤੇ ਸੂਈਆਂ ਫੜੀਆਂ ਹੋਈਆਂ ਮਿਲੀਆਂ। ਮਾਂਵਾ ਰੋਂਦੀਆਂ ਹੀ ਰਹਿ ਗਈਆਂ।
ਇਹ ਵੀ ਪੜ੍ਹੋ : ਅਮਨਦੀਪ ਕੌਰ ਸੁੰਦਰ ਲਿਖਾਈ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ
ਪੁੱਤਾਂ ਦੇ ਜਿਸਮਾਂ ਵਿਚੋਂ ਲਹੂ ਦੀ ਥਾਂ 'ਤੇ ਚਿੱਟੇ ਦੀ ਅੱਗ ਨਿਕਲਦੀ ਰਹੀ। ਖੇਡਣ, ਕੁੱਦਣ ਦੇ ਦਿਨਾਂ ਵਿੱਚ ਪੁੱਤ ਅਤੇ ਕਈ ਧੀਆਂ ਵੀ ਇੰਨਾਂ ਹਨੇਰੀਆਂ ਸੰਗ ਰਲ ਆਪਣੇ ਬਚਪਨ ਅਤੇ ਜਵਾਨੀ ਨੂੰ ਅਲਵਿਦਾ ਆਖ ਗਏ। ਲੋਕ ਸਿਰਫ਼ ਰੋਂਦੇ ਰਹੇ। ਨਸ਼ੇ ਦੇ ਖਿਲਾਫ਼ ਕਾਲੇ ਹਫ਼ਤੇ ਮਨਾਉਂਦੇ ਰਹੇ। ਸੜਕਾਂ 'ਤੇ ਧਰਨੇ ਲੱਗਦੇ ਰਹੇ। ਕੋਈ ਸਰਕਾਰਾਂ ਤੇ ਆਪਣਾ ਗੁੱਸਾ ਝਾੜਦਾ ਰਿਹਾ ਅਤੇ ਕੋਈ ਪੁਲਿਸ ਪ੍ਰਸ਼ਾਸਨ 'ਤੇ। ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ। ਇਸ ਲਈ ਨਸ਼ਿਆਂ ਦੀ ਹਨੇਰੀ ਦਾ ਸਾਹਮਣਾ ਕਰਨ ਲਈ ਸਹੁੰਆਂ ਖਾਧੀਆਂ ਗਈਆਂ। ਪਰ ਹੋਇਆ ਕੀ ? ਕੁਝ ਵੀ ਨਹੀਂ ? ਸੱਤਾ ਦੇ ਗਿਲਆਰਿਆਂ ਵਿਚ ਚਰਚਾਵਾਂ ਚੱਲਦੀਆਂ ਰਹੀਆਂ। ਪਰ ਇੱਧਰ ਪੰਜਾਬ ਦੇ ਪਿੰਡ-ਪਿੰਡ, ਘਰ-ਘਰ ਨਸ਼ਿਆਂ ਦੀ ਹਨੇਰੀ ਵਿਚ ਰੁੱਲੇ ਗੱਭਰੂਆਂ ਦੀਆਂ ਲਾਸ਼ਾਂ ਉਪਰ ਖੱਫ਼ਣ ਪੈਂਦੇ ਰਹੇ। ਮਾਵਾਂ ਕੀਰਨੇ ਪਾਉਂਦੀਆਂ ਰਹੀਆਂ, ਪੱਟਾਂ 'ਤੇ ਹੱਥ ਮਾਰਦੀਆਂ ਰਹੀਆਂ, ਜਿੰਨਾਂ ਦੇ ਸੁਹਾਗ ਨਸ਼ੇ ਦੀ ਅੱਗ ਵਿਚ ਝੁਲਸੇ, ਉਹ ਵੀ ਬੱਸ ਵੈਣ ਪਾਉਂਦੀਆਂ, ਮਾਪਿਆਂ ਦੇ ਘਰਾਂ ਵਿਚ ਵਾਪਸ ਪਰਤ ਆਈਆਂ। ਪਰ ਨਿਬੇੜਾ ਕੀ ਹੋਇਆ ? ਕੁਝ ਵੀ ਨਹੀਂ ? ਬਥੇਰਾ ਜੋਰ ਲਾਇਆ ਗਿਆ, ਅਧਿਕਾਰੀਆਂ ਨੂੰ ਝਿੜਕਾਂ ਮਿਲਦੀਆਂ ਰਹੀਆਂ। ਇਹ ਵੀ ਕਿਹਾ ਗਿਆ ਕਿ ਜਿਸ ਖੇਤਰ ਵਿਚ ਚਿੱਟੇ ਜਾਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ। ਉਸ ਖੇਤਰ ਨਾਲ ਸਬੰਧਤ ਐਸਐਚਓ ਇਸ ਲਈ ਜਿੰਮੇਵਾਰ ਹੋਵੇਗਾ। ਪਰ ... ਮੌਤਾਂ ਵੀ ਹੋਈਆਂ, ਸਗੋਂ ਹੈਰਾਨੀ ਇਸ ਗੱਲ ਦੀ ਵੀ ਹੋਈ ਕਿ ਜਦੋਂ ਚਿੱਟੇ ਦੇ ਸੂਟੇ ਲਾਉਂਦੇ ਕੁਝ ਪੁਲੀਸ ਮੁਲਾਜ਼ਮਾਂ ਦੀਆਂ ਵੀਡੀਓ ਹੀ ਵਾਇਰਲ ਹੋ ਗਈਆਂ। ਲੋਕ ਲੜੇ, ਹਨੇਰੀਆਂ ਵਿਚ ਦੀਵੇ ਬਾਲਣ ਲਈ ਹੱਥਾਂ ਵਿਚ ਚਿਰਾਗ ਲੈ ਕੇ ਖੜੇ, ਪਰ ਫਿਰ ਵੀ ਹੱਥਾਂ ਵਿੱਚੋਂ ਚਿਰਾਗ ਬੁੱਝ ਗਏ। ਮਾਵਾਂ ਨੂੰ ਪਤਾ ਹੀ ਨਹੀਂ ਲੱਗਿਆ, ਕਿ ਕਦੋਂ ਉਨਾਂ ਦੀਆਂ ਆਂਦਰਾ ਨੂੰ ਰੁੱਗ ਭਰਿਆ ਗਿਆ। ਖੇਡਾਂ ਨੂੰ ਉਤਸ਼ਾਹਤ ਕਰਨ ਲਈ ਬੜਾ ਸਾਜੋ ਸਮਾਨ ਵੰਡਿਆ। ਪਿੰਡ-ਪਿੰਡ ਖੇਡ ਮੈਦਾਨ ਬਣਾ ਕੇ ਦਿੱਤੇ ਗਏ, ਕਰੋੜਾਂ ਰੁਪਾਇਆ ਪਾਣੀ ਵਾਂਗ ਵਹਾਇਆ ਗਿਆ, ਪਰ ਗਰਾਂਊਡਾਂ ਵਿਚੋਂ ਨਿਕਲਿਆ ਕੀ? ਜਿਹੜੇ ਇਸ ਝੱਖੜ ਤੋਂ ਬਚੇ ਸੋ ਹੀ ਬਚੇ ਨਹੀਂ ਤਾਂ ਪੱਲੇ ਕੁੱਲ ਮਿਲਾ ਕੇ ਨਿਰਾਸ਼ਾ ਹੀ ਪਈ। ਨਸ਼ਿਆਂ ਦੇ ਅੰਕੜੇ ਸਾਲ ਦਰ ਸਾਲ ਵੱਧਦੇ ਗਏ। ਨਸ਼ੇ ਦੇ ਵਪਾਰੀਆਂ ਨੂੰ ਠੱਲ ਪਾਉਣ ਲਈ ਕਾਨੂੰਨ ਬਣੇ। ਜ਼ੇਲਾਂ ਨਸ਼ੇ ਦੇ ਛੋਟੇ-ਮੋਟੇ ਵਪਾਰੀਆਂ ਨਾਲ ਭਰ ਦਿੱਤੀਆਂ ਗਈਆਂ। ਪਰ ਸਵਾਲ ਇਹ ਹੈ ਕਿ ਆਖ਼ਰ ਹੋਇਆ ਕੀ ? ਪੰਜਾਬ ਦੇ ਪਿੰਡ-ਪਿੰਡ ਛਾਪੇਮਾਰ ਮੁਹਿੰਮ ਆਰੰਭੀ ਗਈ। ਘਰਾਂ ਦੀਆਂ ਤਲਾਸ਼ੀਆਂ ਤੱਕ ਲੈ ਲਈਆਂ ਗਈਆਂ। ਪਰ ਸਵਾਲ ਇਹ ਉਠੱਦਾ ਹੈ ਕਿ ਨਸ਼ਾ ਆਖਰ ਆਉਂਦਾ ਕਿੱਥੋਂ ਐ ? ਆਖਰ ਅਸਮਾਨ ਵਿਚੋਂ ਤਾਂ ਨਹੀਂ ਡਿੱਗਦਾ ਹੋਣਾ। ਪਿੰਡਾਂ ਵਿਚ ਲੋਕਾਂ ਨੇ ਆਪਣੇ ਪੱਧਰ 'ਤੇ ਨਸ਼ਾ ਰੋਕੂ ਕਮੇਟੀਆਂ ਬਣਾਈਆਂ। ਪਰ ਫਿਰ ਵੀ ਉਨਾਂ ਪਿੰਡਾਂ ਵਿਚ ਹੀ ਕਈ ਮੁੰਡਿਆਂ ਦੀਆਂ ਅੱਖਾਂ ਖੜੀਆਂ ਹੁੰਦੀਆਂ ਹਨ। ਹੁਣ ਸੋਚਣ ਦਾ ਸਵਾਲ ਇਹ ਹੈ ਕਿ ਨਸ਼ਿਆਂ ਵਾਲੀ ਕਹਾਣੀ ਦਾ ਖਾਤਮਾ ਕਿਉਂ ਨਹੀਂ ਹੋਇਆ? ੍ਰਬਥੇਰੇ ਨੌਜਵਾਨ ਨਸ਼ੇ ਨੂੰ ਛੱਡ ਕੇ ਆਪਣੀ ਆਮ ਜ਼ਿੰਦਗੀ ਵਿਚ ਪਰਤ ਆਏ। ਉਹ ਜ਼ਿੰਦਗੀ ਨੂੰ ਜਿਉਣ ਲੱਗ ਪਏ।
ਇਹ ਵੀ ਪੜ੍ਹੋ <>ਨਿਹਾਲ ਖੇੜਾ ਵਿਖੇ ਸਰਕਲ ਕਬੱਡੀ ਦੇ ਮੁਕਾਬਲੇ ਕਰਵਾਏ
ਗਲ਼ਤ ਮਲਤ ਰਾਹਾਂ ਤੋਂ ਗੁਰੇਜ ਕਰ ਗਏ। ਪਰ ਜਿਹੜੇ ਨਹੀਂ ਮੁੜੇ ਉਹ ਇਸ ਦੁਨੀਆਂ ਤੋਂ ਜੋਬਨ ਰੁੱਤੇ ਹੀ ਤੁਰ ਗਏ। ਉਨਾਂ ਘਰਾਂ ਦੇ ਮੂੰਹ ਦੂਜੇ ਪਾਸੇ ਹੋ ਗਏ। ਪਰ ਅਸਲ ਵਿਚ ਜਦੋਂ ਪੰਜਾਬ ਵਿਚ ਨਸ਼ੇ ਦੀ ਆਮਦ ਅਫ਼ੀਮ ਅਤੇ ਪੋਸਤ ਦੇ ਰੂਪ ਵਿਚ ਹੋਈ ਤਾਂ ਲੋਕਾਂ ਦੀ ਮਾਨਸਿਕਤਾ ਇੰਨਾਂ ਨਸ਼ਿਆਂ ਵਿਚ ਘਰ ਕਰ ਗਈ। ਫਿਰ ਲੋਕਾਂ 'ਤੇ ਮੈਡੀਕਲ ਨਸ਼ਿਆਂ ਤੇ ਉਸ ਤੋਂ ਬਾਅਦ ਚਿੱਟੇ ਅਤੇ ਹੈਰੋਇਨ ਨਾਲ ਵਾਰ ਕੀਤਾ ਗਿਆ। ਇਸ ਦੇ ਕਲਾਵੇ ਵਿਚ ਕਾਲਜਾਂ ਵਿਚ ਪੜਦੇ ਪਾੜੇ ਆਏ ਅਤੇ ਉਨਾਂ ਤੋਂ ਬਾਅਦ ਸਕੂਲਾਂ ਤੱਕ ਪਹੁੰਚ ਕਰਦੇ ਕਰਦੇ ਇਹ ਨਸ਼ੇ ਪਿੰਡਾਂ ਅਤੇ ਸ਼ਹਿਰਾਂ ਦੇ ਘਰਾਂ ਤੋਂ ਲਾਡਲਿਆਂ ਦੀਆਂ ਨਾੜਾਂ ਤੱਕ ਘਰ ਕਰ ਗਏ। ਹੁਣ ਇਹ ਝੱਖੜ ਏਨੀ ਕੁ ਤੇਜੀ ਨਾਲ ਝੁੱਲ ਰਿਹੈ ਕਿ ਸਭ ਕੁਝ ਇਸ ਵਿਚ ਉਡਦਾ ਜਾ ਰਿਹਾ ਹੈ। ਦਰਿਆਵਾਂ ਨੂੰ ਨੱਕੇ ਵੱਜ ਸਕਦੇ ਨੇ, ਪਰ ਹਨੇਰੀਆਂ ਨੂੰ ਰੋਕਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਸ਼ਾਇਦ ਇਸ ਲਈ ਹੀ ਲੋਕ ਡੋਰ ਭੌਰ ਜਿਹੇ ਹੋ ਗਏ ਨੇ, ਕਿਸੇ ਨੂੰ ਕੁਝ ਸਮਝ ਨਹੀਂ ਪੈਂਦਾ ਕਿ ਜਿਹੜੀ ਕਹਾਣੀ ਵਾਪਰ ਰਹੀ ਹੈ, ਹੁਣ ਉਸਨੂੰ ਸਮਾਪਤ ਕਿੱਥੇ ਕਰੀਏ ? ਪਰ ਮੈਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਐ, ਜੋ ਕੁਝ ਉਜੜ ਗਿਆ ਉਹ ਤਾਂ ਗਿਆ, ਪੰਜਾਬ ਦੇ ਬਹਾਦਰ ਲੋਕ ਹੁਣ ਇਸ ਨਸ਼ੇ ਦੀ ਹਨੇਰੀ ਨੂੰ ਵੀ ਠੱਲ ਪਾ ਕੇ ਹੀ ਸਾਹ ਲੈਣਗੇ, ਪਤੈ ਇਹ ਲੋਕ ਤਾਂ ਹਵਾਵਾਂ ਦੇ ਰੁੱਖ ਮੌੜ ਦਿੰਦੇ ਨੇ। ਅਸੀਂ ਟੀਕਿਆਂ ਨਾਲ ਨਹੀਂ ਮਰਾਂਗੇ ਅਤੇ ਨਾ ਹੀ ਕਿਸੇ ਨੂੰ ਮਰਨ ਦੇਵਾਂਗੇ। ਹੁਣ ਅਸੀਂ ਜ਼ਿੰਦਗੀ ਨੂੰ ਉਹਦੇ ਆਸ਼ਕ ਬਣ ਕੇ ਮਿਲਾਂਗੇ।
ਬਲਰਾਜ
ਪੰਨੀਵਾਲਾ ਫੱਤਾ ਸ੍ਰੀ ਮੁਕਤਸਰ ਸਾਹਿਬ
73474 56563

0 Comments