Breaking News
Loading...

ਨਰਮੇ ਅਤੇ ਝੋਨੇ ਦੇ ਸੀਜਨ ਦੌਰਾਨ ਵੋਟਿੰਗ ਫ਼ੀਸਦੀ ਘੱਟਣ ਦਾ ਖ਼ਦਸ਼ਾ

- ਬਹੁਤ ਸਾਰੇ ਮਜ਼ਦੂਰਾਂ ਨੇ ਮਜ਼ਦੂਰੀ ਲਈ ਕੀਤੀ ਹਿਜ਼ਰਤ

ਬਲਰਾਜ ਸਿੱਧੂ/ ਪੰਨੀਵਾਲਾ ਫੱਤਾ: 21 ਅਕਤੂਬਰ ਨੂ ੰਹੋਣ ਜਾ ਰਹੀਆਂ ਜਿਮਨੀ ਚੋਣਾਂ ਵਿਚ ਇਸ ਵਾਰ ਵੋਟਿੰਗ ਦਰ ਘੱਟਣ ਦਾ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਜਿੱਥੇ ਇਸ ਖੇਤਰ ਵਿਚ ਨਰਮੇ ਅਤੇ ਝੋਨੇ ਦੇ ਸੀਜਨ ਨੇ ਜੋਰ ਫੜ• ਲਿਆ ਹੈ। ਉਥੇ ਹੀ ਇਸ ਖੇਤਰ ਵਿਚ ਬਹੁਤ ਸਾਰੇ ਮਜ਼ਦੂਰ ਪਰਿਵਾਰ ਰਿਜ਼ਕ ਦੀ ਖ਼ਾਤਰ ਰਾਜਸਥਾਨ ਵੱਲ ਹਿਜ਼ਰਤ ਕਰ ਗਏ ਹਨ।



ਪਰਾਲੀ ਨੂੰ ਅੱਗ ਲਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ

 ਬਹੁਤ ਸਾਰੇ ਮਜ਼ਦੂਰਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਜਿਸ ਕਾਰਨ ਉਨ•ਾਂ ਦੇ ਵੋਟਾਂ ਵਾਲੇ ਦਿਨ ਆਉਣ ਦੀ ਸੰਭਾਵਨਾ ਘੱਟ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਮਜ਼ਦੂਰ ਪਰਿਵਾਰ ਰਾਜਸਥਾਨ ਦੇ ਦੂਰ ਦੁਰਾਡੇ ਜਾਂ ਗੁਜ਼ਰਾਤ ਦੀ ਹੱਦ ਨਾਲ ਲੱਗਦੇ ਖੇਤਰਾਂ ਵਿਚ ਨਰਮੇ ਦੀ ਚੁਗਾਈ ਲਈ ਚਲੇ ਗਏ ਹਨ। ਉਥੇ ਹੀ ਮੰਡੀ ਅਰਨੀਵਾਲਾ ਖੇਤਰ ਵਿਚ ਨਰਮੇ ਦੀ ਚੁਗਾਈ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਨਰਮੇ ਦੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਇਸ ਵਾਰ ਨਰਮੇ ਦੀ ਚੁਗਾਈ ਦਾ ਭਾਅ ਵੀ ਚੰਗਾ ਮਿਲ ਰਿਹਾ ਹੈ ਬਾਕੀ ਆਉਣ ਵਾਲੇ ਕੁਝ ਦਿਨਾਂ ਵਿਚ ਦੀਵਾਲੀ ਦਾ ਤਿਉਹਾਰ ਵੀ ਆ ਰਿਹਾ ਹੈ। ਜਿਸ ਕਾਰਨ ਮਜ਼ਦੂਰ ਪਰਿਵਾਰ ਆਪਣੇ ਰਿਜ਼ਕ ਤੋਂ ਪਾਸਾ ਵੱਟ ਕੇ ਕਿਸੇ ਵੀ ਤਰ•ਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਪਿੰਡ ਬੰਨਾਂਵਾਲੀ ਦੇ ਖੇਤਾਂ ਵਿਚ ਨਰਮੇ ਦੀ ਚੁਗਾਈ ਕਰਵਾ ਰਹੇ ਦਲਜੀਤ ਸਿੰਘ ਨੇ ਦੱਸਿਆ ਕਿ ਨਰਮੇ ਦੀ ਚੁਗਾਈ ਦਾ ਸੀਜ਼ਨ ਪੂਰੇ ਜੋਰਾਂ 'ਤੇ ਹੈ। ਪੂਰਾ ਦਿਨ ਮਜ਼ਦੂਰ ਲਾਈਨਾਂ ਵਿਚ ਲੱਗ ਕੇ ਵੋਟ ਪਾਉਣ ਦੀ ਵਾਰੀ ਦੀ ਉਡੀਕ ਨਹੀਂ ਕਰ ਸਕਣਗੇ। ਕਾਮਿਆਂ ਦੇ ਇਹ ਹੀ ਚਾਰ ਦਿਨ ਕੰਮ ਕਰਨ ਦੇ ਹਨ। ਉਧਰ ਅੱਜ ਦੇਰ ਸ਼ਾਮ ਤੱਕ ਵੋਟਿੰਗ ਬੂਥਾਂ ਉਪਰ ਪੋਲਿੰਗ ਪਾਰਟੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਅੱਜ ਉਮੀਦਵਾਰਾਂ ਦੇ ਚੋਣ ਦਫ਼ਤਰਾਂ ਵਿਚੋਂ ਵੀ ਰੌਣਕਾਂ ਸੁੰਨੀਆਂ ਹੋਣ ਲੱਗੀਆਂ ਹਨ। ਕਿਉਂ ਕਿ ਕੱਲ• ਹਰ ਪਾਰਟੀ ਦੇ ਵਰਕਰ ਵੱਲੋਂ ਆਪਣੇ ਆਪਣੇ ਇਲਾਕੇ ਦੇ ਪੋਲਿੰਗ ਬੂਥਾਂ ਉਪਰ ਹੀ ਨਜ਼ਰ ਰੱਖੀ ਜਾਵੇਗੀ। ਪਰ ਝੋਨੇ ਅਤੇ ਨਰਮੇ ਦੇ ਸੀਜਨ ਦੌਰਾਨ ਹੋ ਰਹੀਆਂ ਜ਼ਿਮਨੀ ਚੋਣਾਂ ਇਸ ਵਾਰ ਵੋਟਿੰਗ ਦਰ ਉਪਰ ਵੱਡਾ ਅਸਰ ਪਾ ਸਕਦੀਆਂ ਹਨ।


Post a Comment

0 Comments