ਹਰਵੀਰ ਬੁਰਜਾਂ ਮੰਡੀ ਅਰਨੀਵਾਲਾ 20 ਅਕਤੂਬਰ : ਪਿੰਡ ਬੁਰਜ ਹਨੂੰਮਾਨਗੜ੍ਹ ਦੇ ਸਰਪੰਚ ਗੁਰਵੀਰ ਸਿੰਘ ਗੋਰਾ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਦੌਰਾਨ ਉਨ੍ਹਾਂ ਵੱਲੋਂ ਗਰੀਬ ਲੜਕੀ ਦੇ ਵਿਆਹ ਵਿਚ ਸ਼ਗਨ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਇਸ ਵਾਅਦੇ ਮੁਤਾਬਿਕ ਉਨ੍ਹਾਂ ਵੱਲੋਂ ਹਰ ਗਰੀਬ ਲੜਕੀ ਦੇ ਵਿਆਹ ਉਪਰ ਆਰਥਿਕ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਰਮਨਦੀਪ ਕੌਰ ਪੁੱਤਰੀ ਤੇਜ ਸਿੰਘ ਦੇ ਵਿਆਹ ਵਿਚ 3100 ਰੁਪਏ ਦੀ ਆਰਥਿਕ ਮਦਦ ਦਿੱਤੀ ਗਈ। ਇਸ ਮੋਕੇ ਉਨ੍ਹਾਂ ਦੇ ਨਾਲ ਹਾਕਮ ਸਿੰਘ ਮੈਂਬਰ, ਰੌਸ਼ਨ ਲਾਲ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।
ਫੋਟੋ ਗਰੀਬ ਲੜਕੀ ਦੀ ਆਰਥਿਕ ਮਦਦ ਦਿੰਦੇ ਸਰਪੰਚ ਗੁਰਵੀਰ ਸਿੰਘ ਗੋਰਾ ਸਰਪੰਚ ਅਤੇ ਹੋਰ

0 Comments