Breaking News
Loading...

ਆਵਲਾ ਵੱਲੋਂ ਅਰਨੀਵਾਲਾ ਦਾ ਧੰਨਵਾਦੀ ਦੌਰਾ


ਮੰਡੀ ਅਰਨੀਵਾਲਾ / ਹਰਵੀਰ ਬੁਰਜਾਂ25 ਅਕਤੂਬਰ : ਅੱਜ ਜਲਾਲਾਬਾਦ ਤੋਂ ਚੋਣ ਜਿੱਤੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਵੱਲੋਂ ਮੰਡੀ ਅਰਨੀਵਾਲਾ ਵਿਖੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ•ਾਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਜਲਾਲਾਬਾਦ ਹਲਕੇ ਨੂੰ ਬਾਦਲਾਂ ਤੋਂ ਮੁਕਤ ਕਰਵਾ ਲਿਆ ਗਿਆ ਹੈ। ਹੁਣ ਇਸ ਖੇਤਰ ਦੇ ਲੋਕਾਂ ਦੇ ਵਿਕਾਸ ਦੀ ਗੱਲ ਨੂੰ ਅੱਗੇ ਤੋਰਨਾ ਹੈ। ਉਹ ਹੁਣ ਇਸ ਖੇਤਰ ਦੇ ਹਰੇਕ ਆਮ ਵਿਅਕਤੀ ਦੇ ਕੰਮ ਕਰਵਾਉਣ ਨੂੰ ਤਰਜੀਹ ਦੇਣਗੇ। ਉਨ•ਾਂ ਨਾਲ ਹੀ ਕਿਹਾ ਕਿ ਹੁਣ ਬਾਦਲਾਂ ਤੋਂ ਡਰਨ ਦੀ ਲੋੜ ਨਹੀਂ ਬਲਕਿ ਹਰੇਕ ਵਿਅਕਤੀ ਆਪਣੇ ਆਪ ਨੂੰ ਡਰ ਰਹਿਤ ਮਹਿਸੂਸ ਕਰੇ। ਉਨ•ਾਂ ਕਿਹਾ ਕਿ ਜਿਹੜੇ ਵਾਅਦੇ ਉਨ•ਾਂ ਵੱਲੋਂ ਕੀਤੇ ਗਏ ਹਨ ਉਹ ਉਨ•ਾਂ ਨੂੰ ਪੂਰਾ ਕਰਨਗੇ। ਇਸ ਮੌਕੇ ਉਨ•ਾਂ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ•ਾਂ ਦੇ ਨਾਲ ਸਾਬਕਾ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਸੰਦੀਪ ਜਾਖੜ, ਪੂਰਨ ਸਿੰਘ ਨੰਬਰਦਾਰ, ਲਖਮੀਰ ਸਿੰਘ ਸਰਪੰਚ ਢਿੱਪਾਂਵਾਲੀ, ਹੰਸ ਰਾਜ ਸਰਪੰਚ ਡੱਬਵਾਲਾ ਕਲਾਂ, ਬਿਟੂ ਚਹਿਲ ਬੁਰਜ ਹਨੂੰਮਾਨਗੜ•, ਪੱਪੀਸਿੰਘ ਸਰਪੰਚ, ਗਿੰਦਰ ਸਿੰਘ ਮੈਂਬਰ ਢਿੱਪਾਂਵਾਲੀ, ਗੁਰਨਾਮ ਸਿੰਘ ਢਿੱਪਾਂਵਾਲੀ, ਇਕਬਾਲ ਸਿੰਘ ਡੱਬਵਾਲਾ ਕਲਾਂ, ਰਣਜੀਤ ਸਿੰਘ ਰਾਣਾ, ਅਸ਼ੋਕ ਸਰਪੰਚ, ਸੰਦੀਪ ਸਿੰਘ ਵਾਰਵਲ ਚਿਰਾਗ ਢਾਣੀ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Post a Comment

0 Comments