Breaking News
Loading...

ਕੇਜ਼ਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਦਾ ਦਿਲ ਜਿੱਤਿਆ : ਦਿਲਬਾਗ ਬੱਗਾ


ਮੰਡੀ ਅਰਨੀਵਾਲਾ : ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਲਈ ਪ੍ਰਤੀ ਵਿਅਕਤੀ 20 ਡਾਲਰ ਫ਼ੀਸ ਰੱਖੀ ਗਈ ਹੈ। ਇਹ ਫ਼ੀਸ ਆਮ ਪਰਿਵਾਰ ਲਈ ਜਿਆਦਾ ਹੈ। ਜਿਸ ਕਾਰਨ ਕਈ ਨਾਨਕ ਨਾਮ ਲੇਵਾ ਸੰਗਤਾ ਇਸ ਦਰਸ਼ਨ ਦਿਦਾਰੇ ਤੋਂ ਵਾਝੀਆਂ ਰਹਿ ਸਕਦੀਆਂ ਹਨ। ਪ੍ਰੰਤੂ ਦਿੱਲੀ ਸੂਬੇ ਦੀ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਵਾਲੀ ਸਰਕਰ ਨੇ ਦਿੱਲੀ ਵਾਸੀਆਂ ਲਈ ਇਹ ਸਾਰਾ ਖਰਚ ਆਪ ਚੁੱਕਣ ਦਾ ਐਲਾਨ ਕੀਤਾ ਹੈ। ਇੰਨ•ਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਪੰਨੀਵਾਲਾ ਫੱਤਾ ਨੇ ਕੀਤਾ। ਉਨ•ਾਂ ਅਰਵਿੰਦ ਕੇਜ਼ਰੀਵਾਲ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ•ਾਂ ਨੇ ਦਿੱਲੀ ਵਾਸੀਆਂ ਦੇ ਮਨਾਂ ਵਿਚ ਸਨਮਾਨਯੋਗ ਥਾਂ ਬਣਾ ਲਈ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਸ ਤਰ•ਾਂ ਦਾ ਫ਼ੈਸਲਾ ਲਵੇ ਤਾਂ ਕਿ ਪੰਜਾਬ ਦੀ ਸਿੱਖ ਸੰਗਤ ਵੀ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰ ਸਕੇ।

Post a Comment

0 Comments