Breaking News
Loading...

ਨਿਹਾਲ ਖੇੜਾ ਸਕੂਲ ਵਿਚ ਸਰਦਾਰ ਵਲੱਭ ਭਾਈ ਪਟੇਲ ਦਾ ਜਨਮ ਦਿਨ ਮਨਾਇਆ

ਮੰਡੀ ਅਰਨੀਵਾਲਾ / ਬਲਰਾਜ ਸਿੱਧੂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ਸਰਦਾਰ ਵਲੱਭ ਭਾਈ ਪਟੇਲ ਜੀ ਦੇ ਜਨਮ ਦਿਨ ਨੂੰ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਜਿਸ ਵਿਚ ਐਨਸੀਸੀ ਕੈਡਟਸ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਐਨਸੀਸੀ ਅਫ਼ਸਰ ਲਾਲ ਚੰਦ ਨੇ ਵਲੱਭ ਭਾਈ ਪਟੇਲ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਸਹੁੰ ਚੁਕਵਾਈ। ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਸੁਖਦੇਵ ਸਿੰਘ ਗਿੱਲ ਨੇ ਪਟੇਲ ਜੀ ਦੇ ਆਦਰਸ਼ ਅਤੇ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਉਨ•ਾਂ ਨੇ ਭਾਰਤ ਅਜ਼ਾਦ ਹੋਣ ਤੇ 565 ਰਿਆਸਤਾਂ ਨੂੰ ਬਿਨ•ਾਂ ਹਥਿਆਰਾਂ ਅਤੇ ਆਪਸੀ ਸਹਿਯੋਗ ਨਾਲ ਇੱਕਠਾ ਕਰਕੇ ਇਕ ਆਖੰਡ ਭਾਰਤ ਦਾ ਨਿਰਮਾਣ ਕੀਤਾ। ਇਸੇ ਤਰ•ਾਂ ਸਾਨੂੰ ਵੀ ਚੰਗੇ ਕੰਮ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਬਲਜਿੰਦਰ ਮੋਹਨ ਬਾਵਾ, ਅਸ਼ੋਕ ਭਾਟੀਆ, ਕ੍ਰਿਸ਼ਨ ਲਾਲ, ਸ੍ਰੀਮਤੀ ਸੰਗੀਤਾ, ਸ਼੍ਰੀਮਤੀ ਗੀਤਾ ਮਿਸ਼ਰਾ ਅਤੇ ਸਮੂਹ ਸਟਾਫ਼ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਦਾ ਵੀ ਭਰਪੂਰ ਸਹਿਯੋਗ ਰਿਹਾ ।

Post a Comment

0 Comments