Breaking News
Loading...

ਚੰਦਰ ਕਾਂਤਾ ਦਾ ਪਲੇਠਾ ਕਾਵਿ ਸੰਗ੍ਰਹਿ ਛੋਹ ਤੋਂ ਪਰ੍ਹੇ ਜਲਦ ਹੋਵੇਗਾ ਰਿਲੀਜ਼

ਫਾਜ਼ਿਲਕਾ : ਅਧਿਆਤਮ ਨੂੰ ਸ਼ਬਦਾਂ ਵਿਚ ਪਰ੍ਹੋ ਕੇ ਕਵਿਤਾ ਦਾ ਰੂਪ ਦੇਣ ਵਾਲੀ ਕਵਿਤਰੀ ਚੰਦਰਕਾਂਤਾ ਰਾਏ ਦਾ
ਛੋਹ ਤੋਂ ਪਰ੍ਹੇ ਸੰਗ੍ਰਹਿ ਜਲਦ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ। ਜਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਹੋਰ ਬਹੁਤ ਸਾਰੀਆਂ ਕਲਾ ਕ੍ਰਿਤੀਆਂ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਉਥੇ ਹੀ ਅਧਿਆਤਮਵਾਦ ਨਾਲ ਜੁੜੇ ਕਵੀ ਅਤੇ ਲੇਖਕ ਵੀ ਇਸ ਧਰਤੀ ਊਪਰ ਸ਼ਬਦਾਂ ਦਾ ਚਾਨਣ ਬਿਖੇਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਚੰਦਰ ਕਾਂਤਾ ਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ  ਕਵਿਤਾਵਾਂ ਦਾ ਸੰਗ੍ਰਹਿ 'ਛੋਹ ੋਤਂ ਪਰ੍ਹੇ' ਲਿਖੀ ਗਈ ਹੈ।
ਇਹ ਸੰਗ੍ਰਹਿ ਅਜਿਹੀਆਂ ਕਵਿਤਾਵਾਂ ਦਾ ਸੁਮੇਲ ਹੈ ਜਿਸ ਵਿਚ ਮੁਹੱਬਤੀ ਪੈਗਾਮ ਨੁੰ ਅਧਿਆਤਮਕਾ ਦੀ ਪੌੜ੍ਹੀ ਤੇ ਲਿਜਾ ਕੇ ਪਿਆਰ ਅਤੇ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪਿਆਰ ਸ਼ਬਦ ਮਨੁੱਖ ਦੇ ਦਿਮਾਗ ਵਿਚ ਤਾਂ ਹੈ ਪਰ ਦਿਲਾਂ ਦੇ ਦਰਵਾਜਿਆਂ ਤੋਂ ਅੱਗੇ ਇਸ ਪਿਆਰ ਦੀ ਜਿਹੜੀ ਖੁਸ਼ਬੋ ਹੈ, ਉਸ ਅਧਿਆਤਮਕ ਰੂਪੀ ਪਿਆਰ ਦਾ ਜ਼ਿਕਰ ਪਾਠਕਾਂ ਨੂੰ ਇਸ ਕਿਤਾਬ ਵਿਚ ਮਿਲੇਗਾ। ਇੰਨ੍ਹਾਂ ਕਵਿਤਾਵਾਂ ਵਿਚ ਉਕਰੇ ਸ਼ਬਦ ਉਸ ਪ੍ਰਮਾਤਮਾ ਰੂਪੀ ਹੋਂਦ ਦਾ ਪ੍ਰਗਟਾਵਾ ਵੀ ਕਰਦੇ ਹਨ ਅਤੇ ਰੂਹ ਰੂਪੀ ਔਰਤ ਨੂੰ ਉਸ ਪ੍ਰਮਾਤਮਾ ਵਿਚ ਸਮਾ ਜਾਣ ਲਈ ਪ੍ਰੇਰਿਤ ਵੀ ਕਰਦੇ ਹਨ।



ਇਹ ਕਿਸਾਨ ਕਰਦੈ ਕਰੋੜਾਂ ਦੀ ਖੇਤੀ

Post a Comment

0 Comments