Breaking News
Loading...

ਹੁਣ ਮੋਬਾਇਲ ਐਪ ਰਾਹੀਂ ਕਿਸਾਨ ਕਿਰਾਏ 'ਤੇ ਲੈ ਸਕਣਗੇ ਆਧੁਨਿਕ ਖੇਤੀ ਮਸ਼ੀਨਰੀ


- ਅੱਗ ਲਗਾਉਣ ਦੀ ਬਜਾਏ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ 'ਤੇ ਦਿੱਤਾ ਜ਼ੋਰ
ਹੁਸ਼ਿਆਰਪੁਰ, 15 ਨਵੰਬਰ:


ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਲਈ ਜਿਥੇ ਸਰਕਾਰ ਵਲੋਂ ਸਬਸਿਡੀ 'ਤੇ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਹੁਣ ਇਕ ਨਿਵੇਕਲੀ ਪਹਿਲ ਕਰਦਿਆਂ 'ਸੀ.ਐਚ.ਸੀ. ਫਾਰਮ ਮਸ਼ੀਨਰੀ' ਮੋਬਾਇਲ ਐਪ ਲਾਂਚ ਕੀਤਾ ਗਿਆ ਹੈ। ਇਸ ਐਪ ਰਾਹੀਂ ਕਿਸਾਨ ਪਰਾਲੀ ਦੇ ਪ੍ਰਬੰਧਨ ਲਈ ਘਰ ਬੈਠੇ ਹੀ ਖੇਤੀ ਸੰਦ ਘੱਟ ਖਰਚੇ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਆਨ ਲਾਈਨ ਬੁਕਿੰਗ ਕਰਵਾ ਕੇ ਮੰਗਵਾ ਸਕਦੇ ਹਨ। ਸਰਕਾਰ ਵਲੋਂ ਕਿਸਾਨਾਂ ਦੀਆਂ ਖੇਤੀ ਮਸ਼ੀਨਰੀ ਸਬੰਧੀ ਸਮੱਸਿਆਵਾਂ ਦੇ ਨਿਪਟਾਰੇ ਲਈ ਲਾਂਚ ਕੀਤਾ ਇਹ ਨਵਾਂ ਐਪ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਐਪ 'ਤੇ ਸਰਕਾਰ ਦੁਆਰਾ ਇਨ•ਾਂ ਮਸ਼ੀਨਾਂ ਨੂੰ ਕਿਰਾਏ 'ਤੇ ਲੈਣ ਲਈ ਵਾਜਿਬ ਰੇਟ ਨਿਰਧਾਰਤ ਕੀਤੇ ਗਏ ਹਨ। ਜਿਹੜੇ ਕਿਸਾਨ ਖੇਤੀ ਸੰਦਾਂ ਦੀ ਜ਼ਿਆਦਾ ਕੀਮਤ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ•ਾਂ ਕਿਸਾਨਾਂ ਲਈ ਇਹ ਐਪ ਕਾਫ਼ੀ ਸਹਾਈ ਸਾਬਤ ਹੋਵੇਗਾ।
 ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਸਰਕਾਰ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ 76 ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕੀਤੇ ਗਏ ਹਨ, ਜਿਨ•ਾਂ ਵਿੱਚ ਆਧੁਨਿਕ ਖੇਤੀ ਮਸ਼ੀਨਰੀ ਕਿਰਾਏ 'ਤੇ ਉਪਲਬੱਧ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸਾਰੇ 76 ਫਾਰਮ ਮਸ਼ੀਨਰੀ ਬੈਂਕਾਂ ਨੂੰ ਵੀ ਮੋਬਾਇਲ ਐਪ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ 'ਇਨ-ਸੀਟੂ ਸੀ.ਆਰ.ਐਮ.' ਸਕੀਮ ਤਹਿਤ 80 ਪ੍ਰਤੀਸ਼ਤ ਗਰੁੱਪ ਸਬਸਿਡੀ ਤੇ 50 ਪ੍ਰਤੀਸ਼ਤ ਵਿਅਕਤੀਗਤ ਸਬਸਿਡੀ ਪ੍ਰਾਪਤ ਕਰਨ ਵਾਲੇ ਫਾਰਮ ਮਸ਼ੀਨਰੀ ਬੈਂਕ (ਕਸਟਮ ਹਾਈਰਿੰਗ ਸੈਂਟਰ), ਕੋਆਪਰੇਟਿਵ ਸੋਸਾਇਟੀਜ਼ ਅਤੇ ਕਿਸਾਨ ਇਸ ਐਪ ਵਿੱਚ ਸੀ.ਐਚ.ਸੀ. ਮਾਲਕ/ਸੇਵਾ ਪ੍ਰਦਾਤਾ ਦੇ ਤੌਰ 'ਤੇ ਰਜਿਸਟਰ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਸੇਵਾ ਦੇਣ ਵਾਲੇ ਗਰੁੱਪਾਂ, ਕਿਸਾਨਾਂ ਕੋਲ ਉਪਲਬੱਧ ਖੇਤੀ ਮਸ਼ੀਨਾਂ/ਸੰਦਾਂ ਦਾ ਵੇਰਵਾ (ਮਸ਼ੀਨਾਂ ਦੇ ਨਾਮ, ਤਕਨੀਕੀ ਵਿਸਤਾਰ, ਕਿਰਾਇਆ, ਰੇਟ) ਵੀ ਦਰਜ ਕੀਤਾ ਗਿਆ ਹੈ।


ਇਹ ਵੀ ਦੇਖੋ : ਇਹ ਕਿਸਾਨ ਕਰ ਰਿਹੈ ਕਰੋੜਾਂ ਦੀ ਖੇਤੀ
            ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਕਿਸਾਨ ਆਪਣੀ ਮਰਜ਼ੀ ਅਨੁਸਾਰ ਉਪਲਬੱਧ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਕੇ ਆਨਲਾਈਨ ਬੁਕਿੰਗ ਕਰਕੇ ਘਰ ਬੈਠੇ ਖੇਤੀ ਮਸ਼ੀਨਰੀ/ਸੰਦ ਮੰਗਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਆਪਣੇ ਟਿਕਾਣੇ ਤੋਂ 5 ਕਿਲੋਮੀਟਰ, 20 ਕਿਲੋਮੀਟਰ ਅਤੇ 50 ਕਿਲੋਮੀਟਰ ਦੀ ਸੀਮਾ ਵਿੱਚ ਉਪਲਬੱਧ ਸੇਵਾ ਪ੍ਰਦਾਤਾ ਦੀ ਖੋਜ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਇਹ ਸਹੂਲਤ ਪ੍ਰਾਪਤ ਕਰਨ ਲਈ ਕਿਸਾਨ ਨੂੰ ਐਪ ਵਿੱਚ ਕਿਸਾਨ/ਵਰਤੋਂਕਾਰ ਵਜੋਂ ਦਰਜ ਹੋਣਾ ਪਵੇਗਾ ਅਤੇ ਬੁਨਿਆਦੀ ਵੇਰਵਾ (ਆਪਣਾ ਨਾਮ, ਪਿਤਾ ਦਾ ਨਾਮ, ਆਧਾਰ ਕਾਰਡ ਨੰਬਰ, ਪਿੰਡ, ਬਲਾਕ, ਮੋਬਾਇਲ ਨੰਬਰ, ਖੇਤੀ ਦਾ ਰਕਬਾ ਅਤੇ ਜ਼ਿਲ•ਾ ) ਵੀ ਦਰਜ ਕਰਨਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਦੀ ਸੁਵਿਧਾ ਲਈ ਇਹ ਐਪ ਪੰਜਾਬੀ ਸਮੇਤ 15 ਭਾਸ਼ਾਵਾਂ ਵਿੱਚ ਉਪਲਬੱਧ ਹੈ। ਉਨ•ਾਂ ਦੱਸਿਆ ਕਿ ਹਰ ਇਕ ਕਿਸਾਨ, ਸੋਸਾਇਟੀ ਅਤੇ ਸੰਸਥਾ ਆਦਿ ਜਿਸ ਕੋਲ ਖੇਤੀ ਮਸ਼ੀਨਰੀ ਉਪਲਬੱਧ ਹੋਵੇ, ਉਹ ਇਸ ਮੋਬਾਇਲ ਐਪ 'ਤੇ ਰਜਿਸਟਰ ਕਰ ਸਕਦਾ ਹੈ ਅਤੇ ਆਪਣੀ ਖੇਤੀ ਮਸ਼ੀਨਰੀ ਕਿਰਾਏ 'ਤੇ ਉਪਲਬੱਧ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਇਸ ਮੋਬਾਇਲ ਐਪ ਵਿੱਚ ਖੇਤੀ ਮਸ਼ੀਨਾਂ/ਸੰਦਾਂ ਦੀ ਖਰੀਦ ਅਤੇ ਵਿਕਰੀ ਦੀ ਸੁਵਿਧਾ ਵੀ ਉਪਲਬੱਧ ਹੈ। ਇਹ ਵੀ ਦੇਖੋ : ਇਹ ਕਿਸਾਨ ਕਰ ਰਿਹੈ ਮਹਿੰਗੀ ਮਸ਼ੀਨ ਨਾਲ ਕਣਕ ਦੀ ਬਿਜਾਈ


app dowanload

Post a Comment

0 Comments