Breaking News
Loading...

ਰਾਜ ਪੱਧਰੀ ਕੰਪਿਊਟਰ ਅਧਾਰਿਤ ਪੀਪੀਟੀ ਮੁਕਾਬਲੇ ਵਿਚ ਬਾਂਡੀਵਾਲਾ ਸਕੂਲ ਦੀ ਦਯਾਵੰਤੀ ਨੇ ਰਾਜ ਪੱਧਰੀ ਮੁਕਾਬਲੇ ਵਿਚ ਹਿੱਸਾ ਲਿਆ


 ਜ਼ਿਲ•ਾ ਪੱਧਰ 'ਤੇ ਕੀਤਾ ਸੀ ਪਹਿਲਾ ਸਥਾਨ ਪ੍ਰਾਪਤ
ਫਾਜ਼ਿਲਕਾ / ਬਲਰਾਜ ਸਿੱਧੂ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਰਾਜ ਪੱਧਰੀ ਕੰਪਿਊਟਰ ਅਧਾਰਿਤ ਪੀਪੀਟੀ ਮੁਕਾਬਲੇ ਪਿੱਛਲੇ ਦਿਨੀਂ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਕਰਵਾਏ ਗਏ। ਜਿਸ ਵਿਚ ਜ਼ਿਲ•ਾ ਸਿੱਖਿਆ ਅਫ਼ਸਰ ਮੋਗਾ  ਜਸਪਾਲ ਸਿੰਘ ਔਲਖ ਦੇ ਆਦੇਸ਼ ਅਨੁਸਾਰ ਜ਼ਿਲ•ਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਾਜ਼ਿਲਕਾ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਦੀ ਵਿਦਿਆਰਥਣ ਦਯਾਵੰਤੀ ਕਲਾਸ ਅੱਠਵੀਂ ਨੇ ਸ੍ਰੀ ਵਿਜੈ ਪਾਲ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਦੀ ਅਗਵਾਈ ਵਿਚ ਇਸ ਮੁਕਾਬਲੇ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਇਸ ਵਿਦਿਆਰਥਣ ਨੇ ਜ਼ਿਲ•ਾ ਫਾਜ਼ਿਲਕਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।  ਇਸ ਤੋਂ ਬਾਅਦ ਵਿਦਿਆਰਥਣ ਨੇ 5 ਨਵੰਬਰ ਨੂੰ ਹੋਏ ਮੁਕਾਬਲੇ ਵਿਚ ਸਟੇਟ ਪੱਧਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥਣ ਅਤੇ ਸਕੂਲ ਦੇ ਮੁੱਖ ਅਧਿਆਪਕ ਵਿਜੈਪਾਲ ਨੂੰ ਸਨਮਾਨ ਚਿੰਨ• ਅਤੇ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਨੇ ਦੱਸਿਆ ਕਿ ਵਿਦਿਆਰਥਣ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਇਸ ਮੁਕਾਬਲੇ ਵਿਚ ਹਿੱਸਾ ਲਿਆ।


 ਇਸ ਮੌਕੇ ਜ਼ਿਲ•ਾ ਪੱਧਰੀ ਤੇ ਪੀਪੀਟੀ ਦੀ ਤਿਆਰੀ ਸ੍ਰੀਮਤੀ ਗਗਨਜੋਤ ਕੌਰ ਪੰਜਾਬੀ ਅਧਿਆਪਕਾ ਵੱਲੋਂ ਕਰਵਾਈ ਗਈ ਅਤੇ ਤਕਨੀਕੀ ਤੌਰ 'ਤੇ ਸ੍ਰੀ ਸੌਰਵ ਕੁਮਾਰ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਮੁਕਾਬਲੇ ਵਿਚ ਹਿੱਸਾ ਲੈਣ 'ਤੇ ਜ਼ਿਲ•ਾ ਸਿੱਖਿਆ ਅਫ਼ਸਰ ਫਾਜ਼ਿਲਕਾ ਸ੍ਰੀ ਪਵਨ ਕੁਮਾਰ ਵੱਲੋਂ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਗਈ ਅੱਜ ਸਕੂਲ ਪਹੁੰਚਣ 'ਤੇ ਸਕੂਲ ਸਟਾਫ਼ ਵੱਲੋਂ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮੁਕਾਬਲੇ ਵਿਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ।

Post a Comment

0 Comments