Breaking News
Loading...

--- ਵੰਸ਼ ਇੰਗਨੂੰ ਦਾ ਕਲਕੱਤਾ ਤੋਂ ਮੁਲਤਾਨ ਤੱਕ ਦਾ ਸਫ਼ਰ

ਫ਼ਾਜ਼ਿਲਕਾ ਦੀਆਂ ਯਾਦਾਂ ਲੜੀ ਨੰਬਰ-1

ਅੱਜਕੱਲ ਦੇ ਭਾਰਤੀ ਪੰਜਾਬ ਦੇ ਲਹਿੰਦੇ ਵਾਲੇ ਪਾਸੇ ਸਤਲੁਜ ਦਰਿਆ ਦੇ ਕਿਨਾਰੇ ਹਰਿਆਲੀ, ਖੇਤਾਂ ਵਿਚ ਲਹਿਰਾਉਂਦੀਆਂ ਫ਼ਸਲਾਂ,  ਕਿਤੇ ਧੂੜ ਤੇ ਕਿਤੇ ਜੰਗਲ। ਇਹ ਅਨੋਖਾ, ਮਨਮੋਹਕ ਅਤੇ ਪਿਆਰ ਭਰਿਆ ਕੁਦਰਤ ਦੀ ਬਖ਼ਸ਼ਿਸ਼ ਦਾ ਨਜ਼ਾਰਾ ਇੱਥੇ ਵੱਸਦੇ ਪਿੰਡਾਂ ਦੇ ਲੋਕਾਂ ਲਈ ਤਾਂ ਕੋਈ ਨਵਾਂ ਨਹੀਂ ਸੀ। ਜਿਹੜੇ ਵਰਿਆਂ ਤੋਂ ਇਸ ਕੁਦਰਤ ਦੇ ਅਦਭੁੱਤ ਨਜ਼ਾਰੇ ਦੇ ਨਜ਼ਾਰੇ ਲੈ ਰਹੇ ਸਨ। ਪਰ ਵਾਸਤਵ ਵਿਚ ਇਹ ਕੁਦਰਤ ਦੀ ਕਲਾਕ੍ਰਿਤੀ ਦਾ ਵੱਖਰਾ ਨਜ਼ਾਰਾ ਉਸ ਵਿਅਕਤੀ ਲਈ ਜ਼ਰੂਰ ਅਨੋਖਾ ਸੀ। ਜਿਸਨੇ ਇੱਥੇ ਇਕ ਸ਼ਹਿਰ ਵਸਾਉਣ ਦੀ ਸੋਚੀ ਸੀ। ਭਾਂਵੇ ਕੋਈ ਸ਼ਹਿਰ ਵਸਾਇਆ ਨਹੀਂ ਜਾਂਦਾ। ਇਹ ਖੁਦ ਹੀ ਵੱਸ ਜਾਂਦਾ ਹੈ। ਪਰ ਉਸ ਵਿਚ ਕਿਸੇ ਨਾ ਕਿਸੇ ਵਿਅਕਤੀ ਦਾ ਹੱਥ, ਸਹਿਯੋਗ ਅਤੇ ਸਮਰਪਣ ਜ਼ਰੂਰ ਹੁੰਦਾ ਹੈੇ। ਇਸ ਤਰਾਂ ਦਾ ਹੀ ਇਕ ਸਖ਼ਸ਼ ਸੀ, ਵੰਸ਼ ਇਗਨੂੰ। ਵੰਸ ਇੰਗਨੂੰ ਤਾਂ ਉਨਾਂ ਦਾ ਉਪ ਨਾਂਅ ਸੀ। ਉਨਾਂ ਦਾ ਅਸਲੀ ਨਾਂਅ ਜੇਕਰ ਦੱਸੀਏ ਤਾਂ ਸੀ ਪੈਟ੍ਰਿਕ ਅਲੈਗਜੈਂਡਰ। ਸਰ ਨੇਮ ਮਿਲਣ ਤੋਂ ਬਾਅਦ ਉਸਦਾ ਨਾਂਅ ਪੈਟ੍ਰਿਕ ਐਲਗਜੈਂਡਰ ਪੈ ਗਿਆ ਸੀ। ਵੰਸ ਇੰਗਨੂ  ਇਕ ਇਸ ਤਰਾਂ ਦੇ ਅਧਿਕਾਰੀ ਸਨ। ਜਿਹੜੇ ਪੰਜਾਬੀ ਭਾਸ਼ਾ ਦਾ ਵੀ ਗਿਆਨ ਰੱਖਦੇ ਸਨ। ਉਨਾਂ ਦਾ ਫ਼ਾਜ਼ਿਲਕਾ ਨੂੰ ਵਸਾਉਣ ਵਿਚ ਅਹਿਮ ਯੋਗਾਨ ਹੈ। ਫ਼ਾਜ਼ਿਲਕਾ ਦੇ ਇਤਿਹਾਸ ਵਿਚ ਬੰਗਲੇ ਦੀ ਦਾਸਤਾਨ ਦਾ ਜਿਕਰ ਦੌਰਾਨ ਮੁਸਲਮਾਨ ਫ਼ਜ਼ਲ ਖਾਂ ਵੱਟੂ ਦੇ ਨਾਂਅ ਦੇ ਨਾਲ ਵੰਸ਼ ਇਗਨੂੰ ਦਾ ਜ਼ਿਕਰ ਜ਼ਰੂਰ ਹੋਵੇਗਾ। ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਕੇ ਬ੍ਰਿਟਿਸ਼ ਆਰਮੀ ਵਿਚ ਭਰਤੀ ਹੋਣ ਵਾਲੇ ਵੰਸ਼ ਇਗਨੂੰ ਸਿਵਲ ਸਰਵਿਸ ਵਿਚ ਤੈਨਾਤ ਹੋਏ।

ਇਹ ਵੀ ਪੜ੍ਹੋ -ਫਾਜ਼ਿਲਕਾ ਨਾਂ ਬਾਅਦ ‘ਚ ਮਿਲਐ, ਰਾਜਾ ਤਾਂ ਪਹਿਲਾਂ ਹੀ ਆਇਆ ਸੀ
ਇਸ ਤੋਂ ਬਾਅਦ ਹੀ ਉਨਾਂ ਨੂੰ ਅੰਗਰੇਜੀ ਸਰਕਾਰ ਨੇ ਭਟਿਆਣਾ ਵਿਚ ਸਹਾਇਕ ਸੁਪਰਡੈਂਟ ਦੇ ਅਹੁਦੇ ਤੇ ਤੈਨਾਤ ਕੀਤਾ। ਉਹ ਇਕ ਸਿਆਸੀ ਅਧਿਕਾਰੀ ਦੀ ਕਲਾ ਵਿਚ ਮਾਹਰ ਹੋ ਗਏ। ਹਲਾਂ ਕਿ ਉਨਾਂ ਦੀ ਉਮਰ ਘੱਟ ਸੀ। ਪਰ ਅੰਗਰੇਜੀ ਅਫ਼ਸਰਾਂ ਵਿਚ ਉਨਾਂ ਦਾ ਪ੍ਰਦਰਸ਼ਨ ਬੜਾ ਵਧੀਆ ਰਿਹਾ। ਉਨਾਂ ਦਾ ਦਿਲੀ ਕੰਮ ਹੁੰਦਾ ਸੀ, ਸ਼ਹਿਰਾਂ ਨੂੰ ਆਬਾਦ ਕਰਨਾ। ਇਸ ਤਰਾਂ ਦੇ ਮਨੁੱਖ ਦੁਨੀਆਂ ਵਿਚ ਘੱਟ ਹੀ ਹੁੰਦੇ ਹਨ, ਕਿਉਂ ਕਿ ਦੁਨੀਆਂ ਵਿਚ ਉਜਾੜਾ ਪਾਉਂਦੇ ਲੋਕਾਂ ਤਾਂ ਬਹੁਤ ਦੇਖੇ ਹਨ ਪਰ ਜਿਹੜੇ ਵਸਾਉਣਾ ਜਾਣਦੇ ਹੋਣ, ਉਨਾਂ ਦੇ ਨਾਂਅ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦੈ। ਸ਼ਹਿਰਾਂ ਦੇ ਵਿਕਾਸ ਵਿਚ ਵੀ ਉਨਾਂ ਦਾ ਅਹਿਮ ਯੋਗਦਾਨ ਰਿਹਾ। ਗੱਲ ਭਾਂਵੇ ਫ਼ਾਜ਼ਿਲਕਾ ਦੀ ਕਰ ਲਓ ਅਤੇ ਭਾਂਵੇ ਲਾਹੌਰ ਦੀ। ਉਹ ਤਿੰਨ ਗੱਲਾਂ 'ਤੇ ਬੜੀ ਗੌਰ ਕਰਦੇ ਸਨ, ਪਹਿਲੀ ਗੱਲ...ਕਿਸੇ ਕੰਮ ਦਾ ਆਰੰਭ ਕਰਨ ਦੇ ਲਈ ਸਹੀ ਵਕਤ ਕਿਹੜਾ ਹੈ? ਦੂਜਾ, ਕਿਹੜੇ ਲੋਕਾਂ ਨੂੰ ਮਿਲਣਾ ਜਾਂ ਸੁਣਨਾ ਚਾਹੀਦਾ ਐ? ..ਉਨਾਂ ਦੇ ਦਿਮਾਗ ਵਿਚ ਤੀਜੀ ਗੱਲ ਇਹ ਸੀ ਕਿ ਸਭ ਤੋਂ ਮਹਤੱਵਪੂਰਨ ਕੰਮ ਕੀ ਹੈ ? ਜਿਸ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ, .. ਇਸ ਸੋਚ ਨੂੰ ਆਧਾਰ ਮੰਨ ਕੇ ਹੀ ਉਨਾਂ ਫ਼ਾਜ਼ਿਲਕਾ ਸ਼ਹਿਰ ਵਸਾਉਣ ਵਿਚ ਪਹਿਲ ਦੇ ਆਧਾਰ 'ਤੇ ਕੰਮ ਕੀਤਾ । ਫ਼ਾਜ਼ਿਲਕਾ ਵਿਚ ਬੰਗਲੇ ਦੇ ਨਿਰਮਾਣ ਕਰਤਾ ਬ੍ਰਿਟਿਸ਼ ਅਧਿਕਾਰੀ ਪੈਟ੍ਰਿਕ ਅਲੈਗਜੈਂਡਰ ਵੰਸ਼ ਇੰਗਨੂੰ ਨੇ ਭਲਾਂ ਹੀ ਬ੍ਰਿਟਿਸ਼ ਸਾਮਰਾਜ ਵਿਚ ਭਾਂਵੇ ਸਿਰਫ਼ 7 ਸਾਲ ਤੱਕ ਕੰਮ ਕੀਤਾ ਪਰ ਇਸ ਸਮੇਂ ਵਿਚ ਉਨਾਂ ਨੇ ਕੁਝ ਇਸ ਤਰਾਂ ਦੇ ਕੰਮ ਕੀਤੇ। ਜਿਹੜੇ ਭੁੱਲੀਆਂ ਵਿਸਰੀਆਂ ਯਾਦਾਂ ਬਣ ਕੇ ਰਹਿ ਗਈਆਂ। ਇਹ ਯਾਦਾਂ ਅੱਜ ਵੀ ਫ਼ਾਜ਼ਿਲਕਾ ਵਰਗੇ ਸ਼ਹਿਰ ਦੇ ਦਿਲ ਵਿਚ ਧੜਕਦੀਆਂ ਹਨ। ਕਲਕੱਤਾ ਵਿਚ ਉਨਾਂ ਨੇ ਤਿੰਨ ਸਾਲ ਡਿਊਟੀ ਕੀਤੀ ਅਤੇ ਫ਼ਾਜ਼ਿਲਕਾ ਵਿਚ ਦੋ ਸਾਲ ਫ਼ਾਜ਼ਿਲਕਾ ਵਿਚ ਉਨਾਂ ਨੇ ਇਕ ਇਸ ਤਰਾਂ ਦੇ ਬੰਗਲੇ ਦਾ ਨਿਰਮਾਣ ਕਰਵਾਇਆ। ਜਿਸ ਦਾ ਨਾਂਅ ਬੰਗਲਾ ਹੀ ਪੈ ਗਿਆ। ਹਰਸ਼ ਸ਼ੂ ਨਕੀ ਦੇ ਕਿਨਾਰੇ ਬਣਾਏ ਗਏ ਇਸ ਬੰਗਲੇ ਦੀਆਂ ਧੁੰਮਾਂ ਦੂਰ ਦੂਰ ਤੱਕ ਪੈ ਗਈਆਂ ਸਨ। ਬੰਗਲਾ ਨੂੰ ਖੁਸ਼ਹਾਲੀ ਦੇਣ ਤੋਂ ਬਾਅਦ ਉਨਾਂ ਨੂੰ ਲਾਹੌਰ ਵਿਚ ਤੈਨਾਤ ਕਰ ਦਿੱਤਾ ਗਿਆ। ਉਥੇ ਵੀ ਉਨਾਂ ਦੇ ਮੁਲਤਾਨ ਤੱਕ ਦੇ ਕਈ ਖੱਟੇ ਮਿੱਠੇ ਸਫ਼ਰ ਰਹੇ। ਮੁਲਤਾਨ ਵਿਚ ਦੂਜਾ ਸਿੱਖ ਐਂਗਲੋ ਯੁੱਧ ਸ਼ੁਰੂ ਹੋਇਆ ਤਾਂ ਉਨਾਂ ਦੀ ਜ਼ਿੰਦਗੀ ਦਾ ਅੰਤਿਮ ਸਮਾਂ ਆ ਗਿਆ ਅਤੇ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।   ---

ਇਹ ਵੀ ਪੜ੍ਹੋ ----ਚੁੱਪ ਨਾਲ ਸੰਵਾਦ
                                                                            ---ਚੱਲਦਾ ਬਾਕੀ ਕੱਲ
ਫ਼ਾਜ਼ਿਲਕਾ ਦੇ ਇਤਿਹਾਸਕਾਰ : ਲਛਮਣ ਦੋਸਤ ਦੀ ਕਿਤਾਬ ਫ਼ਾਜ਼ਿਲਕਾ ਇਕ ਮਹਾਂਗਾਥਾ ਦਾ ਪੰਜਾਬੀ ਰੁਪਾਂਤਰਣ

ਕ੍ਰਿਪਾ ਕਰਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦਿਉ

Post a Comment

0 Comments