ਫਾਜ਼ਿਲਕਾ 19 ਜ਼ਨਵਰੀ ( ਬਲਰਾਜ ਸਿੱਧੂ )
ਰਾਜ ਚੋਣ ਕਮਿਸ਼ਨ ਦੇ ਦਿਸਾਂ ਨਿਰਦੇਸ਼ਾ ਅਨੁਸਾਰ ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਕੇਸ਼ਵ ਗੋਇਲ ਨੇ ਅੱਜ ਨਗਰ ਕੌਂਸਲ ਫਾਜ਼ਿਲਕਾ ਤੇ ਨਗਰ ਪੰਚਾਇਤ ਅਰਨੀਵਾਲਾ ਵਿਖੇ ਲੋਕਲ ਬਾਡੀਜ਼ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਦੋਰਾਨ ਉਹਨਾ ਨੁਮਾਇੰਦਿਆਂ ਨੂੰ ਆਦਰਸ਼ ਚੋਣ ਜਾਬਤੇ ਬਾਰੇ ਜਾਣੂੰ ਕਰਵਾਇਆ ਅਤੇ ਚੋਣਾਂ ਦੌਰਾਨ ਹੋਰ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ ਬਾਰੇ ਵੀ ਜਾਣਕਾਰੀ ਦਿੱਤੀ।
ਐਸ.ਡੀ.ਐਮ.ਨੇ ਚੋਣਾਂ ਦੌਰਾਨ ਕਰੋਨਾ ਮਹਾਮਾਰੀ ਦੇ ਮੱਦੇਨਜਰ ਉਚਿਤ ਦੂਰੀ ਬਣਾਏ ਰੱਖਣ ਦਾ ਵੀ ਖਾਸ਼ ਧਿਆਨ ਰਖੱਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰੀਆ 30 ਜਨਵਰੀ ਨੂੰ ਸੁਰੂ ਹੋ ਜਾਵੇਗੀ। ਉਨ੍ਹਾ ਹੋਰ ਮੱਹਤਵਪੂਰਨ ਮਿਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜਦਗੀ ਦੀ ਆਖਰੀ ਮਿਤੀ 03 ਫਰਵਰੀ 2021 ਨੂੰ ਅਤੇ ਨਾਮਜਦਗੀ ਦੀ ਪੜਤਾਲ ਦੀ ਮਿੱਤੀ 04 ਫਰਵਰੀ 2021 ਹੈ।
ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰਾਂ ਦੀ ਵਾਪਸੀ ਦੀ ਮਿੱਤੀ 05 ਫਰਵਰੀ 2021 ਨੂੰ ਅਤੇ ਉਹਨਾ ਦੱਸਿਆ ਕਿ ਲਾਕਲ ਬਾਡੀ ਦੀਆਂ ਵੋਟਾਂ 14 ਫਰਵਰੀ 2021 ਨੂੰ ਕਰਵਾਈਆਂ ਜਾਣਗੀਆਂ ਅਤੇ ਇਹਨਾ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਹੋਵੇਗੀ ।
ਮੀਟਿੰਗ ਦੋਰਾਨ ਨਾਇਬ ਤਹਿਸੀਲਦਾਰ-ਕਮ-ਏ.ਆਰ.ਓ ਸ੍ਰੀ ਵਿਜੈ ਬਹਿਲ, ਐਸ.ਐਚ.ਓ ਫਾਜ਼ਿਲਕਾ ਬਲਦੇਵ ਸਿੰਘ, ਈ.ਓ. ਫਾਜ਼ਿਲਕਾ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ

0 Comments