Breaking News
Loading...

ਅੰਮ੍ਰਿਤਪਾਲ ਸਿੰਘ ਦੀ ਬਹਾਲੀ ਨੂੰ ਲੈ ਕੇ ਨਰੇਗਾ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆ ਨਾਲ

*ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕੀਤਾ ਵੱਡਾ ਇਕੱਠ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਇਕ ਘੰਟਾ ਚੱਲੀ ਮੀਟਿੰਗ ਅਮ੍ਰਿੰਤਪਾਲ ਸਿੰਘ ਨੂੰ ਬਹਾਲ ਕਰਨ ਤੇ ਬਣੀ ਸਹਿਮਤੀ *ਜੇਕਰ 22 ਜਨਵਰੀ ਤੱਕ ਬਹਾਲ ਨਾ ਕੀਤਾ ਤਾਂ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ*
ਫਾਜ਼ਿਲਕਾ 20 ਜਨਵਰੀ (ਬਲਰਾਜ ਸਿੱਧੂ) ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢਣ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਨਰੇਗਾ ਮੁਲਾਜ਼ਮਾਂ ਵੱਲੋਂ ਸਾਥੀ ਮੁਲਾਜ਼ਮ ਦੀ ਬਹਾਲੀ ਲਈ ਡਿਪਟੀ ਕਮਿਸ਼ਨਰ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਵਿਸ਼ਾਲ ਇਕੱਠ ਨੇ ਰੋਹ ਵਿੱਚ ਆ ਕੇ ਪੰਜਾਬ ਸਰਕਾਰ ਤੇ ਫਾਜ਼ਿਲਕਾ ਪ੍ਰਸ਼ਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਰੇਗਾ ਕਰਮਚਾਰੀ ਯੂਨੀਅਨ ਵਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੰਨੂ ਤੇ ਜਗਰੂਪ ਸਿੰਘ ਠੇਕਾ ਮੁਲਾਜ਼ਮ ਸਘੰਰਸ਼ ਮੋਰਚਾ ਰਜਿੰਦਰ ਸਿੰਘ ਸੰਧਾ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਸਤਪਾਲ ਸਿੰਘ ਭੋਡੀਪੁਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੁਰਗਾ ਬਾਈ ਆਸ਼ਾ ਵਰਕਰ ਯੂਨੀਅਨ ਸ਼ਿੰਗਾਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਜੋਗਿੰਦਰ ਸਿੰਘ ਤੇ ਸੁਖਦੇਵ ਸਿੰਘ ਦਿ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ, ਫੁੰਮਣ ਸਿੰਘ ਪਸਸਫ ਰਾਣਾ ਗਰੁੱਪ ਨੇ ਦੱਸਿਆ ਕਿ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਢੰਡੋਰਾ ਪਿੱਟ ਰਹੀ ਹੈ ਦੂਜੇ ਪਾਸੇ ਦਿੱਲੀ ਮੋਰਚੇ ਵਿੱਚ ਸਾਮਲ ਹੋਣ ਬਦਲੇ ਅੰਮ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਕਹਿੰਦੇ ਰਹੇ ਹਨ ਕਿ ਉਹ ਦਿੱਲੀ ਜਾਣ ਮੈਂ ਨਾਲ ਜਾਵਾਂਗਾ ਪਰ ਅੱਜ ਬਿਨਾਂ ਤਨਖ਼ਾਹ ਤੋਂ ਛੁੱਟੀ ਲੈ ਕੇ ਗਏ ਮੁਲਾਜ਼ਮ ਨੂੰ ਗੈਰਕਾਨੂੰਨੀ ਢੰਗ ਨਾਲ ਛੁੱਟੀ ਵਾਲੇ ਦਿਨ,ਰਾਤ ਨੂੰ ਹੁਕਮ ਜਾਰੀ ਕਰਕੇ ਬਰਖਾਸਤ ਕੀਤਾ ਗਿਆ ਹੈ।ਇਹ ਕਾਰਵਾਈ ਭਾਵੇਂ ਡੀਸੀ ਫਾਜ਼ਿਲਕਾ ਨੇ ਕੀਤੀ ਹੈ ਪਰ ਇਸ ਪਿੱਛੇ ਕਾਰਨ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਲਾਗੂ ਕਰਨਾ ਹੈ।ਅੰਮ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਕੱਢਕੇ ਸਰਕਾਰ ਦਾ ਮੁਲਾਜ਼ਮ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਫਾਜ਼ਿਲਕਾ ਦੇ ਹੀ ਮੁਲਾਜ਼ਮ ਦੇ ਨਵੇਂ ਕੰਟ੍ਰੈਕਟ ਵਿੱਚ ਇਹ ਗੱਲ ਲਿਖ ਦੇਣਾ ਕਿ ਉਹ ਅੱਗੇ ਤੋਂ ਕਿਸੇ ਧਰਨੇ ਮੁਜਾਹਰੇ ਵਿੱਚ ਸਾਮਲ ਨਹੀਂ ਹੋਣਗੇ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨਾ ਹੈ।ਉਹਨਾਂ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਝੂਠਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਜਾਣ ਤੋਂ ਪਹਿਲਾਂ ਦਸ-ਦਸ ਸਾਲ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਘਰ ਤੋਰ ਰਹੀ ਹੈ। ਮੁਲਾਜ਼ਮਾਂ ਦੇ ਰੋਹ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀ ਅਰਵਿੰਦਪਾਲ ਸਿੰਘ ਸੰਧੂ ਵੱਲੋਂ ਮੁਲਾਜ਼ਮ ਆਗੁਆ ਨਾਲ ਤਕਰੀਬਨ ਇਕ ਘੰਟਾ ਮੀਟਿੰਗ ਕੀਤੀ ਜਿਸ ਦੋਰਾਨ ਮੁਲਾਜ਼ਮ ਆਗੂ ਅਮਿ੍ਰੰਤਪਾਲ ਸਿੰਘ ਨੂੰ ਬਹਾਲ ਕਰਨ ਤੇ ਸਹਿਮਤੀ ਬਣੀ ਪ੍ਰਸਾਸ਼ਨ ਵੱਲੋਂ ਕੇਸ਼ਵ ਗੋਇਲ ਐਸ ਡੀ ਐਮ ਫਾਜਿਲਕਾ ਨੇ ਧਰਨੇ ਵਿਚ ਆ ਕੇ ਐਲਾਨ ਕੀਤਾ ਕਿ 22 ਜਨਵਰੀ ਤੱਕ ਮੁਲਾਜ਼ਮਾਂ ਆਗੂ ਦੀਆ ਸੇਵਾਵਾਂ ਬਹਾਲ ਕਰ ਦਿੱਤੀਆ ਜਾਣਗੀਆ॥ ਮੁਲਾਜ਼ਮ ਆਗੂਆ ਨੇ ਧਰਨੇ ਦੀ ਸਮਾਪਤੀ ਦੋਰਾਨ ਐਲਾਨ ਕੀਤਾ ਕਿ ਜੇਕਰ 22 ਜਨਵਰੀ ਤੱਕ ਬਹਾਲ ਨਾ ਕੀਤਾ ਤਾਂ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੋਕੇ ਭਰਾਤਰੀ ਜਥੇਬੰਦੀਆ ਤੋਂ ਚੋਧਰ ਸਿੰਘ ਪਾਵਰਕੋਮ ਐਡ ਟਾਸਕੋ ਠੇਕਾ ਮੁਲਾਜ਼ਮ, ਜਸਵਿੰਦਰ ਸਿੰਘ ਜਲ ਸਪਲਾਈ ਯੂਨੀਅਨ, ਹਰਬੰਸ ਸਿੰਘ ਕਿਸਾਨ ਸੰਘਰਸ਼ ਮੋਰਚਾ, ਨੀਲਮ ਰਾਣੀ ਆਸ਼ਾ ਵਰਕਰ ਯੂਨੀਅਨ, ਸੁਨੀਲ ਭੋਡੀਪੁਰ, ਸ਼ਾਮ ਲਾਲ ਰਸ਼ਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ, ਸਰਪੰਚ ਮੋਗਾ ਵਾਲਾ ਤੇ ਸਰਪੰਚ ਭੁੰਮਣ ਸ਼ਾਹ ਆਦਿ ਆਗੂਆ ਨੇ ਵੀ ਸੰਬੋਧਨ ਕੀਤਾ। ਉਹਨਾਂ ਧਰਨੇ ਵਿੱਚ ਪਹੁੰਚੀਆਂ ਕਿਸਾਨ,ਮਜ਼ਦੂਰ,ਮੁਲਾਜ਼ਮ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ

Post a Comment

0 Comments