ਪਿੰਡ ਬੁਰਜਹਨੂੰਮਾਨਗੜ ਵਿਖੇ ਸ਼ਹੀਦ-ਏ-ਆਜ਼ਮ ਲਾਈਬ੍ਰੇਰੀਦਾ ਉਦਘਾਟਨ
ਫ਼ਾਜ਼ਿਲਕਾ/ਮੰਡੀ ਅਰਨੀਵਾਲਾ (ਹਰਵੀਰ ਬੁਰਜਾਂ)
ਪੇਂਡੂ ਖੇਤਰ ਦੇ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਪੜਨ ਵੱਲ ਰੁਚਿਤ ਕਰਨ ਲਈ ਅੱਜ ਫ਼ਾਜ਼ਿਲਕਾ ਜ਼ਿਲੇ ਦੇ ਪਿੰਡ ਬੁਰਜਹਨੂੰਮਾਨਗੜ ਵਿਖੇ ਸ਼ਹੀਦ ਏ ਆਜ਼ਮ ਲਾਈਬ੍ਰੇਰੀ ਦਾ ਉਦਘਾਟਨ ਰਾਜ ਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਵਲੋਂ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਿਚ ਇਸ ਲਾਈਬ੍ਰੇਰੀ ਪ੍ਰਤੀ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਜਿੱਥੇ ਪਿੰਡ ਵਿਚ ਲਾਈਬ੍ਰੇਰੀ ਖੁੱਲਣ ਤੇ ਪਿੰਡ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਥੇ ਹੀ ਰਾਜਪਾਲ ਸਿੰਘ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਲਈ ਇਹ ਲਾਈਬ੍ਰੇਰੀ ਵਰਦਾਨ ਸਾਬਤ ਹੋਵੇਗੀ । ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਨਾਲ ਜ਼ਿੰਦਗੀ ਵਿਚ ਅੱਗੇ ਲਿਜਾਣ ਵਿਚ ਇਹ ਲਾਈਬ੍ਰੇਰੀ ਸਹਾਈ ਸਿੱਧ ਹੋਵੇਗੀ। ਉਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਪਿੰਡ ਦੇ ਨੌਜਵਾਨਾਂ ਨੂੰ ਇਹ ਲਾਈਬ੍ਰੇਰੀ ਸਕਾਰਤਾਮਕ ਵਿਚਾਰਾਂ ਨਾਲ ਲਬਰੇਜ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ ਇਹ ਲਾਈਬ੍ਰੇਰੀ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਅਤੇ ਉਨਾਂ ਦੇ ਵਿਹਲੇ ਸਮੇਂ ਦਾ ਸਦਉਪਯੋਗ ਕਰੇਗੀ। । ਇਸ ਮੌਕੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਡਾ.ਤਰਸੇਮ ਸਿੰਘ, ਪ੍ਰੌਫ਼ੈਸਰ ਗੁਰਵਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਵਜੀਰ ਸਿੰਘ, ਸ੍ਰੀ ਹੰਸ ਰਾਜ ਮੁੱਖ ਅਧਿਆਪਕ ਅਤੇ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
0 Comments