Breaking News
Loading...

ਪੰਜਾਬ ਦੇ ਜਿ਼ਲ੍ਹਿਆਂ ਬਾਰੇ ਜਾਣਕਾਰੀ : ਜਿ਼ਲ੍ਹਾ ਫ਼ਾਜਿ਼ਲਕਾ -fazilka

fazika district


ਪੰਜਾਬ ਦਾ ਨਵਾਂ ਬਣਿਆ ਸਰਹੱਦੀ ਜਿ਼ਲ੍ਹਾ Fazilka ਹੈ। ਇਹ ਜਿ਼ਲ੍ਹਾ ਮੰਡਲ Ferozpur ਅਧੀਨ ਹੈ। ਇਸ ਜਿ਼ਲ੍ਹੇ ਦਾ ਹੈਡਕੁਆਰਟਰ ਫ਼ਾਜਿ਼ਲਕਾ ਹੈ। ਜਿ਼ਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 67424 ਸੀ। ਇਸ ਜਿ਼ਲ੍ਹੇ ਦੀਆਂ ਤਹਿਸੀਲਾਂ ਫ਼ਾਜਿ਼ਲਕਾ, abohar ਅਤੇ  jalalabad ਹਨ। ਜੇਕਰ ਸਬ ਤਹਿਸੀਲਾਂ ਦੀ ਗੱਲ ਕਰੀਏ ਤਾਂ ਅਰਨੀਵਾਲਾ ਸ਼ੇਖ ਸੁਭਾਨ, ਸੀਤੋ ਗੁੰਨੋ ਅਤੇ ਖੂਈਆਂ ਸਰਵਰ ਹਨ। ਇਸ ਜਿ਼ਲ੍ਹੇ ਦੀਆਂ ਹੱਦਾਂ ਜਿੱਥੇ ਇਕ ਪਾਸੇ ਗੁਆਂਢੀ ਰਾਜ ਰਾਜਸਥਾਨ ਨਾਲ ਲੱਗਦੀਆਂ ਹਨ। ਉਥੇ ਹੀ ਇਸ ਦੀਆਂ ਹੱਦਾਂ ਗੁਆਂਢੀ ਮੁਲਕ ਪਾਕਿਸਤਾਨ ਨਾਲ ਲੱਗਦੀਆਂ ਹਨ। 


infromation fazilka


ਜਿ਼ਲ੍ਹੇ ਬਾਰੇ ਵਿਸ਼ੇਸ਼ ਜਾਣਕਾਰੀ :ਫ਼ਾਜਿ਼ਲਕਾ ਜਿ਼ਲ੍ਹਾ ਬਣਨ ਤੋਂ ਬਾਅਦ ਸਿੱਖਿਆ, ਵਪਾਰ ਆਦਿ ਵਿਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ। ਇਸ ਜਿ਼ਲ੍ਹੇ ਦੀ ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਹੈ। ਇੱਥੇ ਕਈ ਵਿਦਿਅਕ ਅਦਾਰੇ ਅਤੇ ਤਕਨੀਕੀ ਸੰਸਥਾਵਾਂ ਹਨ। ਇੱਥੇ 6 ਮੰਦਰ ਹਨ ਜਿੰਨ੍ਹਾਂ ਵਿਚ ਹਨੂੰਮਾਨ ਮੰਦਰ, ਰਾਮ ਮੰਦਰ ਅਤੇ ਸਿ਼ਵ ਮੰਦਰ ਆਦਿ ਹਨ। ਜਿ਼ਲ੍ਹੇ ਦੇ ਕਈ ਪਿੰਡਾਂ ਵਿਚ ਅਜੇ ਵੀ ਪੁਰਾਣੀ ਵਿਰਾਸਤ ਦੇ ਦਰਸ਼ਨ ਹੁੰਦੇ ਹਨ। ਇੱਥੋਂ ਦਾ ਅਬੋਹਰ ਖੇਤਰ ਕਿੰਨੂਆਂ ਦੀ ਪੈਦਾਵਾਰ ਲਈ ਮਸ਼ਹੂਰ ਹੈ। ਇੱਥੋਂ ਦੇ ਸੀਤੋ ਗੁੰਨੋ ਖੇਤਰ ਵਿਚ ਜੰਗਲੀ ਜੀਵਾਂ ਲਈ ਬਣੀ ਰੱਖ ਆਪਣੇ ਆਪ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਇਹ ਜਿਂਲ੍ਹਾ ਜਿੱਥੇ ਸੜਕੀ ਆਵਾਜਾਈ ਰਾਹੀ਼ ਹੋਰਨਾ ਜਿਲਿਆਂ ਅਤੇ ਰਾਜਾਂ ਨਾਲ ਜੁੜਿਆ ਹੋਇਆ ਹੈ।

fazilka district



 ਉਥੇ ਹੀ ਇਹ ਜਿ਼ਲ੍ਹਾ Railway ਆਵਾਜਾਈ ਰਾਹੀ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਵੀ ਜੁੜਿਆ ਹੋਇਆ ਹੈ।ਇੱਥੇ ਦੀਆਂ ਬਣੀਆਂ ਜੁੱਤੀਆਂ ਵੀ ਮਸ਼ਹੂਰ ਹਨ। ਇੰਨ੍ਹਾਂ ਜੁੱਤੀਆਂ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਇਸ ਜਿ਼ਲ੍ਹੇ ਦੀ ਸਾਦਕੀ ਚੌਂਕੀ ਤੇ ਰਿਟਰੀਟ ਸੈਰਾਮਣੀ ਹੁੰਦੀ ਹੈ। ਇਹ ਚੌਂਕੀ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਜਿ਼ਲ੍ਹੇ ਦੇ ਪਿੰਡ ਆਸਫ਼ਵਾਲਾ ਵਿਖੇ ਬਣੀ ਹੋਈ ਸ਼ਹੀਦਾਂ ਦੀ ਸਮਾਧ ਵੀ ਲੋਕਾਂ ਲਈ ਵਿਸ਼ੇਸ਼ ਸਥਾਨ ਰੱਖਦੀ ਹੈ।ਸ਼ਹੀਦਾਂ ਦੀ ਸਮਾਧ ਆਸਫ਼ਵਾਲਾ ਦੇਸ਼ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਹੈ। 




ਜਿ਼ਲ੍ਹੇ ਦੀ ਰਾਜਨੀਤਿਕ ਵੰਡ 

ਫ਼ਾਜਿ਼ਲਕਾ ਜਿ਼ਲ੍ਹਾ ਲੋਕ ਸਭਾ ਸੰਸਦੀ ਖੇਤਰ ਫਿਰੋਜ਼ਪੁਰ ਅਧੀਨ ਹੈ। ਇਸ ਜਿ਼ਲ੍ਹੇ ਦੇ ਵਿਧਾਨ ਸਭਾ ਹਲਕੇ ਚਾਰ ਹਨ। ਜਿੰਨ੍ਹਾਂ ਵਿਚ ਹਲਕਾ ਜਲਾਲਾਬਾਦ, ਫ਼ਾਜਿ਼ਲਕਾ, ਅਬੋਹਰ ਅਤੇ ਬੱਲੂਆਣਾ ਹਨ। 


ਵੀਡੀਓ 




Post a Comment

0 Comments