Breaking News
Loading...

ਪੰਜਾਬ ਦੇ ਜਿ਼ਲ੍ਹੇ : ਸ੍ਰੀ ਮੁਕਤਸਰ ਸਾਹਿਬ (SRI MUKTSAR SAHIB)

 

sei muktsar sahib

ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿਚ ਅਸੀਂ ਗੱਲ ਕਰਨ ਜਾ ਰਹੇ ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜਿਸ ਦਾ ਪੁਰਾਣਾ ਨਾਂਅ ਖਿਦਰਾਣੇ ਦੀ ਢਾਬ ਸੀ। ਜਿੱਥੇ ਇਸ ਜ਼ਿਲ੍ਹੇ ਦੀ ਅਹਿਮੀਅਤ ਧਾਰਮਿਕ ਪੱਖ ਤੋਂ ਅਹਿਮ ਹੈ। ਉਥੇ ਹੀ ਇਹ ਜ਼ਿਲ੍ਹਾ ਰਾਜਨੀਤਿਕ ਪੱਖ ਤੋਂ ਵੀ ਵਿਸ਼ੇਸ਼ ਭੂਮਿਕਾ ਅਦਾ ਕਰ ਰਿਹਾ ਹੈ। ਆਓ ਮਾਰਦੇ ਹਾਂ ਇਸ ਜ਼ਿਲ੍ਹੇ ਉਪਰ ਇਕ ਪੰਛੀ ਝਾਤ,

sri muktsar sahib


ਜ਼ਿਲ੍ਹੇ ਦੇ ਹੋਰਨਾਂ ਪਹਿਲੂਆਂ ਤੇ ਗੱਲ ਕਰਨ ਤੋਂ ਪਹਿਲਾਂ ਇਸ ਜ਼ਿਲ੍ਹੇ ਦੇ ਇਤਿਹਾਸ ਉਪਰ ਝਾਤ ਪਾਉਂਦੇ ਹਾਂ। ਸ੍ਰੀ ਮੁਕਤਸਰ ਸਾਹਿਬ ਇਕ ਇਤਿਹਾਸਕ ਸਥਾਨ ਹੈ। ਇੱਥੋਂ ਦਾ ਗੁਰਦੁਆਰਾ ਸੀਸ ਗੰਜ ਉਨ੍ਹਾਂ ਚਾਲੀ ਸਿੰਘਾਂ ਦੀ ਯਾਦ ਦਿਵਾਉਂਦਾ ਹੈ। ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪੈਣ ਤੇ ਇਕਲਿਆਂ ਛੱਡ ਕੇ ਬੇਦਾਵਾਂ ਲਿਖ ਕੇ ਦੇ ਆਏ ਸਨ। ਇਸ ਸਥਾਨ ਤੇ ਆ ਕੇ ਉਨ੍ਹਾਂ ਨੇ ਗੁਰੂ ਸਾਹਿਬ ਦੀ ਮਦਦ ਲੜਾਈ ਲੜ ਕੇ ਕੀਤੀ ਸੀ। ਉਨ੍ਹਾਂ ਚਾਲੀ ਮੁਕਤਿਆਂ ਦਾ ਲਿਖਿਆ ਬੇਦਾਵਾ ਇੱਥੇ ਹੀ ਪਾੜ ਦਿੱਤਾ ਗਿਆ ਸੀ, ਉਨ੍ਹਾਂ ਨੂੰ ਮੁਕਤਿਆਂ ਦਾ ਖਿਤਾਬ ਬਖਸ਼ਿਆਂ ਗਿਆ ਸੀ। ਜਿਸ ਟਿੱਬੀ ਤੇ ਬੈਠ ਕੇ ਗੁਰੂ ਸਾਹਿਬ ਯੁੱਧ ਦੀ ਦੇਖ ਰੇਖ ਕਰ ਰਹੇ ਸਨ, ਉੱਥੇ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਹੈ। ਮਾਘੀ ਮਹੀਨੇ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ। ਜਿਸ ਵਿਚ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਸ਼ਿਰਕਤ ਕਰਦੀ ਹੈ।  


ਇਹ ਜ਼ਿਲ੍ਹਾ ਮੰਡਲ ਫਿਰੋਜ਼ਪੁਰ ਅਧੀਨ ਏ, ਇਸ ਜ਼ਿਲ੍ਹੇ ਦਾ ਹੈਡਕੁਆਰਟਰ sri muktsar sahib ਹੀ ਹੈ। ਇਹ ਜ਼ਿਲ੍ਹਾ ਫਰੀਦਕੋਟ ਜ਼ਿਲ੍ਹੇ ਤੋਂ ਵੱਖ ਹੋਇਆ ਏ, ਇਸ ਜ਼ਿਲ੍ਹੇ ਦਾ ਖੇਤਰਫ਼ਲ 2,615 ਵਰਗ ਕਿਲੋਮੀਟਰ ਏ, ਜੇਕਰ ਜਨਸੰਖਿਆ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 9,02,702 ਸੀ, ਇਸ ਜ਼ਿਲ੍ਹੇ ਅਧੀਨ ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਤਿੰਨ ਤਹਿਸੀਲਾਂ ਹਨ। ਜੇਕਰ ਸਬ ਤਹਿਸੀਲਾਂ ਦੀ ਗੱਲ ਕਰੀਏ ਤਾਂ Doda, bari wala, lakhe wali ਅਤੇ lambi ਇਸ ਦੀਆਂ ਸਬ ਤਹਿਸੀਲਾਂ ਹਨ, ਇਸ ਜ਼ਿਲ੍ਹੇ ਦੀਆਂ ਹੱਦਾਂ ਵੀ ਗੁਆਂਢੀ ਰਾਜ ਹਰਿਆਣਾ ਨਾਲ ਲੱਗਦੀਆਂ ਹਨ।ਇਸ ਜ਼ਿਲ੍ਹੇ ਦੀਆਂ kot bhai, malout, Sri muktsar sahib ਅਤੇ lambi ਬਲਾਕ ਵਿਕਾਸ ਅਧੀਨ ਹਨ, ਜੇਕਰ ਮਿਉਂਸੀਪਲ ਕਮੇਟੀ ਦੀ ਗੱਲ ਕਰੀਏ ਤਾਂ malout ਅਤੇ ਸ੍ਰੀ ਮੁਕਤਸਰ ਸਾਹਿਬ ਮਿਉਂਸੀਪਲ ਕਮੇਟੀ ਕਲਾਸ 1 ਅਧੀਨ ਹਨ ਜਦੋਂ ਕਿ ਗਿੱਦੜਬਾਹਾ ਕਮੇਟੀ ਕਲਾਸ ਦੋ ਅਧੀਨ ਹਨ। ਮੰਡੀ ਬਰੀਵਾਲਾ ਨੂੰ ਨਗਰ ਪੰਚਾਇਤ ਦਾ ਦਰਜਾ ਦਿੱਤਾ ਗਿਆ ਹੈ। ਇਹ ਜ਼ਿਲ੍ਹਾ ਗਿੱਦੜਬਾਹਾ, ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਵਿਧਾਨ ਸਭਾ ਹਲਕਿਆਂ ਵਿਚ ਵੰਡਿਆ ਹੋਇਆ ਹੈ। ਜੇਕਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਦਾ ਕੁਝ ਹਿੱਸਾ ਲੋਕ ਸਭਾ ਹਲਕਾ ਫਿਰੋਜ਼ਪੁਰ ਅਤੇ ਕੁਝ ਬਠਿੰਡਾ ਨਾਲ ਜੁੜਿਆ ਹੋਇਆ ਹੈ।


ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ


ਇਸ ਜ਼ਿਲ੍ਹੇ ਵਿਚ(mukta a minar) ਮੁਕਤਾ ਏ ਮੀਨਾਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਇਹ ਮੁਕਤਾ ਏ ਮੀਨਾਰ 40 ਮੁਕਤਿਆਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਸੀ। ਇਹ ਹੀ ਨਹੀਂ ਇਸ ਜ਼ਿਲ੍ਹੇ ਦੇ ਫਿਰੋਜ਼ਪੁਰ, Bathinda, ਕੋਟਕਪੂਰਾ ਅਤੇ ਮਲੋਟ ਦੀਆਂ ਸੜਕਾਂ ਉਪਰ ਮਹਾਨ ਸਿੱਖ ਹਸਤੀਆਂ ਦੇ ਨਾਂਅ ਤੇ ਗੇਟਾਂ ਦਾ ਨਿਰਮਾਣ ਕੀਤਾ ਗਿਆ ਹੈ। ਜਿਹੜੇ ਸ੍ਰੀ ਮੁਕਤਸਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਦੇ ਲੱਗਦੇ ਨੇ।  

ਪੰਜਾਬ ਦੇ ਸਾਬਕਾ ਮੁੱਖ ਮੰਤਰੀ Parkash singh badal ਇਸ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਲੰਬੀ ਤੋਂ ਚੋਣ ਲੜ ਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਉਹ ਵਿਧਾਨ ਸਭਾ ਹਲਕਾ ਤੋਂ ਪੰਜਾਬ ਵਿਧਾਨ ਸਭਾ ਵਿਚ ਲੋਕਾਂ ਦੀ ਨੁਮਾਇੰਦਗੀ ਕਰਦੇ ਰਹੇ ਹਨ। 

ਇਹ ਜ਼ਿਲ੍ਹਾ ਜਿੱਥੇ ਰੇਲ ਮਾਰਗਾਂ ਰਾਹੀਂ ਪੰਜਾਬ ਦੇ ਨਾਲ ਜੁੜਿਆ ਹੋਇਆ ਏ, ਉਥੇ ਹੀ ਇਹ ਜ਼ਿਲ੍ਹਾ ਸੜਕੀ ਮਾਰਗਾਂ ਰਾਹੀਂ ਰਾਜਸਥਾਨ, ਹਰਿਆਣਾ ਦਿੱਲੀ ਅਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਨਾਲ  ਵੀ ਜੁੜਿਆ ਹੋਇਆ ਹੈ। ਇਹ ਜ਼ਿਲ੍ਹਾ ਵਿਕਾਸ ਪੱਖੋਂ ਅੱਗੇ ਵੱਧ ਰਿਹਾ ਹੈ। ਇਸ ਜ਼ਿਲ੍ਹੇ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਵਪਾਰਕ ਪੱਖ ਤੋਂ ਇਸ ਜ਼ਿਲ੍ਹੇ ਦੀ ਕੋਈ ਖਾਸ ਅਹਿਮੀਅਤ ਨਜ਼ਰ ਨਹੀਂ ਆਉਂਦੀ। ਇਸ ਜ਼ਿਲ੍ਹੇੇ ਵਿਚ ਲੋਕਾਂ ਵਲੋਂ ਕਪਾਹ, ਕਣਕ ਅਤੇ ਝੋਨਾ ਆਦਿ ਦੀ ਖੇਤੀ ਕੀਤੀ ਜਾਂਦੀ ਹੈ।ਇਸ ਜ਼ਿਲ੍ਹੇ ਦੇ ਬਹੁਤੇ ਇਲਾਕੇ ਵਿਚ ਹੁਣ ਝੋਨੇ ਦੀ ਖੇਤੀ ਨੂੰ ਅਹਿਮੀਅਤ ਦਿੱਤੀ ਜਾਣ ਲੱਗੀ ਹੈ। ਪਸ਼ੂ ਪਾਲਣ ਵੀ ਇਸ ਜ਼ਿਲ੍ਹੇ ਦੇ ਲੋਕਾਂ ਦਾ ਅਹਿਮ ਕਿੱਤਾ ਹੈ। ਇੱਥੋਂ ਦੀਆਂ ਬਣੀਆਂ ਤਿੱਲੇਦਾਰ ਜੁੱਤੀਆਂ ਵੀ ਬਹੁਤ ਮਸ਼ਹੂਰ ਹਨ।  

ਜੇਕਰ ਇਸ ਜ਼ਿਲ੍ਹੇ ਵਿਚ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਪੱਖ ਤੋਂ ਇਹ ਜ਼ਿਲ੍ਹਾ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਜਿੱਥੇ ਇਸ ਜ਼ਿਲ੍ਹੇ ਵਿਚ ਕਈ ਸਕੂਲ ਅਤੇ ਕਾਲਜ ਹਨ, ਉਥੇ ਹੀ ਮੈਡੀਕਲ ਪ੍ਰਾਇਵੇਟ ਸੰਸਥਾਵਾਂ ਵੀ ਇਸ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਜ਼ਿਲ੍ਹੇ ਵਿਚ ਇਕ ਸਰਕਾਰੀ ਕਾਲਜ ਵੀ ਉਚ ਸਿੱਖਿਆ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। 




 ਸੋ ਦੋਸਤੋ ਜੇਕਰ ਸਾਡੀ ਇਹ ਵੀਡੀਓ ਤਹਾਨੂੰ ਜਾਣਕਾਰੀ ਭਰਪੂਰ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰ ਦੇਣਾ ਜੀ, ਤਾਂ ਕਿ ਅਸੀ ਹੋਰ ਵੀਡੀਓ ਬਣਾਉਣ ਲਈ ਉਤਸ਼ਾਹਿਤ ਹੋ ਸਕੇ। ਮਿਲਦੇ ਹਾਂ ਅਗਲੀ ਵੀਡੀਓ ਵਿਚ ਕਿਸੇ ਹੋਰ ਜ਼ਿਲ੍ਹੇ ਬਾਰੇ ਜਾਣਕਾਰੀ ਲੈ ਕੇ। ਧੰਨਵਾਦ 

 



punjab patwari gk,punjab patwari,punjab patwari gk notes,punjab patwari gk mcq,punjab patwari gk questions,punjab patwari gk 2021,punjab patwari gk classes,punjab patwari exam preparation,punjab gk,punjab patwari gk 2020,punjab gk for patwari,punjab static gk,punjab patwari exam prepration,punjab patwari syllabus,punjab patwari computer,patwari exam preparation,punjab patwari gk syllabus,punjab patwari exam,punjab gk mcq,punjab patwari recruitment 2021,gk of punjab,punjab patwari 2020

Post a Comment

0 Comments