Breaking News
Loading...

1971 ਦੀ ਜੰਗ ਵਿਚ ਦੇਸ਼ ਦੀ ਜਿੱਤ ਦੀ ਪ੍ਰਤੀਕ Vijay mashal ਪਹੁੰਚੀ Abohar

vijay mashal in abohar
vijay mashal in abohar 





 ਸਵਰਨਿਮ ਵਿਜੈ ਸਾਲ
 ਮੇਜਰ ਸੁਰਿੰਦਰ ਪ੍ਰਸ਼ਾਦ ਦੀ ਸ਼ਹਾਦਤ ਨੂੰ ਕੀਤਾ ਨਮਨ
ਅਬੋਹਰ, 3 ਮਾਰਚ: ( balraj sidhu)
1971 ਦੀ Indo-pak ਜੰਗ ਵਿਚ ਦੇਸ਼ ਦੀ ਜਿੱਤ ਦੇ ਜਸ਼ਨਾਂ ਦੇ 50 ਸਾਲ ਪੂਰੇ ਹੋਣ ਤੇ ਇਸ ਸਾਲ ਨੂੰ ਭਾਰਤੀ ਫੌਜ ਅਤੇ ਦੇਸ਼ ਵਾਸੀਆਂ ਵੱਲੋਂ ਸਵਰਣਿਮ ਵਿਜੈ ਸਾਲ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਚਾਰ ਵਿਜੈ ਮਸ਼ਾਲਾਂ ਦੇਸ਼ ਦੇ ਵੱਖ ਵੱਖ ਕੋਨਿਆਂ ਵਿਚ ਜਾ ਰਹੀਆਂ ਹਨ। ਇਸੇ ਲੜੀ ਤਹਿਤ ਇਹ ਵਿਜੈ ਮਸ਼ਾਲ ਅੱਜ Abohar ਪਹੁੰਚੀ, ਜਿੱਥੇ 1965 ਦੀ ਜੰਗ ਵਿਚ ਦੇਸ਼ ਲਈ ਸਰਵਉਚ ਬਲਿਦਾਨ ਦੇਣ ਵਾਲੇ ਮੇਜਰ Surinder parshad ਨੂੰ ਉਨਾਂ ਦੀ ਕੁਰਬਾਨੀ ਲਈ ਸਿਜਦਾ ਕੀਤਾ।
ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ,  ਸੰਦੀਪ ਜਾਖੜ, ਕਮਿਸ਼ਨਰ ਨਗਰ ਨਿਗਮ  ਅਭਿਜੀਤ ਕਪਲਿਸ, ਭਾਰਤੀ ਫੌਜ ਦੇ ਸੀਨਿਅਰ ਅਧਿਕਾਰੀ, ਸਾਬਕਾ ਫੌਜੀ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਮੇਜਰ ਸੁਰਿੰਦਰ ਪ੍ਰਸ਼ਾਦ ਦੇ ਬੁੱਤ ਤੇ ਪੁਸਪਾਂਜਲੀ ਭੇਂਟ ਕੀਤੀ। ਜਿਕਰਯੋਗ ਹੈ ਕਿ ਮੇਜਰ ਸੁਰਿੰਦਰ ਪ੍ਰਸਾਦ Abohar ਨਾਲ ਸਬੰਧਤ ਸਨ ਅਤੇ ਉਨਾਂ ਨੇ 1965 ਦੀ ਜੰਗ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਦੇਸ਼ ਤੋਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨਾਂ ਨੂੰ ਸ਼ਹਾਦਤ ਤੋਂ ਬਾਅਦ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਅੱਜ ਉਨਾਂ ਦੀ ਭੈਣ ਸ੍ਰੀਮਤੀ ਨਿਰਮਲਾ ਨੂੰ ਵੀ ਭਾਰਤੀ ਫੌਜ ਵਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਿਲਟਰੀ ਸਟੇਸ਼ਨ ਅਬੋਹਰ ਦੇ ਕਮਾਂਡਰ ਸਮੇਤ ਫੌਜ ਦੇ ਸੀਨਿਅਰ ਅਧਿਕਾਰੀਆਂ ਦੀ ਹਾਜਰੀ ਵਿਚ ਵਿਜੈ ਮਸ਼ਾਲ ਇੱਥੇ ਪਹੁੰਚੀ ਅਤੇ ਸਭ ਸ਼ਹਿਰੀਆਂ ਨੇ ਮਸ਼ਾਲ ਦਾ ਸਵਾਗਤ ਕੀਤਾ। ਇਹ ਮਸ਼ਾਲ ਅਗਲੇ ਕੁਝ ਦਿਨਾਂ ਤੱਕ ਅਬੋਹਰ ਖੇਤਰ ਵਿਚ ਹੀ ਰਹੇਗੀ ਅਤੇ ਵੱਖ ਵੱਖ ਪਿੰਡਾਂ ਵਿਚ ਜਾਵੇਗੀ ਜਿੱਥੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਦਾ ਸਨਮਾਨ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਨੂੰ ਆਪਣੀਆਂ ਫੌਜਾਂ ਤੇ ਮਾਣ ਹੈ ਅਤੇ ਅਸੀਂ 1971 ਦੀ ਜੰਗ ਵਿਚ ਦੇਸ਼ ਦੀ ਜਿੱਤ ਦੇ ਜਸਨਾਂ ਦੀ ਗੋਲਡਨ ਜੁਬਲੀ ਮਣਾ ਰਹੇ ਹਾਂ। ਉਨਾਂ ਨੇ ਕਿਹਾ ਕਿ ਇਸ ਦਿਨ ਅਸੀਂ ਦੇਸ਼ ਲਈ ਬਲਿਦਾਨ ਦੇਣ ਵਾਲੇ ਸਾਡੇ ਸ਼ੂਰਵੀਰਾਂ ਨੂੰ ਵੀ ਸਿਜਦਾ ਕਰਦੇ ਹਾਂ।
ਇਸ ਮੌਕੇ ਭਾਰਤੀ ਫੌਜ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਵਿਸੇਸ਼ ਦਿਲਚਸਪੀ ਨਾਲ ਵੇਖਿਆ। ਇਸ ਤੋੋਂ ਪਹਿਲਾਂ ਅੱਜ ਚੜਦੀ ਸਵੇਰ ਨੂੰ ਵਿਜੈ ਮਸ਼ਾਲ ਨੂੰ ਫਾਜ਼ਿਲਕਾ ਮਿਲਟਰੀ ਸਟੇਸ਼ਨ ਨੇ ਅਬੋਹਰ ਮਿਲਟਰੀ ਸਟੇਸ਼ਨ ਨੂੰੂ ਸੌਂਪਿਆਂ ਸੀ।
x
x

Post a Comment

0 Comments