Bathinda Punjab ਦਾ ਇੱਕ ਸ਼ਹਿਰ ਹੈ। ਇਹ ਭਾਰਤ ਦੇ ਉੱਤਰ-ਦੱਖਣ ਵਿੱਚ ਪੰਜਾਬ ਦਾ ਇੱਕ ਪ੍ਰਾਚੀਨ ਜ਼ਿਲ੍ਹਾ ਹੈ। ਬਠਿੰਡੇ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਜ਼ਿਲ੍ਹਾ ਹੋਣ ਦੇ ਨਾਲ- ਨਾਲ ਜੰਕਸ਼ਨ ਵੀ ਹੈ। ਇਹ ਮਾਲਵਾ ਖੇਤਰ ਵਿਚ ਉੱਤਰ ਪੱਛਮੀ ਭਾਰਤ ਵਿਚ ਹੈ, ਰਾਜਧਾਨੀ ਚੰਡੀਗੜ੍ਹ ਤੋਂ 227 ਕਿਲੋਮੀਟਰ ਪੱਛਮ ਵਿਚ ਹੈ ਅਤੇ ਪੰਜਾਬ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ
ਜੇਕਰ ਬਠਿੰਡਾ ਜ਼ਿਲ੍ਹੇ ਦੇ ਰਾਜਨੀਤਿਕ,ਭਗੋਲਿਕ ਖੇਤਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਠਿੰਡਾ ਮੰਡਲ ਫਰੀਦਕੋਟ ਅਧੀਨ ਆਉਂਦਾ ਹੈ। ਇਸ ਜ਼ਿਲ੍ਹੇ ਦਾ ਖੇਤਰਫ਼ਲ 3,385 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 2011 ਦੀ ਜਨ ਗਣਨਾ ਅਨੁਸਾਰ 13,88,859 ਹੈ।ਇਸ ਜ਼ਿਲ੍ਹ ਦੀਆਂ ਤਹਿਸੀਲਾਂ ਤਲਵੰਡੀ ਸਾਬੋ, ਬਠਿੰਡਾ ਅਤੇ ਰਾਮਪੁਰਾ ਫੂਲ ਹਨ। ਇਸ ਤਰ੍ਹਾਂ ਹੀ ਸਬ ਤਹਿਸੀਲਾਂ ਸੰਗਤ, ਨਥਾਣਾ, ਭਗਤਾ ਭਾਈਕਾ ਅਤੇ ਮੌਡ ਹਨ। ਬਲਾਕ ਵਿਕਾਸ ਸੰਗਤ, ਤਲਵੰਡੀ ਸਾਬੋ, ਨਥਾਣਾ, ਫੂਲ, ਬਠਿੰਡਾ ਭਗਤਾ ਭਾਈਕਾ, ਮੌੜ ਅਤੇ ਰਾਮਪੁਰਾ ਫ਼ੂਲ ਹਨ। ਨਗਰ ਨਿਗਮ ਬਠਿੰਡਾ ਏ। ਗੋਨਿਆਣਾ, ਭੁੱਚੋ ਮੰਡੀ, ਮੌਡ, ਰਾਮਪੁਰਾ ਫੂਲ, ਰਾਮਾਂ ਮਿਊਸੀਂਪਲ ਕਮੇਟੀ ਕਲਾਸ 2 ਅਧੀਨ ਜਦ ਕਿ ਸੰਗਤ ਅਤੇ ਕੋਟਫੱਤਾ ਮਿਉਂਸੀਪਲ ਕਮੇਟੀ ਕਲਾਸ 3 ਅਤੇ ਇਸ ਜ਼ਿਲ੍ਹੇ ਦੀ ਲੋਕ ਸਭਾ ਸੀਟ ਬਠਿੰਡਾ ਹੈ। ਇਸ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਤਲਵੰਡੀ ਸਾਬੋ, ਨਥਾਣਾ, ਪੱਕਾ ਕਲਾਂ, ਬਠਿੰਡਾ ਅਤੇ ਰਾਮਪੁਰਾ ਫੂਲ ਹਨ।
ਬਠਿੰਡੇ ਦਾ ਇਤਿਹਾਸਿਕ ਕਿਲ੍ਹਾ ਆਪਣੇ ਗਰਭ ਵਿੱਚ ਸੈਂਕੜੇ ਸਾਲਾਂ ਦਾ History ਸਮੋਈ ਬੈਠਾ ਹੈ। ਸ਼ਹਿਰ ਦੇ ਐਨ ਵਿਚਕਾਰ ਸਥਿਤ ਇਸ ਕਿਲ੍ਹੇ ਨੂੰ ਦੇਖਦਿਆਂ ਹੀ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਬਜ਼ੁਰਗਾਂ ਦੇ ਕਹਿਣ ਅਨੁਸਾਰ ਪਹਿਲਾਂ ਕਿਲ੍ਹੇ ਦੇ ਨਾਲ ਦਰਿਆ ਵਗਦਾ ਸੀ। ਪ੍ਰਤੂੰ ਸਮੇਂ ਦੇ ਨਾਲ ਉਸ ਦਾ ਵਜ਼ੂਦ ਖਤਮ ਹੋ ਚੁੱਕਾ ਹੈ। ਬੇਗਮ Razia Sultana ਦਾ ਵੀ ਇਸ ਕਿਲ੍ਹੇ ਤੇ ਰਾਜ ਰਿਹਾ ਹੈ। ਉਸ ਦੀ ਆਪਣੇ ਪ੍ਰੇਮੀ ਯਾਕੂਦ ਨਾਲ ਮਹੁੱਬਤ ਵੀ ਇੱਥੇ ਹੀ ਪ੍ਰਵਾਨ ਚੜ੍ਹੀ। ਰਾਜਸੱਤਾ ਦੀ ਕਸ਼ਮਕਸ਼ ‘ਚ ਇਨ੍ਹਾਂ ਦੀ ਮਹੁੱਬਤ ਦਾ ਅੰਤ ਵੀ ਇੱਥੇ ਹੀ ਹੋਇਆ ਤੇ ਰਜ਼ੀਆ ਸੁਲਤਾਨ ਨੂੰ ਇਸੇ ਹੀ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਦੋਨਾਂ ਨੂੰ ਇੱਥੇ ਹੀ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋਹਾਂ ਦੀਆਂ ਕਬਰਾਂ ਵੀ ਬਠਿੰਡਾ ਵਿੱਚ ਹੀ ਹਨ।
ਇਸੇ ਕਿਲ੍ਹੇ ‘ਚ ਹੀ ਸੰਨ 1706 ਈ ਵੀ ਵਿੱਚ ਦਸਮੇ ਪਾਤਸ਼ਾਹ ਸ੍ਰੀ ਗੁਰੂ Gobind ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਜਾਂਦੇ ਹੋਏ ਕਿਲ੍ਹੇ ਵਿੱਚ ਚਰਨ ਪਾਏ ਸਨ। ਪੁਰਾਤਣ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਇੱਥੇ ਇੱਕ ਰਾਖਸ਼ਸ਼ ਦਾ ਉਧਾਰ ਵੀ ਕੀਤਾ ਜਿਸ ਤੋਂ ਲੋਕ ਬਹੁਤ ਦੁਖੀ ਸਨ। ਉਨ੍ਹਾਂ ਦੀ ਯਾਦ ਵਿੱਚ ਹੀ ਕਿਲ੍ਹੇ ਦੇ ਅੰਦਰ ਗੁਰਦੁਆਰਾ ਕਿਲ੍ਹਾ ਮੁਬਾਰਕ ਸ਼ੁਸ਼ੋਭਿਤ ਹੈ। ਇਤਿਹਾਸਕ ਪਲਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਇਸ ਢਹਿ ਢੇਰੀ ਹੋ ਰਹੇ ਕਿਲ੍ਹੇ ਨੂੰ ਟੁੱਟਣੋਂ ਬਚਾਉਣ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਹੀ ਬਠਿੰਡਾ ਵਿਖੇ ਗੁਰਦੁਆਰਾ ਹਾਜੀਰਤਨ ਅਤੇ ਦਰਗਾਹ ਪੀਰ ਬਾਬਾ ਹਾਜੀਰਤਨ ਮੌਜੂਦ ਹੈ। ਜਿਸ ਦਾ ਇਤਿਹਾਸ ਵੀ ਸੈਂਕੜੇ ਸਾਲ ਪੁਰਾਣਾ ਹੈ। ਜਿਕਰਯੋਗ ਹੈ ਕਿ ਅੰਗਰੇਜ਼ ਰਾਜ਼ ਸਮੇਂ ਦੇ Bathinda ‘ਚ ਗੋਰੇ ਅਧਿਕਾਰੀਆਂ ਦੇ ਪਰਿਵਾਰਾਂ ਦੇ ਠਹਿਰਾਓ ਲਈ ਰੇਲਵੇ ਲਾਈਨਾਂ ਤੋਂ ਪਾਰ ਠੰਡੀ ਸੜਕ ਵਜੋਂ ਮਸ਼ਹੂਰ ਏਰੀਏ ਵਿੱਚ ਇੱਕ ਬੋਰਡ ਲੱਗਾ ਹੁੰਦਾ ਸੀ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਇਸ ਸੜਕ ਤੋਂ ਹਿੰਦੁਸਤਾਨੀਆਂ ਦਾ ਲੰਘਣਾਂ ਸਖ਼ਤ ਮਨ੍ਹਾਂ ਹੈ।
ਪੁਰਾਣਾ ਬਠਿੰਡਾ ਸ਼ਹਿਰ ਜਿੱਥੇ ਕਿਸੇ ਸਮੇਂ ਚੰਦ ਕੁ ਬਜ਼ਾਰ Kikar ਬਜ਼ਾਰ, Sirki ਬਜ਼ਾਰ, ਚੋਰ ਬਜ਼ਾਰ ਜਿੱਥੇ ਕੰਗੇ ਸ਼ੀਸ਼ੇ, ਮੋਚਣੇ ਤੇ ਜਾਂਘੀਏ ਵੇਚਣ ਦੀਆਂ ਦੁਕਾਨਾਂ ਸਨ ਜੋ ਅੱਜ ਰੇਲਵੇ ਬਜ਼ਾਰ ਨਾਲ ਵਿਕਸਤ ਹੈ ਸਿਰਕੀ ਬਜ਼ਾਰ ਦੇ ਨਾਲ ਅਫੀਮ ਵਾਲੀ ਗਲੀ ਜਿੱਥੇ ਅਫੀਮ ਦੇ ਠੇਕੇ ਚਲਦੇ ਸਨ ਜੋ ਅੱਜ ਵੀ ਇਸ ਨਾਮ ਨਾਲ ਮਸ਼ਹੂਰ ਹੈ.
ਸਰਕਾਰੀ Rijndera ਕਾਲਜ ਮਾਲਵੇ ਦੇ ਸਭ ਤੋਂ ਪੁਰਾਣੇ ਕਾਲਜਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਇੱਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬਠਿੰਡਾ ਤੋਂ ਕੁਝ ਕਿਲੋਮੀਟਰ ਦੂਰ ਸਥਿਤ Adesh ਮੈਡੀਕਲ ਐਂਡ ਰਿਸਰਚ ਕਾਲਜ, ਬਾਬਾ ਫਰੀਦ ਕਾਲਜ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਇੱਥੋਂ ਦੇ ਪ੍ਰਮੁੱਖ ਸਿੱਖਿਆ ਅਦਾਰੇ ਹਨ। ਸ਼ਹਿਰ ਵਿੱਚ ਦਰਜਨਾਂ ਨਿੱਜੀ ਵਿਦਿੱਅਕ ਸੰਸਥਾਵਾਂ ਦੀ ਭਰਮਾਰ ਹੈ।
Guru Nanak Dev ਥਰਮਲ ਪਂਲਾਟ ਸੀ,ਜਿਸ ਤੋਂ ਬਿਜਲੀ ਸਪਲਾਈ ਹੁੰਦੀ ਸੀ,ਇਸ ਤੋਂ ਇਲਾਵਾ ਖਾਦ ਕਾਰਖਾਨਾ ਤੇ ਨਵਾਂ ਬਣ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਕਾਰਖਾਨਾ ਵੀ ਮੁੱਖ ਸਨਅਤਾਂ ਹਨ।ਉੱਤਰੀ ਭਾਰਤ ਵਿੱਚ ਬਠਿੰਡੇ ਵਿਖੇ ਅਨਾਜ ਤੇ ਕਪਾਹ ਦੀ ਬਹੁਤ ਵੱਡੀ ਮੰਡੀ ਹੈ।

0 Comments