#Fazilka 5 ਮਾਰਚ
ਡਿਪਟੀ ਕਮਿਸ਼ਨਰ Arvind pal singh Sandhu ਦੇ ਦਿਸ਼ਾ-ਨਿਰਦੇਸ਼ਾ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਲ ਰਾਮ ਦੀ ਅਗਵਾਈ ਵੱਲੋਂ ਕੋਵਿਡ-19 ਦੀ ਬਿਮਾਰੀ ਤੋਂ ਬਚਾਉਣ ਲਈ ਜਾਗਰੂੁਰਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਵੱਲੋਂ Fazilka ਬਲਾਕ ਦੇ ਪਿੰਡਾਂ ਵਿੱਚ Magnerga ਵਿਭਾਗ ਵੱਲੋਂ ਪਿੰਡਾਂ ਵਿੱਚ ਕੰਮ ਕਰ ਰਹੀ ਲੇਬਰ ਨੂੰ ਕੋਵਿਡ-19 ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੋਵਿਡ 19 ਤੋਂ ਬਚਾਉਣ ਲਈ ਊਨਾ ਦੇ Magnerga ਵਿਭਾਗ ਵੱਲੋਂ ਮੁਹਿੰਮ ਚਲਾਈ ਜਾ ਰਹੀ । ਉਨ੍ਹਾਂ ਦੱਸਿਆ ਕਿ ਬਲਾਕ ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਅਤੇ ਸ਼ੁਰੇਸ਼ਵਾਲਾ ਵਿੱਚ ਨਰੇਗਾ ਦੇ ਏ ਪੀ ਉ ਸੰਦੀਪ ਕੁਮਾਰ ,ਜੀ ਆਰ ਐਸ ਬਗੀਚਾ ਸਿੰਘ, ਜੀ ਆਰ ਐਸ ਸੁਨੀਲ ਕੁਮਾਰ ਵਲੋਂ ਪਿੰਡਾਂ ਵਿੱਚ ਚੱਲ ਰਹੇ ਮਗਨਰੇਗਾ ਵਿੱਚ ਕੰਮ ਕਰ ਰਹੀ ਲੇਬਰ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜ਼ੋ ਉਹ ਆਪ ਵੀ ਸੁਰੱਖਿਅਤ ਰਹਿਣ ਅਤੇ ਦੂਜਿਆ ਨੂੰ ਵੀ ਸੁਰੱਖਿਅਤ ਰੱਖਣ।
ਊਨਾ ਲੇਬਰ ਨੂੰ ਦੱਸਿਆ ਕਿ ਮੂੰਹ ਤੇ ਮਾਸਕ ਲਗਾਓ, ਹੱਥਾਂ ਨੂੰ ਸੈਨੀਟਾਈਜ਼ ਕਰੋ, ਕੰਮ ਕਰਦੇ ਸਮੇਂ 6 ਫੁਟ ਦੀ ਦੂਰੀ ਬਣਾਇਆ ਜਾਵੇ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾਵੇ। ਊਨਾ ਕਿਹਾ ਕਿ ਇਹ ਮੁਹਿੰਮ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿੱਚ ਚਲਾਈ ਜਾਂ ਰਹੀ ਹੈ ਜੋ ਕਿ ਜ਼ਿਲਾ ਫਾਜ਼ਿਲਕਾ ਦੇ ਪਿੰਡਾਂ ਵਿੱਚ ਲਗਾਤਾਰ ਜਾਰੀ ਰਹੇਗੀ।

0 Comments