ਜਲਾਲਾਬਾਦ, 13 ਮਾਰਚ
ਫਾਜ਼ਿਲਕਾ ਜ਼ਿਲੇ ਅਧੀਨ ਆਉਂਦੇ ਉਪ ਮੰਡਲ ਜਲਾਲਾਬਾਦ ਦੇ ਕਈ ਪਿੰਡਾਂ ’ਚ ਅੱਜ ਪੁਲਸ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਲੁਕਾਈ ਗਈ ਲਾਹਣ ਬਰਾਮਦ ਕੀਤੀ ਗਈ। ਇਸ ਨੂੰ ਬਰਾਮਦਗੀ ਤੋਂ ਬਾਅਦ ਨਸ਼ਟ ਕਰ ਦਿੱਤਾ ਗਿਆ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਛਾਪਾ ਮਾਰਿਆ
ਜਾਣਕਾਰੀ ਅਨੁਸਾਰ, ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ, ਇੱਕ ਖਾਸ ਮੁਖਬਰ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ, ਪੁਲਿਸ ਨੇ ਮਹਾਲਮ, ਪਾਲੀ ਵਾਲਾ, ਮੂਲਿਆਂ ਵਾਲੀ ਸਮੇਤ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ, ਕਈ ਥਾਵਾਂ ’ਤੇ ਲੁਕਾਈ ਗਈ ਗੈਰ-ਕਾਨੂੰਨੀ ਦੇਸੀ ਲਾਹਣ ਬਰਾਮਦ ਕੀਤੇ ਗਏ। ਇਸਨੂੰ ਡਰੰਮਾਂ ਵਿੱਚ ਭਰ ਕੇ ਲੁਕਾ ਕੇ ਰੱਖਿਆ ਗਿਆ ਸੀ। ਇਸ ਲਾਹਣ ਨੂੰ ਡਰੰਮਾਂ ਸਮੇਤ ਵਾਹਨਾਂ ਵਿੱਚ ਲੱਦ ਕੇ ਕਬਜ਼ੇ ਵਿੱਚ ਲੈ ਲਿਆ ਗਿਆ।

0 Comments