Breaking News
Loading...

ਮੋਟਰਸਾਈਕਲ ਖੋਹ ਕੇ ਭੱਜਦੇ ਹੋਏ ਪੈਟਰੋਲ ਪੰਪ ਤੇ ਗੋਲੀਆਂ ਚਲਾਉਣ ਵਾਲੇ ਦਾ 24 ਘੰਟੇ ਦਰਮਿਆਨ ਹੀ ਹੋਇਆ ਪੁਲਿਸ ਐਨ+ਕਾਊਂਟਰ

 



 ਲਵਪ੍ਰੀਤ ਸਿੰਘ ਖੁਸ਼ੀ ਪੁਰ...


ਗੁਰਦਾਸਪੁਰ 

ਬੀਤੇ ਦਿਨ ਪਿੰਡ ਚਾਵਾ ਤੋਂ ਇੱਕ ਆਟਾ ਚੱਕੀ ਤੇ ਕੰਮ ਕਰਨ ਵਾਲੇ ਪਰਵਾਸੀ ਦਾ ਮੋਟਰਸਾਈਕਲ ਅਤੇ ਮੋਬਾਇਲ ਖੋਹ ਕੇ ਦੌੜਨ ਆਤੇ ਉਸ ਤੋਂ ਬਾਅਦ ਜਗਤਪੁਰ ਕਲਾਂ ਦੇ ਇੱਕ ਪੈਟਰੋਲ ਪੰਪ ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਪੁਲਿਸ ਵੱਲੋਂ ਕਿਸ਼ਨਪੁਰਾ ਨੇੜੇ ਐਨਕਾਊਂਟਰ ਕਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ਦੋਸ਼ੀ ਦੇ ਪਹਿਚਾਨ ਰੋਹਿਤ ਮੱਟੂ ਵਾਸੀ ਬਟਾਲਾ ਦੇ ਤੌਰ ਤੇ ਹੋਈ ਹੈ। 

ਐਸਐਸਪੀ ਗੁਰਦਾਸਪੁਰ ਅਦਿਤਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਕੱਲ ਤੋਂ ਹੀ ਸੀਸੀਟੀਵੀ ਕੈਮਰੇ ਦੇ ਅਧਾਰ ਤੇ ਇਸ ਦੋਸ਼ੀ ਦੀ ਪਹਿਚਾਨ ਕਰਨ ਵਿੱਚ ਜੁਟੀ ਹੋਈ ਸੀ ਅਤੇ ਜਦੋਂ ਪਤਾ ਲੱਗਿਆ ਕਿ ਇਹ ਦੋਸ਼ੀ ਭੈਣੀ ਮੀਆਂ ਖਾਨ ਦੇ ਨੇੜੇ ਘੁੰਮ ਰਿਹਾ ਹੈ ਤਾਂ ਇਸ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਜਵਾਬ ਵੀ ਫਾਇਰਿੰਗ ਵਿੱਚ ਇਸਦੀ ਲੱਤ ਤੇ ਗੋਲੀ ਲੱਗੀ ਹੈ ਅਤੇ ਜਖਮੀ ਹੋਇਆ ਹੈ। ਇਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਦੀ ਪੁੱਛ ਗਿੱਛ ਇਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ

Post a Comment

0 Comments