Breaking News
Loading...

Barnala News: ਹਸਨ ਭਾਰਦਵਾਜ ਚੁਣੇ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ | Punjab Latest News




*ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਸੰਸਦ ਮੈਂਬਰ ਮੀਤ ਹੇਅਰ ਨੇ ਨਵੇਂ ਚੁਣੇ ਮੇਅਰ ਨੂੰ ਦਿੱਤੀ ਮੁਬਾਰਕਬਾਦ*

*ਨਗਰ ਨਿਗਮ ਲਈ ਫੰਡਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਘਾਟ: ਕੈਬਨਿਟ ਮੰਤਰੀ ਚੀਮਾ*

*ਬਰਨਾਲਾ ਨੂੰ ਨਮੂਨੇ ਦੇ ਸ਼ਹਿਰ ਵਜੋਂ ਕੀਤਾ ਜਾਵੇਗਾ ਵਿਕਸਤ: ਮੀਤ ਹੇਅਰ*

*ਮੀਤ ਹੇਅਰ ਨੇ ਬਰਨਾਲਾ ਵਾਸੀਆਂ, ਸਾਰੇ ਕੌਂਸਲਰਾਂ ਤੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ*

ਬਰਨਾਲਾ, 11 ਜੂਨ
          ਨਗਰ ਨਿਗਮ ਬਰਨਾਲਾ ਦੇ ਮੇਅਰ ਦੀ ਚੋਣ ਅੱਜ ਇਥੇ ਦਫ਼ਤਰ ਨਗਰ ਨਿਗਮ ਵਿਖੇ ਸ੍ਰੀ ਰਾਮ ਸਰੂਪ ਅਣਖੀ ਮਿਉਂਸੀਪਲ ਲਾਇਬ੍ਰੇਰੀ ਵਿੱਚ ਹੋਈ ਜਿਸ ਵਿਚ Hasan Bhardwaj ਨੂੰ ਨਗਰ ਨਿਗਮ ਬਰਨਾਲਾ ਦਾ ਪਹਿਲਾ ਮੇਅਰ ਚੁਣਿਆ ਗਿਆ।
      ਚੋਣ ਪ੍ਰਕਿਰਿਆ ਤੋਂ ਪਹਿਲਾਂ ਨਗਰ ਨਿਗਮ ਬਰਨਾਲਾ ਦੇ ਸਾਰੇ ਨਵੇਂ ਚੁਣੇ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਅਤੇ ਚੋਣ ਪ੍ਰਕਿਰਿਆ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਵਿਨੈ ਬੁਬਲਾਨੀ ਆਈਏਐੱਸ ਦੀ ਨਿਗਰਾਨੀ ਹੇਠ ਹੋਈ, ਜਿਨ੍ਹਾਂ ਨੇ ਕਨਵੀਨਰ ਵਜੋਂ ਭੂਮਿਕਾ ਨਿਭਾਈ।
       ਚੋਣ ਤੋਂ ਬਾਅਦ Hasan Bhardwaj ਨੇ ਵਿੱਤ ਮੰਤਰੀ ਪੰਜਾਬ  ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਸ. ਲਾਭ ਸਿੰਘ ਦੀ ਹਾਜ਼ਰੀ ਵਿੱਚ ਨਗਰ ਨਿਗਮ ਬਰਨਾਲਾ ਦੇ ਮੇਅਰ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ।
       ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੂੰ ਪਾਰਟੀ ਹਾਈਕਮਾਨ ਵੱਲੋਂ ਬਰਨਾਲਾ ਦੀ ਮੇਅਰ ਚੋਣ ਦੀ ਪਾਰਟੀ ਪੱਧਰ 'ਤੇ ਨਿਗਰਾਨੀ ਲਈ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਸੰਸਦ ਮੈਂਬਰ ਮੀਤ ਹੇਅਰ ਨੇ ਨਵੇਂ ਚੁਣੇ ਮੇਅਰ ਨੂੰ ਵਧਾਈ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਨਵੀਂ ਟੀਮ ਬਰਨਾਲਾ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਹਰਪਾਲ ਚੀਮਾ ਨੇ ਕਿਹਾ ਕਿ ਇਨ੍ਹਾਂ ਸ਼ਹਿਰੀ ਇਕਾਈਆਂ ਦੀਆਂ ਚੋਣਾਂ ਵਿੱਚ ਸੂਬੇ ਅਤੇ ਬਰਨਾਲਾ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ-ਪੱਖੀ ਨੀਤੀਆਂ ਅਤੇ ਸੁਸ਼ਾਸਨ ਨੂੰ ਭਰਵਾਂ ਸਮਰਥਨ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਫਤਵਾ ਦਿੱਤਾ ਹੈ। ਲੋਕਾਂ ਦੇ ਇਸੇ ਭਰੋਸੇ ਅਤੇ ਉਮੀਦਾਂ ਉੱਤੇ ਖਰਾ ਉੱਤਰਦੇ ਹੋਏ ਆਉਂਦੇ ਸਮੇਂ ਵੀ ਸ਼ਹਿਰਾਂ ਦੇ ਵਿਕਾਸਮੁਖੀ ਪ੍ਰੋਜੈਕਟਾਂ 'ਤੇ ਲਗਾਤਾਰ ਕੰਮ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਨਗਰ ਨਿਗਮ ਬਰਨਾਲਾ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
  ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਨੂੰ ਮਾਡਲ ਸ਼ਹਿਰ ਵਿਕਸਿਤ ਕਰਨ ਦੀ ਸੋਚ ਨਾਲ ਨਗਰ ਨਿਗਮ ਦਾ ਦਰਜਾ ਦਿਵਾਇਆ ਗਿਆ ਹੈ ਅਤੇ ਓਹਨਾਂ ਨੂੰ ਪੂਰਾ ਭਰੋਸਾ ਹੈ ਕਿ ਹੁਣ ਨਵੇਂ ਚੁਣੇ ਮੇਅਰ ਅਤੇ ਕੌਂਸਲਰ ਇਸ ਦਿਸ਼ਾ ਵਿਚ ਤਨਦੇਹੀ ਨਾਲ ਕੰਮ ਕਰਨਗੇ।
   ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਸ੍ਰੀ ਮੀਤ ਹੇਅਰ ਨੇ ਮੇਅਰ ਅਤੇ ਕੌਂਸਲਰਾਂ ਨੂੰ ਬਰਨਾਲੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ।
    ਇਸ ਮੌਕੇ ਨਵੇਂ ਚੁਣੇ ਮੇਅਰ ਹਸਨ ਭਾਰਦਵਾਜ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਤੇ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਰਨਾਲਾ ਨੂੰ ਵਿਕਾਸ ਪੱਖੋਂ ਨੰਬਰ ਇਕ ਸ਼ਹਿਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
   ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮਾਨ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਇਸ਼ਵਿੰਦਰ ਸਿੰਘ ਜੰਡੂ, ਨਗਰ ਨਿਗਮ ਕੌਂਸਲਰ, ਪਾਰਟੀ ਆਗੂ, ਅਧਿਕਾਰੀ ਤੇ ਸਮਰਥਕ ਹਾਜ਼ਰ ਸਨ।
------------------------

ਬਰਨਾਲਾ ਨਿਊਜ਼, ਹਸਨ ਭਾਰਦਵਾਜ, ਬਰਨਾਲਾ ਦੇ ਪਹਿਲੇ ਮੇਅਰ, ਨਗਰ ਨਿਗਮ ਬਰਨਾਲਾ, ਮੇਅਰ ਚੋਣ, ਬਰਨਾਲਾ ਤਾਜ਼ਾ ਖ਼ਬਰਾਂ, ਪੰਜਾਬ ਨਿਊਜ਼, Barnala News Today, Hasan Bhardwaj News, Barnala Mayor Election, Municipal Corporation Barnala, Punjab Breaking News
Barnala News, Barnala Mayor, Hasan Bhardwaj, Barnala Municipal Corporation, First Mayor of Barnala, Barnala Latest News, Punjab News, Punjab Civic News, Municipal Corporation Barnala, Barnala Politics, Barnala MC News, Mayor Election Barnala, Punjab Local Body News, Hasan Bhardwaj Mayor, Barnala Breaking News, Barnala City News, Punjab Updates, Urban Development Punjab, News Track Punjab, Punjabi News


Post a Comment

0 Comments