ਫਾਜਿ਼ਲਕਾ 12 ਜੂਨ
ਫਾਜਿ਼ਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਚ ਇਕ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ ਤੇਜ ਤੂਫ਼ਾਨ ਕਾਰਨ ਰਸੋਈ ਦਾ ਸ਼ੈੱਡ ਡਿੱਗ ਗਿਆ ਅਤੇ ਘਰ ਚ ਮੌਜੂਦ ਲੜਕੀ ਦੀ ਉਸ ਦੇ ਹੇਠਾਂ ਆ ਜਾਣ ਕਾਰਨ ਅਤੇ ਗਰਦਨ ਤੇ ਸੱਟ ਲੱਗਣ ਕਾਰਨ ਉਸਦੀ ਮੌਤ ਹੋਣ ਦੀ ਖ਼ਬਰ ਹੈ।
ਦੱਸਿਆ ਜਾਂਦਾ ਹੈ ਕਿ ਦੋ ਮਹੀਨੇ ਪਹਿਲਾਂ ਲੜਕੀ ਦੇ ਪਿਤਾ ਦਾ ਸਾਇਆ ਵੀ ਸਿਰ ਤੋਂ ਉਠ ਗਿਆ ਸੀ। ਜਾਣਕਾਰੀ ਅਨੁਸਾਰ ਛੇ ਕੁ ਮਹੀਨੇ ਪਹਿਲਾਂ ਉਸਦੇ ਦਾਦਾ ਦੀ ਵੀ ਮੌਤ ਹੋ ਗਈ ਸੀ। ਇਸ ਸਮੇਂ ਪਿੰਡ ਵਿਚ ਸੋਗ ਦੀ ਲਹਿਰ ਹੈ।

0 Comments