Breaking News
Loading...

ਡੀਜੀਐੱਸਈ ਮੁਹੰਮਦ ਤਾਇਅਬ ਨੇ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ



ਦਿਵਿਆਂਗ ਵਿਦਿਆਰਥੀਆਂ ਦੁਆਰਾ ਬਣਾਈਆਂ ਮਨਮੋਹਕ ਵਸਤੂਆਂ ਦੀ ਸਿੱਖਿਆ ਮਹਿਕਮੇ ਨੇ ਲਾਈ ਪ੍ਰਦਰਸ਼ਨੀ


ਐੱਸ.ਏ.ਐੱਸ ਨਗਰ  22 ਅਕਤੂਬਰ ,2019 -ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਦਿਵਿਆਂਗ ਵਿਦਿਆਰਥੀਆਂ ਦੁਆਰਾ ਦੀਵਾਲੀ ਦੇ ਖਾਸ ਮੌਕੇ ਬਣਾਏ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਿਖੇ ਲਗਾਈ ਗਈ|  ਪ੍ਰਦਰਸ਼ਨੀ ਦਾ ਉਦਘਾਟਨ ਮੁਹੰਮਦ ਤਾਇਅਬ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਕੀਤਾ|
ਇਸ ਪ੍ਰਦਰਸ਼ਨੀ ਵਿੱਚ ਉਚੇਚੇ ਤੌਰ 'ਤੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ.-ਕਮ-ਡੀ.ਪੀ.ਆਈ ਐਲੀਮੈਂਟਰੀ ਪੰਜਾਬ ਇੰਦਰਜੀਤ ਸਿੰਘ ਨੇ ਪਹੁੰਚ ਕੇ ਵਿਦਿਆਰਥੀਆਂ ਦੁਆਰਾ ਬਣਾਏ ਸਮਾਨ ਦੀ ਪ੍ਰਸ਼ੰਸਾ ਕੀਤੀ ਅਤੇ ਸਾਰੇ ਜ਼ਿਲ੍ਹਾ ਕੋਆਰਡੀਨੇਟਰਜ਼ ਨੂੰ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਸ਼ੁਭ-ਇੱਛਾਵਾਂ ਦਿੱਤੀਆਂ|
ਇਸ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਦਿੰਦਿਆਂ ਆਈਈਡੀ/ ਆਈਈਡੀਐਸਐਸ ਕੰਪੋਨੈਂਟ ਦੇ ਡਿਪਟੀ ਮੈਨੇਜਰ ਪੰਜਾਬ ਮੈਡਮ ਸਲੋਨੀ ਕੌਰ ਨੇ ਦੱਸਿਆ ਕਿ ਜਿਲਿਆਂ ਵਿੱਚ ਦਿਵਿਆਂਗ  ਵਿਦਿਆਰਥੀਆਂ ਦੁਆਰਾ ਬਣਾਏ ਮਿੱਟੀ ਦੇ ਸਜਾਵਟੀ ਦੀਵੇ, ਜੈੱਲ ਅਤੇ ਵੈਕਸ ਦੀਆਂ ਵੱਖ-ਵੱਖ  ਤਰ੍ਹਾਂ ਦੀਆਂ ਸੁੰਦਰ ਮੋਮਬੱਤੀਆਂ, ਸਜਾਵਟੀ ਥਾਲੀਆਂ, ਹੱਥੀ ਬਣਾਈਆਂ ਪੇਟਿੰਗਾਂ, ਸਿਰਹਾਣੇ, ਡੀਲਕਸ ਸ਼ੀਟਸ ਦੇ ਡਿਸਪੋਸਬਲ  ਬੈੱਗ ਅਤੇ ਸਜਾਵਟ ਦੇ ਹੋਰ ਬਹੁਤ  ਸਾਰੇ ਸਮਾਨ ਦੀ ਪ੍ਰਦਰਸ਼ਨੀ  ਲਗਾਈ ਗਈ| ਦਿਵਿਆਂਗ ਵਿਦਿਆਰਥੀਆਂ ਦੁਆਰਾ ਬਣਾਈਆਂ ਸਾਰੀਆਂ  ਵਸਤੂਆਂ ਹੀ ਬਹੁਤ ਦਿਲ-ਖਿੱਚਵੀਆਂ ਅਤੇ ਸ਼ਲਾਘਾਯੋਗ ਹਨ| ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਨੇ ਭਾਗ ਲਿਆ ਅਤੇ ਆਪਣੇ-ਆਪਣੇ ਜ਼ਿਲ੍ਹੇ ਦੇ ਦਿਵਿਆਗ ਵਿਦਿਆਰਥੀਆਂ ਦੀ ਹੱਥੀਂ ਬਣਾਈਆਂ ਚੀਜਾਂ ਦੀ ਪ੍ਰਦਰਸ਼ਨੀ ਲਗਾਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਪੋਨੈਂਟ ਤੋ ਨਿਧੀ ਗੁਪਤਾ, ਭਵਨੀਤ ਗੁਪਤਾ, ਇਕਬਾਲ ਸਿੰਘ ਅਤੇ ਵੱਖ ਵੱਖ ਜਿਲਿਆਂ ਦੇ ਆਈਈ ਰਿਸੋਰਸ ਪਰਸਨਜ਼ ਤੇ ਹੋਰ ਕਰਮਚਾਰੀ ਮੌਜੂਦ ਸਨ.

Post a Comment

0 Comments