ਫਾਜ਼ਿਲਕਾ: ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮ.ਆਰ. ਸਰਕਾਰੀ ਕਾਲਜ਼ ਫਾਜ਼ਿਲਕਾ ਅਤੇ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਚੈਨ ਸਿੰਘ ਅਤੇ ਬਿਮਲਾ ਰਾਣੀ ਨੇ ਦੱਸਿਆ ਕਿ 1984 ਦਾ ਸਿੱਖ ਕਤਲੇਆਮ ਇਕੱਲੇ ਦਿੱਲੀ ਵਿੱਚ ਹੀ ਨਹੀਂ ਹੋਇਆ ਬਲਕਿ ਪੂਰੇ ਦੇਸ਼ ਵਿੱਚ ਹੋਇਆ ।1ਨਵੰਬਰ ਤੋਂ ਲੈ ਕੇ ਤਿੰਨ ਨਵੰਬਰ ਤੱਕ ਪੂਰੇ ਭਾਰਤ ਵਿੱਚ ਸਿੱਖਾਂ ਦੀ ਮੌਤ ਦਾ ਜੋ ਤਾਂਡਵ ਰਚਾਇਆ ਗਿਆ ਉਸ ਵਿੱਚ ਹਜ਼ਾਰ ਸਿੱਖ ਮਾਰੇ ਗਏ ।ਸਭ ਤੋਂ ਪਹਿਲਾਂ ਸਿੱਖਾਂ ਦੇ ਗੁਰਦੁਆਰਿਆਂ ਨੂੰ ਅੱਗ ਲਾਈ ਗਈ ਤਾਂ ਜੋ ਸਿੱਖ ਇਕੱਠੇ ਨਾ ਹੋ ਜਾਣ ।ਇਹ ਕਤਲੇਆਮ ਦਿੱਲੀ ਦੇ ਆਮ ਹਿੰਦੂਆਂ ਨੇ ਨਹੀਂ ਕੀਤਾ ਬਲਕਿ ਕਾਂਗਰਸ ਪਾਰਟੀ ਦੇ ਗੁੰਡਿਆਂ ਨੇ ਸਿੱਖਾਂ ਦਾ ਤੇ ਉਨ੍ਹਾਂ ਹਿੰਦੂ ਪਰਿਵਾਰਾਂ ਦਾ ਕਤਲ ਕੀਤਾ ਜਿਨ੍ਹਾਂ ਨੇ ਸਿੱਖਾਂ ਨੂੰ ਬਚਾਉਣ ਲਈ ਆਪਣੇ ਘਰ ਪਨਾਹ ਦਿੱਤੀ ।ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲੇਆਮ ਸੀ।
ਇਸ ਮੌਕੇ ਪੀ.ਐਸ.ਯੂ. ਦੇ ਆਗੂ ਬਲਵਿੰਦਰ ਸਿੰਘ , ਰਜਿੰਦਰ ਸਿੰਘ ਅਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਅੱਜ ਤੋਂ 34 ਪਹਿਲਾਂ ਦੇਸ਼ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਨਿਆਂਪਾਲਿਕਾ ਕੋਈ ਸਜ਼ਾ ਨਹੀਂ ਦੇ ਸਕੀ ਉਲਟਾ ਸਾਰੇ ਪ੍ਰਸ਼ਾਸਨਿਕ ਢਾਂਚੇ ਦਾ ਇਹ ਜ਼ੋਰ ਲੱਗਦਾ ਰਿਹਾ ਕਿ ਕਾਨੂੰਨੀ ਚੋਰ ਮੋਰੀਆਂ ਤੇ ਸੀਬੀਆਈ ਦੀ ਦੁਰਵਰਤੋਂ ਰਾਹੀਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਬਚਾਇਆ ਜਾਵੇ ਜਿੰਨੀਆਂ ਵੀ ਪਾਰਟੀਆਂ ਦੀ ਸਰਕਾਰ ਕੇਂਦਰ ਵਿੱਚ ਬਣੀ ਕੋਈ ਵੀ ਸਰਕਾਰ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜ਼ਾ ਦੇ ਅੰਜਾਮ ਤੱਕ ਨਾ ਪਹੁੰਚਾ ਸਕੇ ਤੇ ਦੋਸ਼ੀ ਐਸ਼ੋ ਆਰਾਮ ਦੀ ਜ਼ਿੰਦਗੀ ਭੋਗ ਕੇ ਕੁਦਰਤੀ ਮੌਤ ਤਾਂ ਮਰ ਗਏ ਪਰ ਕਾਨੂੰਨੀ ਮੌਤ ਕੋਈ ਨਹੀਂ ਮਰਿਆ ।ਸਿੱਖ ਕਤਲੇਆਮ ਵਿੱਚ ਐੱਚ ਕੇ ਐੱਲ ਭਗਤ ,ਸੱਜਣ ਕੁਮਾਰ ,ਜਗਦੀਸ਼ ਟਾਈਟਲਰ ਅਤੇ ਧਰਮਦਾਸ ਸ਼ਾਸਤਰੀ ਵਰਗੇ ਕਾਂਗਰਸੀ ਲੀਡਰਾਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਖ਼ਿਲਾਫ਼ ਲੋਕਾਂ ਨੇ ਕਮਿਸ਼ਨ ਕੋਲ ਬਿਆਨ ਦਰਜ ਕਰਵਾਏ ਪਰ ਇਨ੍ਹਾਂ ਵਿੱਚ ਕੁਝ ਤਾਂ ਕੁਦਰਤੀ ਮੌਤ ਮਰ ਚੁੱਕੇ ਹਨ ਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਸੀ.ਬੀ.ਆਈ ਦੋ ਵਾਰ ਕਲੋਜ਼ਰ ਰਿਪੋਰਟ ਪੇਸ਼ ਕਰ ਚੁੱਕੀ ਹੈ ਕਿ ਇਸ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ । ਆਗੂਆਂ ਨੇ ਕਿਹਾ ਕਿ ਸਿਰਫ਼ ਕਾਂਗਰਸ ਸਰਕਾਰ ਹੀ ਨਹੀਂ ਬਲਕਿ ਬੀ.ਜੇ.ਪੀ. ਵੀ ਸਮੇਂ ਸਮੇਂ ਤੇ ਮੁੱਦਿਆਂ ਨੂੰ ਫ਼ਿਰਕੂ ਰੰਗਤ ਦੇ ਕੇ ਦੰਗੇ ਭੜਕਾਉਣ ਵਿੱਚ ਮੋਹਰੀ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਫਿਰਕੂ ਸਿਆਸੀ ਪਾਰਟੀਆਂ ਖਿਲਾਫ ਡਟਣ ਦਾ ਸੰਦੇਸ਼ ਦਿੱਤਾ ਅਤੇ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਸੁਣਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ।
ਇਸ ਮੌਕੇ ਕਰਣ ਸਿੰਘ , ਪ੍ਰਤਾਪ ਸਿੰਘ , ਸੁਲਤਾਨ ਸਿੰਘ , ਪੂਜਾ ਰਾਣੀ , ਗੁਰਪ੍ਰੀਤ ਸਿੰਘ ਅਤੇ ਕਿਰਨ ਆਦਿ ਵਿਦਿਆਰਥੀ ਹਾਜ਼ਰ ਸਨ ।
ਇਹ ਵੀ ਪੜ੍ਹੋ : ਮਾਤਾ ਸਾਹਬਿ ਕੌਰ ਸੀਨੀਅਰ ਸੈਕੰਡਰੀ ਪਬਲਕਿ ਸਕੂਲ, ਗੁਰੂਹਰਸਹਾਏ ਨੇ ਮਨਾਇਆ ਮਾਤਾ ਸਾਹਬਿ ਕੌਰ ਜੀ ਦਾ ਜਨਮਦਨਿ ਅਤੇ ਪੰਜਾਬ ਦਵਿਸ

0 Comments