:ਲੋਹੜੀ ਬਾਲ ਬਾਲੜੀਆਂ ਦਾ ਸਵਾਗਤ ਲੋਹੜੀ ਦੇ ਗੀਤ ਗਾ ਕੇ ਕੀਤਾ
ਧੀਆਂ ਜ਼ਿੰਦਗੀ ਦੇ ਹਰ ਖੇਤਰ ਵਿਚ ਨਵੇਂ ਦਿਸਹੱਦੇ ਕਾਇਮ ਕਰਨ - ਐਸ.ਡੀ.ਐਮ.
ਫ਼ਾਜ਼ਿਲਕਾ, 28 ਜਨਵਰੀ : ਗਲੋਬਲ ਪ੍ਰੋਗਰੈਸਵ ਐਂਡ ਵੈਲਫ਼ੇਅਰ ਸੁਸਾਇਟੀ ਜ਼ਿਲਾ ਫ਼ਾਜ਼ਿਲਕਾ ਵਲੋਂ ਆਨੰਦ ਮੈਰਿਜ ਪੈਲੇਸ ਵਿੱਚ ਨਵ ਜੰਮੀਆਂ ਬਾਲੜੀਆਂ ਨੂੰ ਸਵਰਗਰੂਪੀ ਅਮੜੀ ਵਿਹੜੇ ਆਗਮਾਨ 'ਤੇ ਖੁਸ਼ਆਮਦੀਦ ਕਹਿੰਦੇ ਹੋਏ ਕਰਵਾਇਆ ਗਿਆ 'ਖੁਸ਼ੀ ਧੀਆਂ ਦੀ' ਪ੍ਰੋਗਰਾਮ ਅਮਿੱਟ ਯਾਦਾਂ ਛੱਡ ਗਿਆ। ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ. ਮਨਪ੍ਰੀਤ ਸਿੰਘ ਛਤਵਾਲ ਨੇ ਨੰਨੀਆਂ ਪਰੀਆਂ ਨੂੰ ਪਿਆਰ-ਸਤਿਕਾਰ ਭਰਿਆ ਅਸ਼ੀਰਵਾਦ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ.ਡੀ.ਐਮ. ਫ਼ਾਜ਼ਿਲਕਾ ਸੁਭਾਸ਼ ਖੱਟਕ ਰਾਹੀਂ ਭੇਜਿਆ।
ਉਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸੰਦੀਪ ਚੁੱਘ ਪੀ.ਏ. ਟੂ ਡੀ.ਸੀ., ਮਨਜੀਤ ਸਵਾਮੀ ਡਾਇਰੈਕਟਰ ਸਵਾਮੀ ਵਿਵੇਕਾਨੰਦ ਆਈ.ਈ.ਆਈ, ਪਵਨ ਭਠੇਜਾ ਸਮਾਜ ਸੇਵੀ, ਗੌਰਵ ਗੁੰਬਰ ਲੈਕਚਰਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਅਤੇ ਸੰਸਥਾ ਦੇ ਅਹੁਦੇਦਾਰਾਂ ਨੇ 22 ਨਵ-ਜੰਮੀਆਂ ਧੀਆਂ ਦਾ ਸਨਮਾਨ ਕਰਦਿਆਂ ਧੀਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਮਹਿਕੇ ਅਤੇ ਚਹਿਕੇ ਇਸ ਦੀ ਕਾਮਨਾ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਐਸ.ਡੀ.ਐਮ ਫ਼ਾਜ਼ਿਲਕਾ ਸੁਭਾਸ਼ ਖੱਟਕ ਨੇ ਕਿਹਾ ਕਿ ਧੀਆਂ ਮਾਪਿਆਂ ਦੀ ਸ਼ਾਨ ਹੁੰਦੀਆਂ ਹਨ, ਉਨਾਂ ਕਿਹਾ ਕਿ ਇਸ ਸਵਰਗਮਈ ਧਰਤੀ ਉਪਰ ਇੰਨਾਂ ਨਵ ਜੰਮੀਆਂ ਧੀਆਂ ਦਾ ਸਵਾਗਤ ਹੈ। ਅਸੀਂ ਚਾਵਾਂ-ਮਲਾਰਾਂ ਨਾਲ ਇੰਨਾਂ ਰਾਜਕੁਮਾਰੀਆਂ ਦੇ ਸੁਚੱਜੇ ਜੀਵਨ-ਜਾਪਣ ਦੀ ਕਾਮਨਾ ਕਰਦੇ ਹਾਂ। ਉਨਾਂ ਕਿਹਾ ਕਿ ਜਿਹੜੇ ਘਰਾਂ ਵਿਚ ਧੀਆਂ ਜਨਮ ਲੈਂਦੀਆਂ ਹਨ ਉਹ ਘਰ ਹੀ ਅਸਲ ਵਿਚ ਭਾਂਗੇ ਵਾਲੇ ਕਹਾਏ ਜਾਣ ਦੇ ਹੱਕਦਾਰ ਹੁੰਦੇ ਹਨ। ਉਨਾਂ ਕਿਹਾ ਕਿ ਅੱਜ ਧੀਆਂ ਨੇ ਹਰ ਖੇਤਰ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਧੀਆਂ ਅੱਜ ਘਰਾਂ ਤੋਂ ਨਿਕਲ ਕੇ ਪੁਲਾੜ ਵਿਚ ਵੀ ਪੈਰ ਧਰ ਚੁੱਕੀਆਂ ਹਨ।
ਇਸ ਮੌਕੇ ਪ੍ਰੋਗਰਾਮ ਦੇ ਸੰਯੋਜਕ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਕਿ ਗਲੋਬਲ ਪ੍ਰੋਗਰੈਸਵ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਖੁਸ਼ੀ ਧੀਆਂ ਦੀ ਪ੍ਰੋਗਰਾਮ ਨਵ ਜੰਮੀਆਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਕੀਤਾ ਗਿਆ ਹੈ। ਪਰੀਆਂ ਤੋਂ ਪਿਆਰੀਆਂ ਇਹ ਰਾਜ ਕੁਮਾਰੀਆਂ ਸੰਸਕਾਰੀ ਅਤੇ ਸਦਾਚਾਰੀ ਬਣਨ ਅਤੇ ਜ਼ਿੰਦਗੀ ਵਿੱਚ ਸਭ ਨਾਲ ਮਿਲ ਜੁਲ ਕੇ ਰਹਿਣ ਤਾਂ ਕਿ ਪਰਿਵਾਰ, ਰਿਸ਼ਤੇਦਾਰ, ਸਮਾਜ ਅਤੇ ਦੇਸ਼ ਨੂੰ ਇੰਨਾਂ ਵਰਗੀਆਂ ਧੀਆਂ ਪੈਦਾ ਹੋਣ 'ਤੇ ਫ਼ਖਰ ਹੋਵੇ। ਸੰਸਥਾ ਵਲੋਂ ਜਿੱਥੇ ਨਵ ਜੰਮੀਆਂ ਧੀਆਂ ਨੂੰ ਤੋਹਫ਼ੇ ਪ੍ਰਦਾਨ ਕੀਤੇ, ਉੱਥੇ ਹੀ ਉਨਾਂ ਦੇ ਮਾਪਿਆਂ ਨੂੰ ਵੀ ਵਧਾਈ ਪੱਤਰ ਵੀ ਦਿੱਤੇ ਗਏ।
ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵਿਚ ਬਾਲੜੀਆਂ ਨੇ ਜਿੱਥੇ ਗਿੱਧੇ, ਭੰਗੜੇ, ਗੀਤ, ਨਾਚ ਅਤੇ ਨਾਦ ਦੀ ਪੇਸ਼ਕਾਰੀ ਕੀਤੀ ਉਥੇ ਹੀ ਨਵੇਂ ਕਲਕਾਰਾਂ ਦੇ ਰੂਪ ਵਿਚ ੳਭਰ ਰਹੇ ਬਾਲ ਕਲਾਕਾਰਾਂ ਅਤੇ ਕਲਕਾਰਾਂ ਨੇ ਵੀ ਆਪਣੇ ਫ਼ਨ ਦਾ ਮੁਜਾਹਰਾ ਕੀਤਾ। ਇਸ ਮੌਕੇ ਬਾਲ ਕਲਾਕਾਰ ਰਿੱਧੀ ਨੇ ਕਾਲਾ ਸੂਟ, ਨੂਰ ਨੇ ਚਿੜੀ ਬਲੌਰੀ , ਸ਼ਿਵਾਨੀ ਨੇ ਮੇਰਿਆਂ ਪੈਰਾਂ ਦੇ ਵਿਚ , ਰੁਚਿਕਾ ਨੇ ਲੈ ਦੇ ਜੁੱਤੀ ਝਾਜਰਾਂ ਵਾਲੀ ,ਸ਼ਮਸ਼ੇਰ ਅਤੇ ਸ਼ਾਲੂ ਤੋਂ ਇਲਾਵਾ ਐਚ-ਅਭੀ, ਕੇ. ਸਿਮਰਨ, ਗੁਰਜੰਟ ਗੈਰੀ ਅਤੇ ਨੇ ਵੀ ਆਪਣੇ ਫ਼ਨ ਦਾ ਮੁਜਾਹਰਾ ਕੀਤਾ।
ਇਸ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਨੇਹਾ ਭਾਰਤੀ ਅਤੇ ਸੁਰਿੰਦਰ ਕੰਬੋਜ ਵਲੋਂ ਬਾਖ਼ੂਬੀ ਨਭਾਈ ਗਈ। ਇਸ ਮੌਕੇ ਸੰਸਥਾ ਦੇ ਹੋਰ ਅਹੁਦੇਦਾਰ ਵਿਜੈਪਾਲ TAK, ਗੁਰਛਿੰਦਰ ਸਿੰਘ, ਰੰਜਨ ਗਰੋਵਰ, ਸੰਦੀਪ ਝੀਜਾਂ, ਹਿਤੇਸ਼ ਧਵਨ, ਬਲਰਾਜ ਸਿੱਧੂ, ਰਣਵੀਰ ਕੌਰ, ਅੰਜੂ ਰਾਣੀ, ਡਾ. ਨਵਜੀਤ ਕੌਰ, ਸੁਨੀਤਾ ਮੈਡਮ, ਵਿਸ਼ਨੂੰ ਪੁਨੀਆ ਪ੍ਰਿੰਸੀਪਲ, ਗੁਰਦੀਪ ਕਰੀਰ ਪ੍ਰਿੰਸੀਪਲ, ਸੁਭਾਸ਼ ਨਰੂਲਾ ਪ੍ਰਿੰਸੀਪਲ ਡੱਬਵਾਲਾ ਕਲਾਂ, ਵਿਪਨ ਕਟਾਰੀਆ ਪ੍ਰਿੰਸੀਪਲ ਅਰਨੀਵਾਲਾ ਸੇਖ ਸੁਭਾਨ, ਅੰਸ਼ੂਤੋਸ਼ ਕੰਬੋਜ, ਸੌਰਵ ਰਿਣਵਾ ਅਬੋਹਰ, ਜਸਵਿੰਦਰ ਚਾਵਲਾ, ਇੰਦਰਜੀਤ ਆਹੂਜਾ, ਸੁਨੀਤਾ ਭਾਰਤੀ, ਨਵਜੀਤ ਕੌਰ, ਪ੍ਰੋਸ਼ਤਮ ਧਵਨ, ਲਛਮਣ ਦੋਸਤ, ਸੰਦੀਪ ਕੰਬੋਜ, ਅਮਰੀਕ ਚਾਵਲਾ, ਗਗਨਦੀਪ ਗਰੋਵਰ, ਮੀਰਾ ਨਰੂਲਾ, ਰਜਿੰਦਰ ਕੌਰ, ਸਤਪਾਲ ਕੇਨਰਾ ਬੈਂਕ, ਹਰਕਿਰਨਜੀਤ ਸਿੰਘ, ਵਿਕਾਸ ਝੀਂਜਾ, ਤਜਿੰਦਰ ਪਾਲ ਸਿੰਘ, ਸੰਜੈ ਨੈਨ ਸਰਪੰਚ ਬੋਦੀਵਾਲਾ ਪੀਥਾ, ਸ੍ਰੀ ਕ੍ਰਿਸ਼ਨ ਲਾਲ ਝੀਜਾਂ ਹੀਰਾਂ ਵਾਲੀ, ਐਡਵੋਕੇਟ ਸੌਰਵ ਪੈਡੀਵਾਲ, ਅਮਨ ਸਹਾਰਨ, ਗੌਰਵ ਜਸੂਜਾ, ਸੁਨੀਲ ਕੰਬੋਜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

0 Comments