Breaking News
Loading...

ਬਾਗੀ ਚੰਬਾ ਘੋੜੀਆਂ ਸੁਹਾਗ

ਸੁਹਾਗ ਕੁੜੀ ਦੇ ਵਿਆਹ ਵਿਚ ਗਾਏ ਜਾਣ ਵਾਲੇ ਗੀਤ ਹੁੰਦੇ ਹਨ ਅਤੇ ਘੋੜੀਆਂ ਮੁੰਡੇ ਦੇ ਵਿਆਹ ਵਿਚ ਗਾਏ ਜਾਣ ਵਾਲੇ ਗੀਤ ਹੁੰਦੇ ਹਨ । ਪੰਜਾਬੀ ਸੱਭਿਆਚਾਰ ਵਿਚ ਇਨਾਂ ਗੀਤਾਂ ਦਾ ਖਾਸ ਮੱਹਤਵ ਹੈ । ਕੁੜੀ ਅਤੇ ਮੁੰੇਡੇ ਦੇ ਵਿਆਹ ਵਿਚ ਵਿਆਹ ਵਾਲੇ ਘਰ ਦੀਆਂ ਸਵਾਣੀਆਂ ਘਰ ਵਿਚ ਇੱਕਠੀਆਂ ਹੋ ਕੇ ਸੁਹਾਗ ਅਤੇ ਘੋੜੀਆਂ ਗਾਉਦੇ ਹਨ । ਸੁਹਾਗ ਵਿਚ ਲਾੜੇ ਵਾਸਤੇ  ਅਸੀਸਾਂ ਵੀ ਸ਼ਾਮਲ ਹੁੰਦੀਆਂ ਹਨ ।
ਬਾਗ ਬਗੀਚਾ ਮੱਲ ਵੇ ,
ਘਰ ਸਤਿਗੁਰ ਆਏ ,
ਮੂੰਨ ਤੁਮਾਰੀ ਮਾਤਾ ਵੀਰਾ ,
ਜੀਨੇ ਜੱਗ ਦਖਾਏ ,
ਬਾਗ ਬਗੀਚਾ ਮੱਲ ਵੇ ,
ਘਰ ਸਤਿਗੁਰ ਆਏ ,
ਧੰਨ ਤੁਮਾਰੀ ਦਾਦੀ ਵੀਰਾ , ਜੀਨੇ ਕੰਗਣ ਪਾਏ
ਇਸ ਤਰਾਂ ਧੀ ਵਾਲੇ ਘਰ ਵਿਚ ਗੌਣਾਂ ਦਾ ਆਰੰਭ ਹਰ ਰੋਜ਼ ਪੰਜ ਜਾਂ ਸੱਤ ਸੁਹਾਗ ਗਾ ਕੇ ਕੀਤਾ ਜਾਂਦਾ ਹੈ । ਇਹ ਸੁਹਾਗ ਆਮ ਕਰਕੇ ਮਿੱਥ ਨਾਇਕਾਂ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਜਾਂ ਸਿਵ ਜੀ ਨਾਲ ਸਬੰਧਤ ਹੁੰਦੇ ਹਨ । ਜਾਂ ਕਈ ਵਾਰ ਸ਼ਕਰਾਨਾਂ ਜਾ ਪ੍ਰਸੰਬਸਾਂ ਭਾਵ ਵਾਲਾ ਕੋਈ ਹੋਰ ਗੀਤ ਵੀ ਗਾ ਲਿਆ ਜਾਂਦਾ ਹੈ । ਆਰੰਭ ਵਿਚ ਪੰਜ ਜਾਂ ਸੱਤ ਸੁਹਾਗ ਗਾਉਣੇ ਇੱਕ ਰਸਮ ਵਾਂਗ ਲਿਆ ਜਾਂਦਾ ਹੈ।
ਕਲੀਆਂ ਦਾ ਬੀਜਣ ਮੈ ਚੱਲੀ ,
ਆਪਣੇ ਬਾਬਲ ਦੀਆਂ ਫੁਲਵਾੜੀਆਂ ,
ਨੀਮੇ ਤਾਂ ਨੀਮੇਆਇੳ ਮੇਰੇ ਕ੍ਰਿਸ਼ਨ ਜੀ ।
ਮੈ ਵੀ ਤਾਂ ਕੰਲਿਆ ਕੁਮਾਰੀ ਅ ,
ਨੀ ਰਾਧਾ ਪਿਆਰੀਏ ਨੀ ,
ਮੈ ਵੀ ਕ੍ਰਿਸ਼ਨ ਮੁਰਾਰੀ ਆ
ਨੀ ਰਾਧਾ ਪਿਆਰੀਏ ।
ਬਾਬਲ ਧਰਮੀਂ ਦੇ ਦਰਬਾਰ ,
ਹਰੇ ਹਰੇ ਵਣ ਵੇ ਖੜੇ ,
ਸ਼ਿਵ ਜੀ ਦਾ ਬੇਟਾ ਨਾਦਾਨ ,
ਆਗਣ ਬੈਠਾ ਤਪ ਵੇ ਕਰੇ ।
ਅੰਦਰੋ ਤਾਂ ਨਿਕਲੀ ਬੀਬੀ ਦੀ ਮਾਤਾ ,
ਕਿ ਮੋਤੀਆਂ ਦਾ ਥਾਲ ਭਰੇ ,
:ਲੈ ਜੋ ਕ੍ਰਿਸ਼ਨ ਮੁਰਾਰ,
ਆਂਗਣ ਮੇਰਾ ਛੋੜ ਦੇ ,
ਨਾ ਲੈਦਾਂ ਮੈ ਕੰਗਣਾ ,
ਤੇਰੇ ਘਰ ਕੰਨਿਆ ਕੁਮਾਰੀ ,
ਉਹਦਾ ਵੇ ਮੈ ਲਵਾਂ ,

ਇਸ ਤੋ ਉਪਰੰਤ ਦੋਹਾਂ ਘਰਾਂ ਵਿਚ ਲੰਮੇ ਗੌਣ ਬਿਰਹਡੇ ਜਾਂ ਘੜੇ ੳੱਤੇ ਤਿੱਖੀ ਸੁਰ ਵਿਚ ਗਾਏ ਜਾਦ ਵਾਲੇ ਗੀਤ ਆਰੰਭ ਹੋ ਜਾਂਦੇ ਹਨ । ਧੀ ਵਾਲੇ ਘਰ ਘੋੜੀਆਂ ਜਾਂ ਘੋੜੀਆਂ ਵਰਗੇ ਹੋਰ ਗੀਤ ਜ਼ਿੰਨਾਂ ਵਿਚ ਲਾੜੇ ਦੀ ਚਮਕ ਦਮਕ ਦਾ ਜ਼ਿਕਰ ਹੋਵੇ ਗਾ ਲੈਣ ਦਾ ਵੀ ਕੋਈ ਹਰਜ਼ ਨਹੀ ਹੁੰਦਾ  । ਸ਼ਾਇਦ ਅਜਿਹੇ ਸਾਡੀਆਂ ਸਵਾਣੀਆਂ ਕੋਲ ਲੋਕ ਗੀਤਾਂ ਦੇ ਘੱਟ ਰਹੇ ਭੰਡਾਰ ਕਾਰਨ ਹੋ ਰਿਹਾ ਹੈ ।
ਬੁਜ਼ਰਗ ਸਵਾਣੀਆਂ ਦੀ ਸ਼ਿਕਾਇਤ ਸਹੀ ਹੈ ਕਿ ਨਵੀਆਂ ਕੁੜੀਆਂ ਨੂੰ ਹੁਣ ਗੀਤ ਗਾਉਣੇ ਨਹੀਂ ਆਉਦੇ । ਉਹ ਕੈਸਿਟ ਮਾਰਕਸ ਢੰਗ ਨਾਲ ਲੰਮੇ ਗੌਣ , ਸੁਹਾਗ ਜਾਂ ਘੋੜੀਆਂ ਨੂੰ ਗਾ ਕੇ ਇੰਨਾਂ ਦੀ ਪੱਟੀ ਮੇਸ ਕਰ ਦਿੰਦੀਆਂ ਹਨ ।
ਗਾਇਨ ਸ਼ੈਲੀ , ਗਾਇਨ ਦੇ ਮੌਕੇ - ਮਾਲਵੇ ਵਿਚ ਸੁਹਾਗ ਤੇ ਘੋੜੀਆਂ ਗਾਉਣ ਦੇ ਗਾਇਨ ਸੰਦਰਭ ਬੜੇ ਮੋਕਲੇ ਹਨ । ਉਚਾਰਨ ਦੀ ਦ੍ਰਿਸ਼ਟੀ ਤੋ ਸੁਹਾਗ ਅਤੇ ਘੋੜੀਆਂ ਦੋ -ਦੋ ਸਵਾਣੀਆਂ ਦੇ ਜੁੱਟਾਂ ਵਿਚ ਅੰਦਰਾ ਦਰ ਅੰਤਰਾ ਗਾਏ ਜਾਣ ਵਾਲੇ ਗੀਤ ਹਨ । ਕਈ ਵਾਰ ਇਨਾਂ ਗੀਤ ਰੂਪਾਂ ਨੂੰ ਪੇਸ਼ਕਾਰੀ ਦੀ ਸਥਿਤੀ ਦੇ ਸਮੂਹ ਵੱਲੋਂ ਸਮੂਹਿਕ ਰੂਪ ਵਿਚ ਵੀ ਗਾਇਆ ਜਾਂਦਾ ਹੈ । ਕਈ ਵਾਰ ਕਿਸੇ ਗੀਤ ਦੇ ਅੰਤਰਿਆਂ ਨੂੰ ਕੋਈ ਇੱਕਲੀ ਸਵਾਣੀ ਗਾਉਦੀ ਹੈ ਤੇ ਉਸਦੀ ਸਥਾਈ ਸਮੂਹ ਔਰਤਾਂ ਸਮੂਹਿਕ ਰੂਪ ਵਿਚ ਦੁਹਰਾ ਕੇ ਉਸ ਦਾ ਹੁੰਗਾਰਾ ਭਰਦੀਆਂ ਹਨ । ਧੀ ਵਾਲੇ ਘਰ ਵਿਚ ਸੁਹਗ ਗੀਤ ਜਾਂ ਹੋਰ ਸ਼ਗਨਾਂ ਦੇ ਹੋਰ ਗੀਤ ਗਾਉਣ ਦੇ ਪ੍ਰਮੁੱਖ ਮੌਕੇ ।
1 ਸਾਹੇ ਚਿੱਠੀ ਲਿਖਣਾ 
2 ਵਿਆਹ ਤੋ ਪਹਿਲਾਂ ਦੇ ਸਭਨਾਂ ਦਿਨਾਂ ਦੀਆਂ ਗੌਣ ਮਹਿਫਲਾਂ ,
3 ਵਿਆਹ ਦੀਆਂ ਤਿਆਰੀਆਂ ਦੇ ਸੱਭ ਤੋ ਕੰਮਾਂ ਸਮੇਂ ਜਿਵੇ ਆਟਾ ਛਾਨਣਾ , ਦਾਲਾਂ ਚੁਗਣੀਆਂ , ਰੋਟੀਆਂ ਲਾਹੁਣ ਸਮੇਂ ।
ਲਾੜਦੀ ਦੀ ਤਿਆਰੀ ਨਾਲ ਸਬੰਧਤ ਸਭਨਾਂ ਮੌਕਿਆਂ ਸਮੇਂ ।
4 ਲਾੜੀ ਦੇ ਦੁਆਲੇ ਹਰ ਸਮੇ ਜੁੜਨ ਵਾਲੀਆਂ , ਉਸ ਦੀਆਂ ਸਹੇਲੀਆਂ ਸਮੇਂ ।
5 ਡੋਲੀ ਦੀ ਵਿਦਾਇਗੀ ਸਮੇਂ ।

Post a Comment

0 Comments