Breaking News
Loading...

ਪੰਜਾਬ ਦੇ ਜਿਲ੍ਹਿਆਂ ਦੀ ਲੜੀ ਤਹਿਤ ਅੱਜ ਅਸੀ ਤਹਾਨੁੰ ਲੈ ਕੇ ਚੱਲਦੇ ਹਾਂ ਪਟਿਆਲਾ

  


ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ।


ਜੇਕਰ ਇਸ ਜਿ਼ਲ੍ਹੇ ਤੇ ਇਕ ਵਾਰ ਪੰਛੀ ਝਾਤ ਮਾਰੀਏ ਤਾਂ ਇਹ ਜਿ਼ਲ੍ਹਾ ਮੰਡਲ ਪਟਿਆਲਾ ਅਧੀਨ ਆਉਂਦਾ ਹੇੈ। ਇਸ ਦਾ ਹੈਡਕੁਆਰਟਰ ਪਟਿਆਲਾ ਹੈ। ਇਸ ਜਿ਼ਲ੍ਹੇ ਦਾ ਖੇਤਰਫ਼ਲ 3,218 ਵਰਗ ਕਿਲੋਮੀਟਰ ਹੈ। ਇਸ ਜਿ਼ਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 18,29,282 ਸੀ ਇਸ ਜਿ਼ਲ੍ਹੇ ਦੀਆਂ ਤਹਿਸੀਲਾਂ ਵਿਚ ਸਮਾਣਾ, ਨਾਭਾ, ਪਟਿਆਲਾ, ਪਾਤੜਾਂ ਅਤੇ ਰਾਜਪੁਰਾ ਆਉਂਦੀਆਂ ਨੇ। ਸਬ ਤਹਿਸੀਲਾਂ ਵਿਚ ਘਨੌਰ, ਦੁੱਧਣ ਸਾਧਾਂ ਅਤੇ ਭਾਂਦਸੋਂ ਜਦੋਂ ਕਿ ਇਸ ਦੇ ਬਲਾਕਾਂ ਵਿਚ ਸਨੌਰ, ਸਮਾਣਾ, ਘਨੌਰ, ਨਾਭਾ, ਪਟਿਆਲਾ, ਪਾਤੜਾਂ, ਭੁਨਰਹੇੜੀ ਅਤੇ ਰਾਜਪੁਰਾ ਸ਼ਾਮਿਲ ਹਨ। ਇਸ ਜਿ਼ਲ੍ਹੇ ਦਾ ਨਗਰ ਨਿਗਮ ਪਟਿਆਲਾ ਹੈ। ਮਿਉਂਸੀਪਲ ਕਮੇਟੀ ਕਲਾਸ 1 ਤਹਿਤ ਨਾਭਾ ਅਤੇ ਰਾਜਪੁਰਾ, ਮਿਉਂਸੀਪਲ ਕਮੇਟੀ ਕਲਾਸ 2 ਸਮਾਣਾ, ਪਾਤੜਾਂ, ਮਿਉਂਸੀਪਲ ਕਮੇਟੀ ਕਲਾਸ ਤਿੰਨ ਅਧੀਨ ਸਨੌਰ ਅਤੇ ਬਨੂੜ ਆਉਂਦੀਆਂ ਹਨ। ਇਸ ਜਿ਼ਲ੍ਹੇ ਦੀ ਲੋਕ ਸਭਾ ਸੀਟ ਪਟਿਆਲਾ ਹੈ। ਵਿਧਾਨ ਸਭਾ ਸੀਟਾਂ ਵਿਚ ਸ਼ੁਤਰਾਣਾ, ਸਮਾਣਾ, ਘਨੌਰ, ਡਕਾਲਾ, ਨਾਭਾ, ਪਟਿਆਲਾ ਟਾਊਨ, ਬਨੂੜ ਅਤੇ ਰਾਜਪੁਰਾ ਨੇ।

ਜੇਕਰ ਇਸ ਜਿ਼ਲ੍ਹੇ ਦੇ ਹੋਰ ਪਹਿਲੂਆਂ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਕਿਲ੍ਹਿਆਂ ਅਤੇ ਮਹੱਲਾਂ ਦਾ ਸ਼ਹਿਰ ਹੈ। ਇੱਥੇ ਰੇਲਵੇ ਦਾ ਇਕ ਬਹੁਤ ਸਟੇਸ਼ਨ ਹੈ। ਇੱਥੋਂ ਦਾ ਸ਼ੀਸ਼ ਮਹਿਲ ਕਲਾ ਦਾ ਨਮੂਨਾ ਹੈ। ਇੱਥੋਂ ਦੇ ਧਾਰਮਿਕ ਸਥਾਨਾਂ ਵਿਚ ਗੁਰਦੁਆਰਾ ਮੋਤੀ ਬਾਗ, ਸ੍ਰੀ ਦੁੱਖ ਨਿਵਾਰਨ ਸਾਹਿਬ ਇਸ ਸ਼ਹਿਰ ਵਿਚ ਹਨ ਅਤੇ ਕਾਲੀ ਮਾਤਾ ਦਾ ਮੰਦਰ ਵੀ ਇੱਥੇ ਸਥਿਤ ਹੈੇ। ਇੱਥੇ ਪਟਿਆਲਾ ਰਾਜਪੁਰਾ ਰੋਡ ਤੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਹੈ। ਇੱਥੇ ਡਾਕਟਰੀ ਵਿਦਿਆ ਦਾ ਇਕ ਕਾਲਜ ਵੀ ਹੈ। ਇਹ ਜਿ਼ਲ੍ਹਾ ‘ਪੈਗ’, ‘ਪੱਗੜੀ’, ‘ਪਰਾਂਦਾ’, ‘ਜੁੱਤੀ’, ਮੌਜ-ਮਸਤੀ, ਸ਼ਾਹੀ ਤਹਿਜ਼ੀਬ  ਆਕਰਸ਼ਕ ਤੋਰ ਅਤੇ ਰਈਸੀ ਲਈ ਜਾਣਿਆ ਜਾਂਦਾ ਪਟਿਆਲਾ ਸ਼ਹਿਰ ਵਿਖੇ ਆਉਣ ਵਾਲੇ ਆਮ ਮਹਿਮਾਨ ਨੂੰ ਵੀ ਜੀਵਨ ਸ਼ੈਲੀ ਦਾ ਇਕ ਖ਼ੂਬਸੂਰਤ ਰੰਗਦਾਰ ਗੁਲਦਸਤਾ ਪੇਸ਼ ਕਰਦਾ ਹੈ ਇਹ ਸੀ ਜਿ਼ਲ੍ਹਾ ਪਟਿਆਲਾ ਬਾਰੇ ਜਾਣਕਾਰੀ ਅਗਲੀ ਵੀਡੀਓ ਵਿਚ ਮਿਲਦੇ ਹਾਂ ਕਿਸੇ ਹੋਰ ਜਿ਼ਲ੍ਹੇ ਬਾਰੇ ਜਾਣਕਾਰੀ ਲੈ ਕੇ 

ਧੰਨਵਾਦ 


Post a Comment

0 Comments