Breaking News
Loading...

ਤਰਨਤਾਰਨ ਪੰਜਾਬ ਦਾ ਇਕ ਇਤਿਹਾਸਕ ਜਿ਼ਲ੍ਹਾ ਹੈ


distrit tarntarn punjab government


 ਤਰਨਤਾਰਨ ਪੰਜਾਬ ਦਾ ਇਕ ਇਤਿਹਾਸਕ ਜਿ਼ਲ੍ਹਾ ਹੈ।ਇਹ ਜਿ਼ਲ੍ਹਾ 16 ਜੂਨ 2006 ਨੂੰ ਪੰਜਾਬ ਦੇ ਨਕਸ਼ੇ ਉਪਰ ਖਿੱਚਿਆ ਗਿਆ। ਇਹ ਪੰਜਾਬ ਦਾ 19ਵਾਂ ਜਿ਼ਲ੍ਹਾ ਸੀ। ਇੱਥੋਂ ਦਾ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿਚ ਉਸਾਰਿਆ ਗਿਆ ਹੈ।

ਜੇਕਰ ਇਸ ਜਿ਼ਲ੍ਹੇ ਦੇ ਹੋਰਨਾਂ ਪਹਿਲੂਆਂ ਦੀ ਗੱਲ ਕਰੀਏ ਤਾਂ ਇਹ ਜਿ਼ਲ੍ਹਾ ਮੰਡਲ ਜਲੰਧਰ ਅਧੀਨ ਆਉਂਦਾ ਹੈ। ਇਸ ਦਾ ਹੈਡੁਕਆਰਟਰ ਤਰਨਤਾਰਨ ਹੈ। ਇਸ ਜਿ਼ਲ੍ਹੇ ਦਾ ਖੇਤਰਫ਼ਲ 2449 ਵਰਗ ਕਿਲੋਮੀਟਰ ਹੈ ਅਤੇ  2011 ਦੀ ਜਨਗਣਨਾ ਅਨੁਸਾਰ ਇਸ ਜਿ਼ਲ੍ਹੇ ਦੀ ਜਨਸੰਖਿਆ 11,20070 ਸੀ। ਇਸ ਜਿ਼ਲ੍ਹੇ ਦੀਆਂ ਤਹਿਸੀਲਾਂ ਵਿਚ ਖੇਮਕਰਨ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਝਬਾਲ, ਭੀਖੀਵਿੰਡ ਆਉਂਦੀਆਂ ਨੇ। ਜੇਕਰ ਇਸ ਜਿ਼ਲ੍ਹੇ ਦੀਆਂ ਸਬ ਤਹਿਸੀਲਾਂ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ, ਗੰਢੀਵਿੰਡ ਚੋਹਲਾ ਸਾਹਿਬ, ਤਰਨਤਾਰਨ, ਨੌਸ਼ਹਿਰਾ ਪੰਨੂਆਂ, ਪੱਟੀ, ਭੀਖੀਵਿੰਡ ਅਤੇ ਵਲਟੋਹਾ ਨੇ। ਨਗਰ ਨਿਗਮ ਕਲਾਸ ਦੋ ਅਧੀਨ ਤਰਨਤਾਰਨ, ਪੱਟੀ ਅਤੇ ਨਗਰ ਪੰਚਾਇਤ ਖੇਮਕਰਨ ਹੈ ਜਦੋਂ ਕਿ ਲੋਕ ਸਭਾ ਸੀਟ ਤਰਨਤਾਰਨ ਹੈ। ਵਿਧਾਨ ਸਭਾ ਸੀਟਾਂ ਵਿਚ ਖਡੂਰ ਸਾਹਿਬ, ਤਰਨਤਾਰਨ, ਨੌਸ਼ਹਿਰਾ,ਪੰਨੂਆ, ਪੱਟੀ ਅਤੇ ਵਲਟੋਹਾ ਆਉਂਦੀਆਂ ਨੇ।



ਇਸ ਜਿ਼ਲ੍ਹੇ ਦੀ ਧਾਰਮਿਕ ਪੱਖ ਤੋਂ ਖਾਸ ਅਹਿਮੀਅਤ ਹੈ। ਤਰਨਤਾਰਨ ਸਿੱਖ ਸਭਿਆਚਾਰ ਦਾ ਧੁਰਾ ਹੈ ਅਤੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਹਨ. ਇਤਿਹਾਸਕ ਮਹੱਤਤਾ ਵਾਲੇ ਬਹੁਤ ਸਾਰੇ ਗੁਰਦੁਆਰਿਆਂ ਨਾਲ, ਇਹ ਮਾਝੇ ਨੂੰ ਇਕੱਠਿਆਂ ਅਤੇ ਦਿਲਚਸਪੀ ਦੀ ਇਕ ਇਤਿਹਾਸਿਕ ਸਿੱਖ ਕੇਂਦਰ ਬਣਾਉਂਦਾ ਹੈ. ਇਸ ਸ਼ਹਿਰ ਵਿਚ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਿਆਂ ਵਿਚ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਗੁਰੂ ਕਾ ਖੂਹ, ਗੁਰਦੁਆਰਾ ਬੀਬੀ ਭਾਨੀ ਦਾ ਖੁਹ, ਗੁਰਦੁਆਰਾ ਤਾੱਕੜ ਸਾਹਿਬ, ਗੁਰਦੁਆਰਾ ਝੀਲ ਸਾਹਿਬ, ਗੁਰਦੁਆਰਾ ਬਾਬਾ ਗਰਜਾ ਸਿੰਘ ਬਾਬਾ ਬੋਟਾ ਸਿੰਘ, ਗੁਰਦੁਆਰਾ ਝੁਲਾਂ ਮਹਿਲ ਅਤੇ ਥੱਟੀ ਖਾਰਾ ਆਦਿ ਸ਼ਾਮਿਲ ਹਨ। ਇਹ ਸੀ ਜਿ਼ਲ੍ਹਾ ਤਰਨਤਾਰਨ ਬਾਰੇ ਖਾਸ ਜਾਣਕਾਰੀ ਅਗਲੀ ਵੀਡੀਓ ਵਿਚ ਮਿਲਦੇ ਹਾਂ ਕਿਸੇ ਹੋਰ ਜਿ਼ਲ੍ਹੇ ਬਾਰੇ ਜਾਣਕਾਰੀ ਲੈ ਕੇ। ਵੀਡੀਓ ਨੂੰ ਲਾਇਕ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ । ਧੰਨਵਾਦ। 



Post a Comment

0 Comments