Breaking News
Loading...

ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ Deputy commissioner ਵੱਲੋਂ ਬੈਠਕ

fazilka deputy commissioner


-ਜਿ਼ਲ੍ਹੇ ਦੇ ਪਿੰਡਾਂ ਵਿਚ ਖਰਚੇ ਜਾ ਰਹੇ ਹਨ 175 ਕਰੋੜ ਰੁਪਏ-ਅਰਵਿੰਦਪਾਲ ਸਿੰਘ ਸੰਧੂ
-ਵਿਕਾਸ ਕਾਰਜ ਤੁਰੰਤ ਮੁਕੰਮਲ ਕਰਨ ਦੇ ਹੁਕਮ
Fazilka  5 ਮਾਰਚ ( balraj sidhu )
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ . Arvind pal singh ਨੇ ਅੱਜ ਇਥੇ ਦਿਹਾਤੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਮੂਹ block ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਤਾੜਨਾ ਕੀਤੀ ਕਿ ਚੱਲ ਰਹੇ ਵਿਕਾਸ ਕੰਮਾਂ ਨੂੰ 31 ਮਾਰਚ ਤੱਕ ਮੁਕੰਮਲ ਕਰਕੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ। ਉਨ੍ਹਾ ਕਿਹਾ ਕਿ ਇਸ ਕੰਮ ਵਿੱਚ ਕੁਤਾਹੀ ਲਈ ਸਬੰਧਤ ਅਧਿਕਾਰੀ ਨਿੱਜੀ ਤੌਰ ਤੇ ਜਿਮੇਵਾਰ ਹੋਣਗੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੰਮ ਦੀ ਗਣਵੰਤਾ ਵਿੱਚ ਕੋਈ ਕਮੀ ਨਾ ਰਹੇ।
ਡਿਪਟੀ ਕਮਿਸ਼ਨਰ Arvinad pal Singh sandhu ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾ ਤਹਿਤ 142 ਕਰੋੜ 55 ਲੱਖ ਰੁਪਏ ਦੀਆਂ ਗੰਰਾਟਾਂ ਜਾਰੀ ਕੀਤੀਆਂ ਜਾ ਚੁੱਕੀਆਂ  ਹਨ। ਇਸ ਵਿੱਚੋਂ Abohar ਬਲਾਕ ਨੂੰ 40.72 ਕਰੋੜ, Arni wala ਬਲਾਕ ਨੂੰ 14.11 ਕਰੋੜ, Fazilka ਬਲਾਕ ਨੂੰ 19.09 ਕਰੋੜ, Jalalabad ਬਲਾਕ ਨੂੰ 33.98 ਕਰੋੜ ਅਤੇ ਖੂਈਆਂ ਸਰਵਰ ਬਲਾਕ ਨੂੰ 34.65 ਕਰੋੜ ਰੁਪਏ ਦੀਆਂ ਗੰਰਾਟਾਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਈਆ ਹਨ।
ਇਸੇ ਤਰ੍ਹਾਂ 15ਵੇਂ ਵਿੱਤ ਕਮਿਸ਼ਨ ਵੱਲੋਂ Fazilka ਜ਼ਿਲ੍ਹਾ ਪ੍ਰੀਸ਼ਦ ਨੂੰ 3.13 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਪੰਜ ਪੰਚਾਇਤ ਸੰਮਤੀਆਂ ਨੂੰ ਵੀ 6.26 ਕਰੋੜ ਰੁਪਏ ਦੀ ਗਰਾਂਟ ਜਾਰੀ ਹੋਈ ਹੈ। ਜਿਸ ਵਿੱਚ Abohar ਪੰਚਾਇਤ ਸੰਮਤੀ ਨੁੰ 1.76 ਕਰੋੜ, Fazilka ਪੰਚਾਇਤ ਸੰਮਤੀ ਨੂੰ 89 ਲੱਖ, Jalalabad ਪੰਚਾਇਤ ਸੰਮਤੀ ਨੂੰ 1.40 ਕਰੋੜ, ਖੂਈਆ ਸਰਵਰ ਪੰਚਾਇਤ ਸੰਮਤੀ ਨੂੰ 1.53 ਕਰੋੜ ਅਤੇ  Arni wala ਸੇਖ ਸੁਭਾਨ ਪੰਚਾਇਤ ਸੰਮਤੀ ਨੂੰ 68 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਪੰਚਾਇਤਾਂ ਨੂੰ ਵੀ 21.90 ਕਰੋੜ ਦੀਆਂ ਗਰਾਂਟਾਂ 15ਵੇ ਵਿੱਤ ਕਮਿਸ਼ਨ ਤਹਿਤ ਭੇਜੀਆਂ ਗਈਆਂ ਹਨ ਜਿਸ ਵਿੱਚੋ Abohar ਬਲਾਕ ਦੀਆਂ ਪੰਚਾਇਤਾਂ ਨੂੰ 6.15 ਕਰੋੜ ਰੁਪਏ, ਫਾਜਿ਼ਲਕਾ ਬਲਾਕ ਦੀਆਂ ਪੰਚਾਇਤਾਂ ਨੂੰ 3.12 ਕਰੋੜ ਰੁਪਏ, ਜਲਾਲਾਬਾਦ ਬਲਾਕ ਦੀਆਂ ਪੰਚਾਇਤਾਂ ਨੂੰ 4.89 ਕਰੋੜ ਰੁਪਏ, ਖੂਈਆਂ ਸਰਵਰ ਦੀਆਂ ਪੰਚਾਇਤਾਂ ਨੂੰ5.36 ਕਰੋੜ ਰੁਪਏ ਅਤੇ ਅਰਨੀਵਾਲਾ ਬਲਾਕ ਦੀਆਂ ਪੰਚਾਇਤਾਂ ਨੂੰ 2.37 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਾਰੀ ਗ੍ਰਾਂਟਾਂ ਅਨੁਸਾਰ ਵਿਕਾਸ ਕੰਮ ਤੁਰੰਤ ਮੁਕੰਮਲ ਕੀਤੇ ਜਾਣ।
ਬੈਠਕ ਵਿਚ ਏਡੀਸੀ ਵਿਕਾਸ  ਨਵਲ ਰਾਮ, ਡਿਪਟੀ ਸੀਈਓ ਜਿ਼ਲ੍ਹਾ ਪ੍ਰੀਸ਼ਦ  ਜਗਤਾਰ ਸਿੰਘ ਵੀ ਹਾਜਰ ਸਨ।

Post a Comment

0 Comments