Breaking News
Loading...

ਪਾਕਿਸਤਾਨ ਵਿਚ ਬਣਦੀ ਪੱਥਰ ਦੀ ਰੋਟੀ

ਪਾਕਿਸਤਾਨ ਦੇ ਬਲੋਚਿਸਤਾਨ ਵਿਚ ਲੋਕ ਛੋਟੇ ਕਸਬਿਆਂ ਅਤੇ ਦਿਹਾਤੀ ਖੇ਼ਤਰਾਂ ਵਿਚ ਰਹਿੰਦੇ ਹਨ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦਸ਼ਥਦਮਾਨ ਦਾ ਇਲਾਕਾ ਜਿੱਥੇ ਖਾਨਾਬਦੋਸ਼ ਚਰਵਾਹਿਆਂ ਦੇ ਨਾਲ ਬੱਸ ਉਨ੍ਹਾਂ ਦੇ ਗੀਤ ਅਤੇ ਪਸ਼ੂ ਹਨ। ਇਕ ਸ਼ਾਹਨਵਾਜ ਨਾਂਅ ਦਾ ਚਰਵਾਹਾ ਦੱਸਦਾ ਹੈ ਕਿ ਖਾਨ ਆਫ਼ ਕਲਾਤ ਦੇ ਜਮਾਨੇ ਅਤੇ ਮੀਰਸ਼ਾਹ ਦੀ ਰਿਆਸਤ ਵਿਚ ਵੀ ਲੋਕ ਪਸੂ ਪਾਲਦੇ ਸਨ। ਅਸੀ ਸ਼ੁਰੂ ਤੋਂ ਹੀ ਮਵੇਸ਼ੀ ਮਤਲਬ ਮਾਲਦਾਰੀ ਨੂੰ ਰੱਖਣ ਦਾ ਕੰਮ ਕਰਦੇ ਆ ਰਹੇ ਹਾਂ। ਮੇਰੇ ਤੋਂ ਬਾਅਦ ਮੇਰੇ ਪੁੱਤਰ ਵੀ ਮਾਲ ਚਰਾਉਣ ਦਾ ਕੰਮ ਕਰਨਗੇ। ਇਸ ਇਲਾਕੇ ਵਿਚ ਆਪਣੇ ਖਾਣੇ ਦਾ ਇੰਤਜਾਮ ਕਰਨਾ ਵੀ ਇਕ ਚੁਣੌਤੀ ਹੈ। ਉਹ ਦੱਸਦਾ ਹੈ ਕਿ ਮਾਲਦਾਰ ਜਦੋਂ ਆਪਣੇ ਮਾਲ ਦੇ ਨਾਲ ਨਿਕਲਦੇ ਹਨ ਤਾਂ ਉਹ ਆਪਣੇ ਨਾਲ ਖੰਡ, ਆਟਾ ਅਤੇ ਕੇਤਲੀ ਆਦਿ ਨਾਲ ਲੈ ਕੇ ਚੱਲਦੇ ਹਨ। ਪਹਾੜੀ ਇਲਾਕੇ ਵਿਚ ਜਿੱਥੇ ਪਾਣੀ ਮਿਲ ਜਾਵੇ ਉਥੇ ਹੀ ਮਾਲ ਨੁੰ ਪਿਆਉਂਦੇ ਹਨ।ਅਤੇ ਖੁੱਦ ਦੇ ਲਈ ਪੱਥਰ ਦੀ ਰੋਟੀ ਮਤਲਬ ਕਰੁਨੂ ਤਿਆਰ ਕਰਦੇ ਹਨ। ਕਿਉਂਕਿ ਕਰੁਨੂ ਰੋਟੀ ਚਰਵਾਹਿਆਂ ਦੀ ਖੁਰਾਕ ਹੁੰਦੀ ਹੈ। ਇਸ ਨੂੰ ਬਣਾਉਣ ਵਿਚ ਬਹੁਤ ਮਿਹਨਤ ਲੱਗਦੀ ਹੈ। 



ਇੰਨ੍ਹਾਂ ਖਾਨਾਬਦੋਸਾਂ ਦਾ ਜੀਵਨ ਬਹੁਤ ਚੂਣੌਤੀਆਂ ਭਰਿਆ ਹੁੰਦਾ ਹੈ।ਪਰ ਇੰਨ੍ਹਾਂ ਨੂੰ ਇਸ ਦੀ ਆਦਤ ਪੈ ਚੁੱਕੀ ਹੈ।ਕਦੇ ਕਦੇ ਤਾਂ ਇੱਥੇ ਪੰਜ , ਦਸ ਜਾਂ ਮਹੀਨਿਆਂ ਤੱਕ ਕੋਈ ਇਨਸਾਨ ਨਜ਼ਰ ਨਹੀਂ ਆਉਂਦਾ। ਜਿੱਥੋਂ ਤੱਕ ਗੱਲ ਖਾਣੇ ਦੀ ਹੈ ਤਾਂ ਪੱਥਰ ਤੇ ਬਣੀ ਕਰਨੂੰ ਰੋਟੀ ਇਕ ਦਿਨ ਵਿਚ ਹੀ ਸਖ਼ਤ ਹੋ ਕੇ ਖਰਾਬ ਹੋ ਜਾਂਦੀ ਹੈ। ਇਸ ਮੁਸ਼ਕਿਲ ਹਲਾਤ ਵਿਚ ਹੀ ਚਰਵਾਹੇ ਆਪਣੇ ਲਈ ਇਹ ਰੋਟੀ ਬਣਾਉਂਦੇ ਹਨ। ਰੋਟੀ ਬਣਾਉਣ ਲਈ ਸਭ ਤੋਂ ਪਹਿਲਾਂ ਆਟਾ ਗੁੰਨਿਆ ਜਾਂਦਾ ਹੈ।ਫਿਰ ਉਸ ਨੂੰ ਗਰਮ ਪੱਥਰ ਤੇ ਲਪੇਟਿਆ ਜਾਂਦਾ ਹੈ। ਉਸ ਤੋਂ ਬਾਅਦ ਪੱਥਰ ਨੂੰ ਅੱਗ ਤੇ ਰੱਖ ਘੁੰਮਾ ਘੁੰਮਾ ਕੇ ਸੇਕਿਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਇਸ ਰੋਟੀ ਨਾਲ ਤਾਕਤ ਮਿਲਦੀ ਹੈ। ਪਹਿਲਾਂ ਗੋਲ ਪੱਥਰਾਂ ਨੂੰ ਅੱਗ ਵਿਚ ਗਰਮ ਕੀਤਾ ਜਾਂਦਾ ਹੈ ਫਿਰ ਗਰਮ ਪੱਥਰਾਂ ਨੂੰ ਆਟੇ ਦੇ ਗੋਲਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਪੱਥਰ ਨੂੰ ਅੱਗ ਵਿਚ ਰੱਖ ਦਿੱਤਾ ਜਾਂਦਾ ਹੈ। ਇਸ ਨਾਲ ਰੋਟੀ ਚੰਗੀ ਤਰ੍ਹਾਂ ਪੱਕ ਜਾਂਦੀ ਹੈ। ਬਾਅਦ ਵਿਚ ਰੋਟੀ ਨੂੰ ਪੱਥਰ ਤੋਂ ਅਲੱਗ ਕਰਕੇ ਖਾਧਾ ਜਾਂਦਾ ਹੈ। ਫਿਰ ਰੋਟੀ ਨੂੰ ਲੈ ਕੇ ਵਾਪਸ ਮਾਲ ਚਰਾਉਣ ਲਈ ਨਿਕਲ ਜਾਂਦੇ ਹਾਂ। ਜਦੋਂ ਖਾਣਾ ਖਾਣ ਦਾ ਸਮਾਂ ਹੁੰਦਾ ਹੈ ਤਾਂ ਫਿਰ ਰੋਟੀ ਨੂੂੰ ਪੱਥਰ ਤੋਂ ਉਤਾਰ ਕੇ ਖਾਣ ਦਾ ਮਜਾ ਹੀ ਕੁਝ ਹੋਰ ਹੰਦੁਾ ਹੈ। ਇਹ ਖਾਨਾ ਬਦੌਸ਼ ਲੋਕ ਬੁਨਿਆਦੀ ਸੁਵਿਧਾਵਾਂ ਨੁੰ ਵੀ ਤਰਸਦੇ ਹਨ। ਪਰ ਉਨ੍ਹਾਂ ਨੂੰ ਕੋਈ ਸਿ਼ਕਾਇਤ ਨਹੀਂ ਹੈ। ਪਰ ਮਹਨਿਆਂ ਤੱਕ ਇਸ ਤਰ੍ਹਾਂ ਰਹਿਣ ਨਾਲ ਕਈ ਵਾਰ ਇੱਕਲਾਪਣ ਸਤਾਉਂਦਾ ਹੈ। ਪਰ ਉਹ ਕਹਿੰਦੇ ਹਨ ਕਿ ਖੁਦਾ ਕਿਸੇ ਦੀ ਕਬਰ ਨੂੰ ਵੀ ਇੱਕਲਾ ਨਾ ਕਰੇ। ਫਿਰ ਜਿ਼ੰਦਗੀ ਤਾਂ ਜਿ਼ੰਦਗੀ ਹੈ ਉਹ ਕਹਿੰਦੇ ਹਨ ਕਿ ਅਸੀ ਤਾਂ ਸਿਰਫ਼ ਇਸ ਮਾਲਦਾਰੀ ਵਿਚ ਮਸਰੂਫ਼ ਹਾਂ। 

ਸੋ ਦੋਸਤੋ ਤਹਾਨੂੰ ਇਹ ਸਾਡੀ ਕਹਾਣੀ ਕਿਸ ਤਰ੍ਹਾ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ। ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਹੋਰ ਵੀਡੀਓ ਦੇਖਣ ਲਈ ਤੁਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।

Post a Comment

0 Comments